Breaking News
Home / ਜੀ.ਟੀ.ਏ. ਨਿਊਜ਼ / ਓਨਟਾਰੀਓ ਐਜੂਕੇਸ਼ਨ ਵਰਕਰਜ਼ ਦੇ ਭੱਤਿਆਂ ‘ਚ 11 ਫੀਸਦੀ ਵਾਧਾ ਚਾਹੁੰਦੀ ਹੈ ਯੂਨੀਅਨ

ਓਨਟਾਰੀਓ ਐਜੂਕੇਸ਼ਨ ਵਰਕਰਜ਼ ਦੇ ਭੱਤਿਆਂ ‘ਚ 11 ਫੀਸਦੀ ਵਾਧਾ ਚਾਹੁੰਦੀ ਹੈ ਯੂਨੀਅਨ

ਟੋਰਾਂਟੋ/ਬਿਊਰੋ ਨਿਊਜ਼ : ਓਨਟਾਰੀਓ ਦੇ ਐਜੂਕੇਸ਼ਨ ਵਰਕਰਜ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਵੱਲੋਂ ਪ੍ਰੋਵਿੰਸ ਤੋਂ ਸਾਲਾਨਾਂ ਭੱਤਿਆਂ ਵਿੱਚ 11.7 ਫੀਸਦੀ ਦਾ ਵਾਧਾ ਕਰਨ ਜਾਂ 3.25 ਡਾਲਰ ਪ੍ਰਤੀ ਘੰਟਾ ਵਧਾਉਣ ਦੀ ਮੰਗ ਕੀਤੀ ਜਾ ਰਹੀ ਹੈ।
ਕੈਨੇਡੀਅਨ ਯੂਨੀਅਨ ਆਫ ਪਬਲਿਕ ਇੰਪਲੌਈਜ, ਜੋ 55,000 ਚਾਈਲਡਹੁੱਡ ਐਜੂਕੇਟਰਜ਼, ਸਕੂਲ ਐਡਮਨਿਸਟ੍ਰੇਸ਼ਨ ਵਰਕਰਜ਼, ਬੱਸ ਡਰਾਈਵਰਾਂ ਤੇ ਕਸਟੋਡੀਅਨਜ਼ ਦੀ ਨੁਮਾਇੰਦਗੀ ਕਰਦੀ ਹੈ, ਵੱਲੋਂ ਬਾਰਗੇਨਿੰਗ ਸਬੰਧੀ ਪ੍ਰਸਤਾਵ ਦੀ ਜਾਣਕਾਰੀ ਦਿੱਤੀ ਗਈ। ਜ਼ਿਕਰਯੋਗ ਹੈ ਕਿ ਮੌਜੂਦਾ ਪ੍ਰਸਤਾਵ ਇਸ ਮਹੀਨੇ ਦੇ ਅੰਤ ਵਿੱਚ ਐਕਸਪਾਇਰ ਹੋਣ ਜਾ ਰਿਹਾ ਹੈ ਤੇ ਕਾਂਟਰੈਕਟ ਨੂੰ ਰੀਨਿਊ ਕਰਨ ਲਈ ਗੱਲਬਾਤ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਗਈ ਹੈ।
ਯੂਨੀਅਨ ਨੇ ਤਰਕ ਦਿੱਤਾ ਕਿ ਵਰਕਰਜ਼ ਦੇ ਭੱਤੇ ਪਿਛਲੇ ਦਹਾਕੇ ਤੋਂ ਰੁਕੇ ਹੋਏ ਹਨ ਜਦਕਿ ਮਹਿੰਗਾਈ ਇਸ ਵਾਰੀ ਆਪਣੇ ਸਾਰੇ ਰਿਕਾਰਡ ਤੋੜਨ ਉੱਤੇ ਆਈ ਹੋਈ ਹੈ। ਵਿਵਾਦਗ੍ਰਸਤ ਸਰਕਾਰੀ ਬਿੱਲ ਕਾਰਨ ਪਿਛਲੇ ਕੁੱਝ ਸਾਲਾਂ ਵਿੱਚ ਪਬਲਿਕ ਸੈਕਟਰ ਵਰਕਰਜ਼ ਦੇ ਭੱਤਿਆਂ ਵਿੱਚ ਇੱਕ ਫੀਸਦੀ ਸਾਲਾਨਾ ਦੇ ਹਿਸਾਬ ਨਾਲ ਮਾਮੂਲੀ ਵਾਧਾ ਹੋਇਆ। ਸੀਯੂਪੀਈ ਨੇ ਆਖਿਆ ਕਿ ਇਸ ਸਮੇਂ ਪਰਮਾਨੈਂਟ ਇੰਪਲੌਈਜ ਦੇ ਭੱਤੇ 27.87 ਡਾਲਰ ਹਨ ਤੇ ਓਨਟਾਰੀਓ ਸਕੂਲ ਬੋਰਡਜ਼ ਕਾਊਂਸਲ ਆਫ ਯੂਨੀਅਨਜ਼ ਦੇ ਪ੍ਰੈਜੀਡੈਂਟ ਨੇ ਆਖਿਆ ਕਿ ਸਿੱਖਿਆ ਨਾਲ ਜੁੜੇ ਕਾਮਿਆਂ ਦੇ ਭੱਤੇ ਸੀਮਤ ਕਰਕੇ ਸਰਕਾਰ ਤੇ ਸਕੂਲ ਬੋਰਡਜ਼ ਨੇ ਕਈ ਐਜੂਕੇਸ਼ਨ ਵਰਕਰਜ਼ ਨੂੰ ਗਰੀਬੀ ਦੇ ਕੰਢੇ ਲਿਆ ਖੜ੍ਹਾ ਕੀਤਾ ਹੈ।
ਹੋਰਨਾਂ ਐਜੂਕੇਸ਼ਨ ਯੂਨੀਅਨਜ ਵੱਲੋਂ ਵੀ ਪ੍ਰੋਵਿੰਸੀਅਲ ਸਰਕਾਰ ਨਾਲ ਕੀਤੇ ਜਾਣ ਵਾਲੇ ਨਵੇਂ ਕਾਂਟਰੈਕਟਸ ਸਬੰਧੀ ਗੱਲਬਾਤ ਵਿੱਚ ਭੱਤਿਆਂ ਵਿੱਚ ਜ਼ਿਆਦਾ ਵਾਧਾ ਕਰਨ ਦਾ ਤਰਕ ਪੇਸ਼ ਕੀਤੇ ਜਾਣ ਦੀ ਤਿਆਰੀ ਚੱਲ ਰਹੀ ਹੈ। ਯੂਨੀਅਨਾਂ ਦਾ ਕਹਿਣਾ ਹੈ ਕਿ ਦਿਨੋਂ ਦਿਨ ਵੱਧ ਰਹੀ ਮਹਿੰਗਾਈ ਕਾਰਨ ਸਾਰਿਆਂ ਦਾ ਗੁਜ਼ਾਰਾ ਕਰਨਾ ਮੁਸ਼ਕਿਲ ਹੋਇਆ ਪਿਆ ਹੈ।

 

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …