ਟੋਰਾਂਟੋ : ਕੈਨੇਡਾ ‘ਚ ਆਏ ਬੰਬ ਸਾਈਕਲੋਨ (ਬਰਫੀਲੇ ਤੂਫਾਨ) ਨੇ ਨਿਊ ਫਾਊਡਲੈਂਡ ਐਂਡ ਲੈਬਰਾਡੋਰ ਤੇ ਐਟਲਾਂਟਿਕ ‘ਚ ਤਬਾਹੀ ਮਚਾਈ ਹੋਈ ਹੈ। ਇਥੇ ਆਏ ਬਰਫੀਲੇ ਤੂਫਾਨ ਕਾਰਨ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਸੈਂਟ ਜਾਨ ਇੰਟਰਨੈਸ਼ਨਲ ਏਅਰਪੋਰਟ ‘ਤੇ 120-157 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾ ਹਵਾਵਾਂ ਚੱਲੀਆਂ, ਜਿਸ ਕਾਰਨ ਹਵਾਈ ਸੇਵਾਵਾਂ ਵੀ ਰੋਕਣੀਆਂ ਪਈਆਂ ਸਨ। ਮੌਸਮ ਵਿਗਿਆਨੀਆਂ ਮੁਤਾਬਕ ਬੰਬ ਸਾਈਕਲੋਨ ਬਣਨ ਕਾਰਨ 24 ਘੰਟਿਆਂ ‘ਚ ਹਵਾ ਦਾ ਦਬਾਅ 24 ਮਿਲੀਬਾਰ ਜਾਂ ਇਸ ਤੋਂ ਵਧੇਰੇ ਹੋ ਜਾਂਦਾ ਹੈ। ਇਹੀ ਕਾਰਨ ਹੈ ਕਿ ਸ਼ਹਿਰ ‘ਚ ਇਕ ਦਿਨ ‘ਚ ਹੀ 76.2 ਸੈਂਟੀਮਟਰ ਬਰਫ ਪਈ। ਇਸ ਕਾਰਨ ਬਰਫਬਾਰੀ ਦਾ 21 ਸਾਲ ਪੁਰਾਣਾ ਰਿਕਾਰਡ ਟੁੱਟ ਗਿਆ। ਲੋਕਾਂ ਦੇ ਘਰਾਂ ਦੇ ਦਰਵਾਜ਼ੇ ਤੱਕ ਬੰਦ ਨਹੀਂ ਹੋ ਰਹੇ ਸਨ। ਸੈਂਟ ਜਾਨ ਸ਼ਹਿਰ ‘ਚ ਇਸ ਤੋਂ ਪਹਿਲਾਂ 5 ਅਪ੍ਰੈਲ 1999 ਨੂੰ 68.4 ਸੈਂਟੀਮੀਟਰ ਤੱਕ ਬਰਫ਼ ਪਈ ਸੀ ਪਰ ਇਸ ਸਾਲ ਰਿਕਾਰਡ ਟੁੱਟ ਗਿਆ ਹੈ। ਪਿਛਲੇ ਹਫ਼ਤੇ ਦੀ ਸ਼ੁਰੂਆਤ ‘ਚ ਅਮਰੀਕਾ ਦਾ ਪੂਰਬੀ-ਉਤਰੀ ਹਿਸਿਆਂ ‘ਚ ਤੇਜ਼ ਹਵਾਵਾਂ, ਬਰਫਬਾਰੀ ਅਤੇ ਮੀਂਹ ਲਈ ਜ਼ਿੰਮੇਵਾਰ ਇਹ ਤੂਫਾਨ ਕੈਨੇਡਾ ਪੁੱਜ ਕੇ ਬਹੁਤ ਸ਼ਕਤੀਸ਼ਾਲੀ ਹੋ ਗਿਆ। ਸੜਕਾਂ ‘ਤੇ ਕਈ ਗੱਡੀਆਂ ਫਸ ਗਈਆਂ ਤੇ ਫੌਜ ਦੀ ਮਦਦ ਨਾਲ ਲੋਕਾਂ ਨੂੰ ਬਾਹਰ ਕੱਢਿਆ ਗਿਆ। ਨਿਊ ਫਾਊਡਲੈਂਡ ‘ਚ ਬਰਫ ‘ਚ ਫਸੇ ਲੋਕਾਂ ਦੀ ਮਦਦ ਕਰਨ ਲਈ ਲਗਭਗ 150-200 ਫੌਜੀਆਂ ਨੂੰ ਭੇਜਿਆ ਗਿਆ। ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਮੁਤਾਬਕ ਹਾਲਾਤ ਅਸਾਧਾਰਨ ਹੋਣ ਕਾਰਨ ਹੈਲੀਕਾਪਟਰ ਰਾਹੀਂ ਲੋਕਾਂ ਤੱਕ ਫੌਜ ਦਵਾਈਆਂ ਆਦਿ ਲੈ ਕੇ ਜਾ ਰਹੀ ਹੈ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …