ਟੋਰਾਂਟੋ/ਬਿਊਰੋ ਨਿਊਜ਼
ਓਨਟਾਰੀਓ ਦੀ ਡਗ ਫੋਰਡ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਕੋਵਿਡ-19 ਮਹਾਂਮਾਰੀ ਦੌਰਾਨ ਪ੍ਰੋਵਿੰਸ ਦੇ ਹਸਪਤਾਲ ਨੂੰ ਜਿਹੜੀਆ ਵਿੱਤੀ ਚੁਣੌਤੀਆਂ ਨਾਲ ਸਿੱਝਣਾ ਪੈ ਰਿਹਾ ਹੈ ਉਨ੍ਹਾਂ ਦੌਰਾਨ ਮਦਦ ਲਈ ਓਨਟਾਰੀਓ ਸਰਕਾਰ ਵੱਲੋਂ 1.2 ਬਿਲੀਅਨ ਡਾਲਰ ਰਾਖਵੇਂ ਰੱਖੇ ਗਏ ਹਨ। ਪ੍ਰੀਮੀਅਰ ਡੱਗ ਫੋਰਡ, ਓਨਟਾਰੀਓ ਦੇ ਵਿੱਤ ਮੰਤਰੀ ਤੇ ਖਜਾਨਾ ਬੋਰਡ ਦੇ ਪ੍ਰੈਜੀਡੈਂਟ ਪੀਟਰ ਬੈਥਲਨਫਾਲਵੇ ਨੇ ਸਕਾਰਬੌਰੋ ਵਿੱਚ ਕਾਨਫਰੰਸ ਦੌਰਾਨ ਇਹ ਐਲਾਨ ਕੀਤਾ।
ਫੋਰਡ ਨੇ ਜਾਰੀ ਕੀਤੇ ਇੱਕ ਲਿਖਤੀ ਬਿਆਨ ਵਿੱਚ ਆਖਿਆ ਕਿ ਇਸ ਮਹਾਂਮਾਰੀ ਦੌਰਾਨ ਸਾਡੇ ਬਿਮਾਰ ਤੇ ਕਮਜ਼ੋਰ ਲੋਕਾਂ ਦੀ ਸਾਂਭ ਸੰਭਾਲ ਕਰਨ ਵਿੱਚ ਹਸਪਤਾਲਾਂ ਨੇ ਬਿਹਤਰੀਨ ਕੰਮ ਕੀਤਾ।
ਇੱਥੇ ਹੀ ਬੱਸ ਨਹੀਂ ਵੱਖ-ਵੱਖ ਥਾਂਵਾਂ ਉੱਤੇ ਹੋਈਆਂ ਆਊਟਬ੍ਰੇਕਸ ਦਾ ਵੀ ਬਿਨਾਂ ਝਿਜਕ ਸਾਹਮਣਾ ਕੀਤਾ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਵਾਧੂ ਦੀ ਸਾਂਭ ਸੰਭਾਲ ਲਈ ਸਾਨੂੰ ਕਾਫੀ ਕੁੱਝ ਦਾਅ ਉੱਤੇ ਲਾਉਣਾ ਪਿਆ। ਇਸ ਲਈ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਸਾਨੂੰ ਆਪਣਾ ਹੱਥ ਅੱਗੇ ਵਧਾ ਕੇ ਉਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ ਜਿਨ੍ਹਾਂ ਨੇ ਔਖੀ ਘੜੀ ਵਿੱਚ ਸੱਭ ਦਾ ਸਾਥ ਦਿੱਤਾ। ਅਸੀਂ ਚਾਹੁੰਦੇ ਹਾਂ ਕਿ ਸਾਡੇ ਹਸਪਤਾਲ ਮਹਾਂਮਾਰੀ ਖਤਮ ਹੋਣ ਤੋਂ ਬਾਅਦ ਵੀ ਸਾਡੇ ਲੋਕਾਂ ਦੀ ਨਿੱਠ ਕੇ ਸੇਵਾ ਕਰਦੇ ਰਹਿਣ।ਪ੍ਰੋਵਿੰਸ ਨੇ ਆਖਿਆ ਕਿ 697 ਮਿਲੀਅਨ ਡਾਲਰ ਯੋਗ ਪਬਲਿਕ ਹਸਪਤਾਲਾਂ ਲਈ ਫੰਡਾਂ ਦੀ ਘਾਟ ਦੂਰ ਕਰਨ ਵਾਸਤੇ ਖਰਚੇ ਜਾਣਗੇ ਜਦਕਿ 572.3 ਮਿਲੀਅਨ ਡਾਲਰ ਹੋਰ ਆਮਦਨ ਵਿੱਚ ਹੋਏ ਨੁਕਸਾਨ ਦੀ ਭਰਪਾਈ ਲਈ ਖਰਚੇ ਜਾਣਗੇ। ਇਹ ਐਲਾਨ ਪ੍ਰੋਵਿੰਸ਼ੀਅਲ ਸਰਕਾਰ ਵੱਲੋਂ 2021 ਦਾ ਬਜਟ ਜਾਰੀ ਕੀਤੇ ਜਾਣ ਤੋਂ ਦੋ ਦਿਨ ਪਹਿਲਾਂ ਕੀਤਾ ਗਿਆ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …