ਬਰੈਂਪਟਨ/ਬਿਊਰੋ ਨਿਊਜ਼ : ਸਸਕੈਚਵਾਨਸਰਕਾਰ ਨੇ ਹਮਬੋਲਡਟ ਬਰੋਨਕੌਸ ਬੱਸ ਦੁਰਘਟਨਾ ਦੇ ਲਗਪਗ ਅੱਠ ਮਹੀਨਿਆਂ ਬਾਅਦਸੈਮੀ ਟਰੱਕ ਡਰਾਈਵਰਾਂ ਲਈਸਿਖਲਾਈਲਾਜ਼ਮੀਕਰ ਦਿੱਤੀ ਹੈ।ਮਾਰਚ ਵਿੱਚ ਸ਼ੁਰੂ ਹੋ ਰਹੀ ਇਸ ਸਿਖਲਾਈ ਵਿੱਚ ਕਲਾਸ 1 ਕਮਰਸ਼ੀਅਲਲਾਇਸੈਂਸਲੈਣ ਦੇ ਚਾਹਵਾਨਾਂ ਨੂੰ ਘੱਟ ਤੋਂ ਘੱਟ 121.5 ਘੰਟਿਆਂ ਦੀਸਿਖਲਾਈਲੈਣੀਲਾਜ਼ਮੀਹੈ।
ਸਸਕੈਚਵਾਨਸਰਕਾਰ ਦੇ ਮੰਤਰੀ ਜੋ ਹਰਗ੍ਰੇਵ ਨੇ ਕਿਹਾ ਕਿ ਉਪਰੋਕਤ ਬੱਸ ਦੁਰਘਟਨਾ ਵਿੱਚ 16 ਵਿਅਕਤੀਆਂ ਦੀ ਮੌਤ ਅਤੇ 13 ਜ਼ਖ਼ਮੀ ਹੋ ਗਏ ਸਨ। ਇਸ ਘਟਨਾ ਤੋਂ ਬਾਅਦਸਰਕਾਰ ਨੇ ਇਹ ਫੈਸਲਾਲਿਆ। ਉਨਾਂ ਦੱਸਿਆ ਕਿ ਨਵੇਂ ਪ੍ਰੋਗਰਾਮਤਹਿਤਡਰਾਈਵਰਾਂ ਨੂੰ 47 ਘੰਟੇ ਕਲਾਸਰੂਮ, 17.5 ਘੰਟੇ ਯਾਰਡਅਤੇ 57 ਘੰਟੇ ਡਰਾਈਵਿੰਗ ਦੀਸਿਖਲਾਈ ਦਿੱਤੀ ਜਾਏਗੀ। ਇਸਦੇ ਨਾਲ ਹੀ ਡਰਾਈਵਰਾਂ ਲਈ 12 ਮਹੀਨੇ ਦਾ ਸੁਰੱਖਿਆ ਨਿਗਰਾਨੀਪ੍ਰੋਗਰਾਮਵੀ ਚੱਲ ਰਿਹਾਹੈ।
ਇਸ ਤੋਂ ਪਹਿਲਾਂ ਸਸਕੈਚਵਾਨਸਰਕਾਰ ਦੇ ਮਾਨਤਾਪ੍ਰਾਪਤਡਰਾਈਵਿੰਗ ਸਕੂਲਸਨ, ਪਰਸਿਖਲਾਈਲਾਜ਼ਮੀਨਹੀਂ ਸੀ। ਮੌਜੂਦਾ ਸਮੇਂ ਸਿਰਫ਼ ਉਨਟਾਰੀਓ ਹੀ ਅਜਿਹਾ ਪ੍ਰਾਂਤ ਹੈ ਜਿੱਥੇ ਟਰੱਕ ਡਰਾਈਵਰਾਂ ਲਈ 103.5 ਘੰਟਿਆਂ ਦੀਸਿਖਲਾਈ ਜ਼ਰੂਰੀਹੈ।ਅਲਬਰਟਾ ਵਿੱਚ ਵੀਮਾਰਚ ਤੋਂ ਸਾਰੇ ਵਪਾਰਕਵਾਹਨਾਂ ਨੂੰ ਇਹ ਯਕੀਨੀ ਬਣਾਉਣਾ ਲਾਜ਼ਮੀਹੋਵੇਗਾ ਕਿ ਉਹ ਸੰਚਾਲਨ ਤੋਂ ਪਹਿਲਾਂ ਸਾਰੇ ਆਵਾਜਾਈ ਸੁਰੱਖਿਆ ਨਿਯਮਾਂ ਦਾਪਾਲਣਕਰਦੇ ਹਨ।ਹਰਗ੍ਰੇਵ ਨੇ ਕਿਹਾ ਕਿ ਕਿਸਾਨਾਂ ਨੂੰ ਇਸ ਸਿਖਲਾਈਦੀਲੋੜਨਹੀਂ ਹੈ ਕਿਉਂਕਿ ਉਹ ਮੁੱਖ ਸੜਕਾਂ ‘ਤੇ ਘੱਟ ਆਉਂਦੇ ਹਨ। ਇਸ ਸਿਖਲਾਈਦਾਖਰਚ$6,000 ਅਤੇ $8,500 ਹੈ।ਮੰਤਰੀ ਨੇ ਕਿਹਾ ਕਿ ਇਹ ਖਰਚ ਘਟਾਉਣ ਲਈ ਗ੍ਰਾਂਟਵੀ ਦਿੱਤੀ ਜਾ ਸਕਦੀ ਹੈ ਅਤੇ ਇਸਨੂੰਫੈਡਰਲਸਟੂਡੈਂਟਲੋਨਪ੍ਰੋਗਰਾਮਅਧੀਨਕਵਰਕਰਨ’ਤੇ ਵੀਵਿਚਾਰਕੀਤਾ ਜਾ ਰਿਹਾਹੈ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …