-0.4 C
Toronto
Wednesday, February 11, 2026
spot_img
Homeਜੀ.ਟੀ.ਏ. ਨਿਊਜ਼ਸ੍ਰੀ ਮੁਕਤਸਰ ਸਾਹਿਬ ਦੇ ਨੌਜਵਾਨ ਨੇ ਕੈਨੇਡਾ 'ਚ ਵਧਾਇਆ ਮਾਣ

ਸ੍ਰੀ ਮੁਕਤਸਰ ਸਾਹਿਬ ਦੇ ਨੌਜਵਾਨ ਨੇ ਕੈਨੇਡਾ ‘ਚ ਵਧਾਇਆ ਮਾਣ

ਕੈਨੇਡੀਅਨ ਪੁਲਿਸ ‘ਚ ਭਰਤੀ ਹੋਇਆ ਜਸ਼ਨਪ੍ਰੀਤ ਸਿੰਘ
ਚੰਡੀਗੜ੍ਹ : ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਕੋਟਲੀ ਸੰਘਰ ਦੇ ਰਹਿਣ ਵਾਲੇ ਜਸ਼ਨਪ੍ਰੀਤ ਸਿੰਘ ਬਰਾੜ ਨੇ ਕੈਨੇਡੀਅਨ ਪੁਲਿਸ ਵਿੱਚ ਭਰਤੀ ਹੋ ਕੇ ਭਾਰਤ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਆਪਣੇ ਪਿਤਾ ਦੇ ਨਕਸ਼ੇ-ਕਦਮਾਂ ‘ਤੇ ਚੱਲਦਿਆਂ ਜਸ਼ਨਪ੍ਰੀਤ ਨੇ ਆਪਣੇ ਪਿਤਾ ਵਾਂਗ ਪੁਲਿਸ ਵਿਚ ਭਰਤੀ ਹੋ ਕੇ ਸਮਾਜ ਦੀ ਸੇਵਾ ਕਰਨ ਦਾ ਸੁਪਨਾ ਦੇਖਿਆ ਅਤੇ ਆਪਣੀ ਮਿਹਨਤ ਨਾਲ ਇਸ ਨੂੰ ਪੂਰਾ ਕੀਤਾ।
ਜਸ਼ਨਪ੍ਰੀਤ ਦੇ ਪਿਤਾ ਕੌਰ ਸਿੰਘ ਬਰਾੜ ਜੋ ਕਿ ਪੰਜਾਬ ਪੁਲਿਸ ਵਿੱਚ ਸਹਾਇਕ ਸਬ ਇੰਸਪੈਕਟਰ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਸ਼ਨਪ੍ਰੀਤ ਸਿੰਘ ਦਾ ਬਚਪਨ ਤੋਂ ਹੀ ਸੁਪਨਾ ਸੀ ਕਿ ਉਹ ਪੁਲਿਸ ਵਿਚ ਭਰਤੀ ਹੋ ਕੇ ਸਮਾਜ ਦੀ ਸੇਵਾ ਕਰੇ, ਜਿਸ ਨੂੰ ਉਸ ਨੇ ਪੂਰਾ ਕੀਤਾ।
ਕੈਨੇਡਾ ਵਿੱਚ ਫੈਡਰਲ ਕਰੈਕਸ਼ਨਲ ਅਫਸਰ (ਪੀਸ ਅਫਸਰ) ਬਣ ਕੇ ਉਸ ਨੇ ਨਾ ਸਿਰਫ਼ ਆਪਣੇ ਮਾਪਿਆਂ ਦਾ ਸਗੋਂ ਆਪਣੇ ਜ਼ਿਲ੍ਹੇ ਦਾ ਵੀ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਜਸ਼ਨਪ੍ਰੀਤ ਨੇ 2017 ਵਿੱਚ ਡੇਰਾ ਭਾਈ ਮਸਤਾਨ ਸੀਨੀਅਰ ਸੈਕੰਡਰੀ ਸਕੂਲ, ਸ੍ਰੀ ਮੁਕਤਸਰ ਸਾਹਿਬ ਤੋਂ ਕਾਮਰਸ ਵਿੱਚ 12ਵੀਂ ਦੀ ਪ੍ਰੀਖਿਆ ਪਾਸ ਕੀਤੀ ਸੀ। ਇਸ ਤੋਂ ਬਾਅਦ ਉਹ ਉਚੇਰੀ ਵਿੱਦਿਆ ਲਈ ਕੈਨੇਡਾ ਪਹੁੰਚਿਆ। ਜਿੱਥੇ ਉਸ ਨੇ ਬਹੁਤ ਮਿਹਨਤ ਅਤੇ ਪਾਰਟ ਟਾਈਮ ਕੰਮ ਕੀਤਾ।
2021 ਵਿੱਚ ਉਸ ਨੂੰ ਕੈਨੇਡਾ ਲਈ ਪੀ.ਆਰ. ਵੀ ਮਿਲ ਗਈ ਸੀ। ਜਸ਼ਨਪ੍ਰੀਤ ਇੱਥੇ ਹੀ ਨਹੀਂ ਰੁਕਿਆ, ਉਸ ਨੇ ਆਪਣੇ ਪਿਤਾ ਦੇ ਸੁਪਨੇ ਨੂੰ ਪੂਰਾ ਕਰਨ ਲਈ ਦਿਨ-ਰਾਤ ਮਿਹਨਤ ਕੀਤੀ ਅਤੇ 21 ਦਸੰਬਰ 2023 ਨੂੰ ਆਪਣੀ ਸਿਖਲਾਈ ਪੂਰੀ ਕੀਤੀ ਅਤੇ ਪੀਸ ਅਫਸਰ ਦਾ ਅਹੁਦਾ ਹਾਸਲ ਕੀਤਾ।

RELATED ARTICLES
POPULAR POSTS