Breaking News
Home / ਜੀ.ਟੀ.ਏ. ਨਿਊਜ਼ / ਮਿਊਜ਼ਿਕ ਸਟਾਰ ਜਾਰਜ ਕੈਨੀਅਨ ਨੋਵਾ ਸਕੋਸ਼ੀਆ ਤੋਂ ਹੋਣਗੇ ਕੰਸਰਵੇਟਿਵ ਉਮੀਦਵਾਰ

ਮਿਊਜ਼ਿਕ ਸਟਾਰ ਜਾਰਜ ਕੈਨੀਅਨ ਨੋਵਾ ਸਕੋਸ਼ੀਆ ਤੋਂ ਹੋਣਗੇ ਕੰਸਰਵੇਟਿਵ ਉਮੀਦਵਾਰ

ਓਟਵਾ/ਬਿਊਰੋ ਨਿਊਜ਼ : ਮਸ਼ਹੂਰ ਮਿਊਜ਼ਿਕ ਸਟਾਰ ਹੁਣ ਸਿਆਸਤ ਵਿੱਚ ਉਤਰਨ ਦੀ ਤਿਆਰੀ ਕਰ ਰਿਹਾ ਹੈ।ઠਜਾਰਜ ਕੈਨੀਅਨ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਕਿ ਉਹ ਆਉਣ ਵਾਲੀਆਂ ਫੈਡਰਲ ਚੋਣਾਂ ਵਿੱਚ ਸੈਂਟਰਲ ਨੋਵਾ ਹਲਕੇ ਤੋਂ ਕੰਜ਼ਰਵੇਟਿਵ ਉਮੀਦਵਾਰ ਵਜੋਂ ਚੋਣ ਪਿੜ ਵਿੱਚ ਨਿੱਤਰਣਗੇ। ਇਸ ਹਫਤੇ ਮੌਜੂਦਾ ਕੰਸਰਵੇਟਿਵ ਉਮੀਦਵਾਰ ਰੌਜਰ ਮੈਕੇਅ ਵੱਲੋਂ ਨਿਜੀ ਕਾਰਨਾਂ ਕਰਕੇ ਚੋਣਾਂ ਤੋਂ ਕਿਨਾਰਾ ਕਰਨ ਤੋਂ ਬਾਅਦ ਹੀ ਕੈਨੀਅਨ ਦਾ ਨਾਂ ਟੋਰੀ ਉਮੀਦਵਾਰਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਕੈਨੀਅਨ ਆਪਣੇ ਕੰਮ ਲਈ ਕਈ ਜੂਨੋ ਤੇ ਕੈਨੇਡੀਅਨ ਕੰਟਰੀ ਮਿਊਜ਼ਿਕ ਐਸੋਸਿਏਸ਼ਨ ਐਵਾਰਡ ਜਿੱਤ ਚੁੱਕੇ ਹਨ ਤੇ ਇਸ ਵਾਰੀ ਕੈਲਗਰੀ ਫਲੇਮਜ਼ ਗੇਮਜ਼ ਵਿੱਚ ਉਨ੍ਹਾਂ ਨੈਸ਼ਨਲ ਐਂਥਮ ਵੀ ਗਾਇਆ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਉਨ੍ਹਾਂ ਦੇ ਟੋਰੀ ਖੇਮੇ ਵਿੱਚ ਸ਼ਾਮਲ ਹੋਣ ਨਾਲ ਚੋਣਾਂ ਵਿੱਚ ਕੰਸਰਵੇਟਿਵਾਂ ਦਾ ਪੱਲੜਾ ਭਾਰੀ ਹੋ ਜਾਵੇਗਾ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …