Breaking News
Home / ਜੀ.ਟੀ.ਏ. ਨਿਊਜ਼ / ਓਮਾਈਕ੍ਰੌਨ ਦਾ ਨਵਾਂ ਸਬਵੇਰੀਐਂਟ ਵੀ ਆਇਆ ਸਾਹਮਣੇ

ਓਮਾਈਕ੍ਰੌਨ ਦਾ ਨਵਾਂ ਸਬਵੇਰੀਐਂਟ ਵੀ ਆਇਆ ਸਾਹਮਣੇ

ਓਟਵਾ/ਬਿਊਰੋ ਨਿਊਜ਼ : ਭਾਰਤ ਵਿੱਚ ਇੱਕ ਵਾਰੀ ਫਿਰ ਇਨਫੈਕਸ਼ਨ ਫੈਲਾ ਰਿਹਾ ਓਮਾਈਕ੍ਰੌਨ ਦਾ ਨਵਾਂ ਸਬਵੇਰੀਐਂਟ ਬੀਏ.2.75 ਕੈਨੇਡਾ ਵਿੱਚ ਵੀ ਮਿਲਿਆ ਹੈ। ਕਰੋਨਾ ਵਾਇਰਸ ਦੇ ਇਸ ਵੇਰੀਐਂਟ ਦੇ ਕਈ ਮਾਮਲੇ ਭਾਰਤ ਵਿੱਚ ਮਿਲੇ ਹਨ ਤੇ ਘੱਟ ਗਿਣਤੀ ਵਿੱਚ ਅਜਿਹੇ ਮਾਮਲੇ 10 ਹੋਰਨਾਂ ਦੇਸ਼ਾਂ ਵਿੱਚ ਵੀ ਮਿਲੇ ਹਨ। ਇਨ੍ਹਾਂ ਵਿੱਚ ਆਸਟਰੇਲੀਆ, ਜਰਮਨੀ, ਯੂਨਾਈਟਿਡ ਕਿੰਗਡਮ, ਅਮਰੀਕਾ ਤੇ ਕੈਨੇਡਾ ਸਾਮਲ ਹਨ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਬੀਏ.2.75 ਇੱਕ ਤੋਂ ਦੂਜੇ ਵਿਅਕਤੀ ਤੱਕ ਬੜੀ ਤੇਜੀ ਨਾਲ ਫੈਲਦਾ ਹੈ ਤੇ ਇਹ ਵੈਕਸੀਨ ਨੂੰ ਮਾਤ ਦੇਣ ਅਤੇ ਪੁਰਾਣੀਆਂ ਇਨਫੈਕਸ਼ਨ ਤੋਂ ਲੋਕਾਂ ਨੂੰ ਹਾਸਲ ਹੋਈ ਇਮਿਊਨਿਟੀ ਦੇ ਅਸਰ ਨੂੰ ਖਤਮ ਕਰਨ ਦੇ ਸਮਰੱਥ ਹੈ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਹ ਹੋਰਨਾਂ ਵੇਰੀਐਂਟਸ ਨਾਲੋਂ ਵਧੇਰੇ ਖਤਰਨਾਕ ਹੈ ਜਾਂ ਨਹੀਂ।ਰੌਚੈਸਟਰ, ਮਿਨੀਸੋਟਾ ਦੇ ਮੇਓ ਕਲੀਨਿਕ ਦੇ ਡਾਇਰੈਕਟਰ ਆਫ ਕਲੀਨਿਕਲ ਵਾਇਰੌਲੋਜੀ ਮੈਥਿਊ ਬਿਨਿਕਰ ਨੇ ਆਖਿਆ ਕਿ ਇਸ ਬਾਰੇ ਤੁਰੰਤ ਕਿਸੇ ਹੱਲ ਉੱਤੇ ਪਹੁੰਚਣਾ ਜਲਦਬਾਜ਼ੀ ਵਾਲੀ ਗੱਲ ਹੋਵੇਗੀ। ਪਰ ਭਾਰਤ ਵਿੱਚ ਇਸ ਵੇਰੀਐਂਟ ਦੇ ਸਾਹਮਣੇ ਆ ਰਹੇ ਮਾਮਲਿਆਂ ਤੋਂ ਆਖਿਆ ਜਾ ਸਕਦਾ ਹੈ ਕਿ ਇਸ ਦੇ ਫੈਲਣ ਦੀ ਰਫਤਾਰ ਕਾਫੀ ਤੇਜ਼ ਹੈ।

Check Also

ਜਗਮੀਤ ਸਿੰਘ ਦੇ ਫੈਸਲੇ ਨਾਲ ਟਰੂਡੋ ਸਰਕਾਰ ‘ਤੇ ਖਤਰੇ ਦੇ ਬੱਦਲ

ਟੋਰਾਂਟੋ/ਬਿਊਰੋ ਨਿਊਜ਼ : ਜਸਟਿਨ ਟਰੂਡੋ ਦੀ ਸਰਕਾਰ ਵੱਡੇ ਸਿਆਸੀ ਸੰਕਟ ਵਿਚ ਘਿਰਦੀ ਨਜ਼ਰ ਆ ਰਹੀ …