ਓਟਵਾ/ਬਿਊਰੋ ਨਿਊਜ਼ : ਹੈਲਥ ਕੈਨੇਡਾ ਵੱਲੋਂ ਲੋਕਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਉਹ ਕੈਨਲੈਬ ਰਿਸਰਚ ਨਾਂ ਦੀ ਕੰਪਨੀ ਦੀਆਂ ਕਿਸੇ ਵੀ ਤਰ੍ਹਾਂ ਦੀਆਂ ਅਣਅਧਿਕਾਰਕ ਇੰਜੈਕਟੇਬਲ ਦਵਾਈਆਂ ਨਾ ਖਰੀਦਣ ਕਿਉਂਕਿ ਉਨ੍ਹਾਂ ਨਾਲ ਸਿਹਤ ਨੂੰ ਖਤਰਾ ਹੋ ਸਕਦਾ ਹੈ।
ਜਨਤਕ ਐਡਵਾਈਜ਼ਰੀ ਵਿੱਚ ਹੈਲਥ ਏਜੰਸੀ ਨੇ ਆਖਿਆ ਕਿ ਇਨ੍ਹਾਂ ਉਤਪਾਦਾਂ ਨੂੰ ਪੈਪਟਾਈਡਜ਼ ਵਜੋਂ ਪ੍ਰਮੋਟ ਕੀਤਾ ਜਾ ਰਿਹਾ ਹੈ ਤੇ ਇਨ੍ਹਾਂ ਨੂੰ ਕੈਨਲੈਬ ਰਿਸਰਚ ਦੀਆਂ ਵੈੱਬਸਾਈਟਸ ਜਿਵੇਂ ਕਿ canlabresearch.com ਅਤੇ canlab.net ਉੱਤੇ ਵੇਚਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਕੈਨਲੈਬ ਰਿਸਰਚ, ਮਾਂਟਰੀਅਲ ਸਥਿਤ ਅਜਿਹੀ ਅਖੌਤੀ ਕੰਪਨੀ ਹੈ ਜਿਹੜੀ ਕੈਨੇਡਾ ਵਿੱਚ ਪੈਪਟਾਈਡਜ਼ ਨੂੰ ਸਿੰਥੇਸਾਈਜ਼ ਕਰਦੀ ਹੈ ਤੇ ਤਿਆਰ ਕਰਦੀ ਹੈ। ਕੰਪਨੀ ਤੋਂ ਜਦੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।
ਚਿੰਤਾ ਵਾਲੀ ਗੱਲ ਇਹ ਹੈ ਕਿ ਕੈਨਲੈਬ ਰਿਸਰਚ ਵੈਬਸਾਈਟਸ ਉੱਤੇ ਵੇਚੇ ਜਾਣ ਵਾਲੇ ਇਨ੍ਹਾਂ ਉਤਪਾਦਾਂ ਵਿੱਚ ਆਕਸੀਟੌਸਿਨ ਤੇ ਟ੍ਰਿਪਟੋਰਲਿਨ ਹੈ। ਲੋਕਾਂ ਨੂੰ ਇਨ੍ਹਾਂ ਉਤਪਾਦਾਂ ਦੀ ਵਰਤੋਂ ਨਾ ਕਰਨ ਲਈ ਆਖਿਆ ਜਾ ਰਿਹਾ ਹੈ। ਜੇ ਕਿਸੇ ਵੱਲੋਂ ਇਨ੍ਹਾਂ ਉਤਪਾਦਾਂ ਦੀ ਵਰਤੋਂ ਕੀਤੀ ਗਈ ਹੈ ਤੇ ਉਹ ਆਪਣੀ ਸਿਹਤ ਨੂੰ ਲੈ ਕੇ ਚਿੰਤਤ ਹਨ ਤਾਂ ਉਨ੍ਹਾਂ ਨੂੰ ਹੈਲਥ ਕੇਅਰ ਪ੍ਰੋਫੈਸ਼ਨਲਜ਼ ਨਾਲ ਸਲਾਹ ਕਰਨ ਲਈ ਆਖਿਆ ਜਾ ਰਿਹਾ ਹੈ।
ਇਸ ਦੇ ਨਾਲ ਹੀ ਲੋਕਾਂ ਨੂੰ ਲਾਇਸੰਸਸੁਦਾ ਫਾਰਮੇਸੀਜ਼ ਤੋਂ ਪ੍ਰਿਸਕ੍ਰਿਪਸ਼ਨ ਉੱਤੇ ਅਧਾਰਤ ਦਵਾਈਆਂ ਲੈਣ ਲਈ ਆਖਿਆ ਜਾ ਰਿਹਾ ਹੈ। ਹੈਲਥ ਕੈਨੇਡਾ ਵੱਲੋਂ ਬਿਨਾਂ ਭਰੋਸੇ ਵਾਲੀਆਂ ਅਜਿਹੀਆਂ ਵੈੱਬਸਾਈਟਸ ਤੋਂ ਲੋਕਾਂ ਨੂੰ ਹੈਲਥ ਪ੍ਰੋਡਕਟਸ ਨਾ ਖਰੀਦਣ ਦੀ ਸਲਾਹ ਵੀ ਦਿੱਤੀ ਜਾ ਰਹੀ ਹੈ।
Home / ਜੀ.ਟੀ.ਏ. ਨਿਊਜ਼ / ਹੈਲਥ ਕੈਨੇਡਾ ਵੱਲੋਂ ਲੋਕਾਂ ਨੂੰ ਆਨਲਾਈਨ ਇੰਜੈਕਟੇਬਲ ਦਵਾਈਆਂ ਨਾ ਖਰੀਦਣ ਦੀ ਦਿੱਤੀ ਜਾ ਰਹੀ ਸਲਾਹ
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …