-1.8 C
Toronto
Wednesday, December 3, 2025
spot_img
Homeਜੀ.ਟੀ.ਏ. ਨਿਊਜ਼ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਨੂੰ ਪੁਲਿਸ ਕਰੇਗੀ ਸ਼ਰਮਿੰਦਾ

ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਨੂੰ ਪੁਲਿਸ ਕਰੇਗੀ ਸ਼ਰਮਿੰਦਾ

ਸੋਸ਼ਲਮੀਡੀਆ’ਤੇ ਹਰਸੋਮਵਾਰ ਸੂਚੀ ਹੋਵੇਗੀ ਸ਼ੇਅਰ
ਬਰੈਂਪਟਨ/ਬਿਊਰੋ ਨਿਊਜ਼ : ਖਰਾਬਡਰਾਈਵਿੰਗ ਕਰਨਵਾਲਿਆਂ ਨੂੰ ਹੁਣ ਸੋਸ਼ਲਮੀਡੀਆ’ਤੇ ਸ਼ਰਮਿੰਦਾਕੀਤਾ ਜਾਏਗਾ ਤਾਂ ਕਿ ਉਹ ਆਪਣੀਡਰਾਈਵਿੰਗ ਵਿੱਚ ਸੁਧਾਰ ਕਰਨ। ਇਹ ਪਹਿਲ ਉਨਟਾਰੀਓ ਪੁਲਿਸ ਨੇ ਕੀਤੀਹੈ। ਯੌਰਕ ਰਿਜਲਨ ਪੁਲਿਸ ਮੁਖੀ ਐਰਿਕਜੋਲੀਫੀ ਨੇ ਇੱਥੇ ਜਾਰੀ ਇੱਕ ਬਿਆਨ ਵਿੱਚ ਕਿਹਾ ਕਿ ਅਜਿਹਾ ਕਰਨਵਾਲਿਆਂ ਦੇ ਨਾਂ, ਉਮਰ ਅਤੇ ਪਤੇ ਸਮੇਤ ਫੇਸਬੁੱਕ ਅਤੇ ਟਵਿੱਟਰ ਉਤੇ ਸ਼ੇਅਰਕੀਤੇ ਜਾਣਗੇ। ਹਰਸੋਮਵਾਰ ਨੂੰ ਅਜਿਹੇ ਵਿਅਕਤੀਆਂ ਦੀ ਸੂਚੀ ਸੋਸ਼ਲਮੀਡੀਆ’ਤੇ ਪਾਈਜਾਵੇਗੀ।
ਪੁਲਿਸ ਦੀਪਹਿਲੀ ਸੂਚੀ ਵਿੱਚ 30 ਨਵੰਬਰ ਤੋਂ 3 ਦਸੰਬਰ ਤੱਕ 16 ਵਿਅਕਤੀਆਂ ਦੇ ਨਾਂ ਸਾਹਮਣੇ ਆਏ ਹਨ। ਅਜਿਹੇ ਡਰਾਈਵਰਾਂ ਨੂੰ ਜੁਰਮਾਨਾ ਕੀਤਾ ਜਾਏਗਾ, ਪਰਦੋਸ਼ੀਨਹੀਂ ਠਹਿਰਾਇਆ ਜਾਏਗਾ। ਜੋਲੀਫੀ ਨੇ ਕਿਹਾ ਕਿ ਇਸਦਾ ਉਦੇਸ਼ ਸਮਾਜਿਕ ਤੌਰ ‘ਤੇ ਅਜਿਹੀ ਖਰਾਬਡਰਾਈਵਿੰਗ ਨੂੰ ਸਵੀਕਾਰਨਾਕਰਨਾ ਹੈ ਅਤੇ ਖਰਾਬਡਰਾਈਵਿੰਗ ਕਰਨਵਾਲਿਆਂ ਸਬੰਧੀਆਮਲੋਕਸਬੰਧਿਤ ਪੁਲਿਸ ਨੂੰ ਸੂਚਿਤਕਰਸਕਦੇ ਹਨ।
ਉਨ੍ਹਾਂ ਕਿਹਾ ਕਿ ਅਜਿਹੇ ਗੈਰਜ਼ਿੰਮੇਵਾਰਾਨਾਅਤੇ ਅਪਰਾਧਕਵਿਵਹਾਰਕਾਰਨ ਰੋਜ਼ਾਨਾਅਣਭੋਲਲੋਕਾਂ ਨੂੰ ਖਤਰੇ ਵਿੱਚ ਪਾਇਆ ਜਾ ਰਿਹਾ ਹੈ ਜਿਸਨੂੰਕਦੇ ਵੀਸਵੀਕਾਰਨਹੀਂ ਕੀਤਾ ਜਾ ਸਕਦਾ। ਉਨ੍ਹਾਂ ਨੂੰ ਉਮੀਦ ਹੈ ਕਿ ਸਮਾਜਿਕਸ਼ਰਮਿੰਦਗੀ ਦੇ ਚਲਦੇ ਲੋਕਆਵਾਜਾਈਨਿਯਮਾਂ ਦਾਪਾਲਣਕਰਨ ਲੱਗ ਜਾਣਗੇ। ਪੁਲਿਸ ਅਧਿਕਾਰੀਆਂ ਨੇ ਮਾਰਕੋ ਮੁਜ਼ੋ ਦੇ 2015 ਦੇ ਕੇਸ ਦੀ ਉਦਾਹਰਨ ਦਿੱਤੀ ਜਿਸ ਵਿੱਚ ਖਤਰਨਾਕਡਰਾਈਵਿੰਗ ਕਾਰਨਤਿੰਨ ਬੱਚਿਆਂ ਦੀਆਪਣੇ ਦਾਦੇ ਸਮੇਤ ਮੌਤ ਹੋ ਗਈ ਸੀ। ਯੌਰਕ ਖੇਤਰ ਵਿੱਚ ਸ਼ਰਾਬਅਤੇ ਨਸ਼ਿਆਂ ਦਾਸੇਵਨਕਰਕੇ ਡਰਾਈਵਿੰਗ ਕਰਨਵਾਲਿਆਂ ਦੀ ਸੰਖਿਆ ਵਿੱਚ ਲਗਾਤਾਰਵਾਧਾ ਹੋ ਰਿਹਾਹੈ। ਇਸ ਕਾਰਨ ਪੁਲਿਸ ਨੂੰ ਇਹ ਕਦਮ ਚੁੱਕਣੇ ਪਏ।

RELATED ARTICLES
POPULAR POSTS