ਪਰਵਾਸੀਆਂ ‘ਚ ਕੈਨੇਡਾ ਛੱਡਣ ਦਾ ਰੁਝਾਨ ਵਧਿਆ
ਟੋਰਾਂਟੋ : ਕੈਨੇਡਾ ਵਿਚ ਬਿਹਤਰ ਭਵਿੱਖ ਤਲਾਸ਼ਣ ਗਏ ਪਰਵਾਸੀਆਂ ਨੂੰ ਉਥੋਂ ਦੀ ਰਹਿਣ ਸਹਿਣ ਦੀ ਵਧ ਰਹੀ ਲਾਗਤ ਨੇ ਵਖ਼ਤ ਪਾ ਦਿੱਤਾ ਹੈ। ਕੈਨੇਡਾ ਵਿਚ ਵਧੇ ਹੋਏ ਕਿਰਾਏ ਤੇ ਮਕਾਨ ਬਣਾਉਣ ਲਈ ਲਏ ਕਰਜ਼ਿਆਂ ਦੀਆਂ ਵਿਆਜ ਦਰਾਂ ਵਧਣ ਕਾਰਨ ਉਨ੍ਹਾਂ ਨੂੰ ਗੁਜ਼ਰ ਬਸਰ ਕਰਨ ਲਈ ਦੋ ਚਾਰ ਹੋਣਾ ਪੈ ਰਿਹਾ ਹੈ ਜਿਸ ਕਾਰਨ ਵੱਡੀ ਗਿਣਤੀ ਪਰਵਾਸੀਆਂ ਨੇ ਕੈਨੇਡਾ ਤੋਂ ਆਪਣੇ ਪਿਤਰੀ ਰਾਜਾਂ ਨੂੰ ਚਾਲੇ ਪਾ ਦਿੱਤੇ ਹਨ। ਦੂਜੇ ਪਾਸੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੇ ਦੇਸ਼ ਵਿਚ ਘੱਟ ਰਹੀ ਆਬਾਦੀ ਤੇ ਹੋਰ ਚੁਣੌਤੀਆਂ ਨੂੰ ਦੂਰ ਕਰਨ ਲਈ ਪਰਵਾਸ ਨੀਤੀ ਨੂੰ ਮੁੱਖ ਹਥਿਆਰ ਬਣਾਇਆ ਸੀ ਤੇ ਇਸ ਨੇ ਆਰਥਿਕ ਵਿਕਾਸ ਦਰ ਵਧਾਉਣ ਵਿਚ ਮਦਦ ਵੀ ਕੀਤੀ ਸੀ ਪਰ ਸਟੈਟਿਕਸ ਕੈਨੇਡਾ ਅਨੁਸਾਰ ਅਜੋਕੇ ਸਮੇਂ ਕੈਨੇਡਾ ਦੀ ਆਬਾਦੀ ਪਿਛਲੇ ਛੇ ਦਹਾਕਿਆਂ ਦੇ ਸਮੇਂ ਵਿਚ ਸਭ ਤੋਂ ਤੇਜ਼ੀ ਨਾਲ ਵਧ ਗਈ ਹੈ। ਕੈਨੇਡਾ ਵਿਚ ਰੋਜ਼ ਮਰ੍ਹਾ ਲਈ ਵਧਦੇ ਖਰਚਿਆਂ ਕਾਰਨ ਇਥੇ ਆਏ ਪਰਵਾਸੀਆਂ ਨੇ ਵਾਪਸ ਆਪਣੇ ਪਿਤਰੀ ਰਾਜਾਂ ਦਾ ਰੁਖ਼ ਕਰਨਾ ਸ਼ੁਰੂ ਕਰ ਦਿੱਤਾ ਹੈ ਤੇ ਪਿਛਲੇ ਸਮੇਂ ਵਿਚ ਇਹ ਰੁਝਾਨ ਹੌਲੀ ਹੌਲੀ ਵਧ ਰਿਹਾ ਹੈ। ਜਾਣਕਾਰੀ ਅਨੁਸਾਰ 2023 ਦੇ ਪਹਿਲੇ ਛੇ ਮਹੀਨਿਆਂ ਵਿਚ ਲਗਪਗ 42 ਹਜ਼ਾਰ ਲੋਕਾਂ ਨੇ ਕੈਨੇਡਾ ਛੱਡ ਦਿੱਤਾ ਹੈ ਜਦਕਿ ਸਾਲ 2022 ਵਿਚ ਇਹ ਦਰ 93,818 ਸੀ ਤੇ ਉਸ ਤੋਂ ਸਾਲ ਪਹਿਲਾਂ 85,927 ਲੋਕਾਂ ਨੇ ਦੇਸ਼ ਛੱਡਿਆ ਸੀ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …