28.1 C
Toronto
Sunday, October 5, 2025
spot_img
Homeਜੀ.ਟੀ.ਏ. ਨਿਊਜ਼ਚਾਈਲਡ ਬੈਨੀਫਿਟ ਚੈਕ 20 ਜੁਲਾਈ ਤੋਂ ਸ਼ੁਰੂ

ਚਾਈਲਡ ਬੈਨੀਫਿਟ ਚੈਕ 20 ਜੁਲਾਈ ਤੋਂ ਸ਼ੁਰੂ

child care benefits copy copyਪ੍ਰਤੀ ਬੱਚਾ ਮਿਲ ਸਕਦੇ ਹਨ 6400 ਡਾਲਰ ਸਲਾਨਾ
ਮਿਸੀਸਾਗਾ/ ਬਿਊਰੋ ਨਿਊਜ਼
ਫ਼ੈਡਰਲ ਸਰਕਾਰ ਦੇ ਨਵੇਂ ਕੈਨੇਡਾ ਚਾਈਲਡ ਬੈਨੇਫ਼ਿਟ ਸੀ.ਸੀ.ਬੀ. ਪ੍ਰੋਗਰਾਮ ਤਹਿਤ ਪੀਲ ਖੇਤਰ ਵਿਚ ਰਹਿਣ ਵਾਲੇ ਪਰਿਵਾਰਾਂ ਨੂੰ 20 ਜੁਲਾਈ ਤੋਂ ਮਿਲਣੇ ਸ਼ੁਰੂ ਹੋ ਜਾਣਗੇ। ਇਸ ਪ੍ਰੋਗਰਾਮ ਤਹਿਤ ਪਹਿਲੀ ਵਾਰ ਭੁਗਤਾਨ ਜਾਰੀ ਕੀਤਾ ਜਾ ਰਿਹਾ ਹੈ। ਆਉਣ ਵਾਲੇ ਦਿਨਾਂ ਵਿਚ ਇਨ੍ਹਾਂ ਚੈੱਕਾਂ ਦੇ ਵੰਡੇ ਜਾਣ ਤੋਂ ਬਾਅਦ ਲਿਬਰਲਾਂ ਦਾ ਇਕ ਹੋਰ ਚੁਣਾਵੀ ਵਾਅਦਾ ਪੂਰਾ ਹੋ ਜਾਵੇਗਾ।
ਬੀਤੇ ਦਿਨੀਂ ਸਥਾਨਕ ਲਿਬਰਲ ਐਮ.ਪੀ. ਮਿਸੀਸਾਗਾ ਮੋਂਟੋ ਕਾਰਲੋ ਹੋਟਲ ਵਿਚ ਇਕੱਤਰ ਹੋਏ ਅਤੇ ਇਸ ਸਫ਼ਲਤਾ ਬਾਰੇ ਦੱਸਿਆ। ਇਸ ਪ੍ਰੋਗਰਾਮ ਦੇ ਨਵੇਂ ਹੱਲ ਵਜੋਂ ਪੇਸ਼ ਕੀਤਾ ਗਿਆ, ਜੋ ਕਿ ਟੈਕਸ ਫ੍ਰੀ ਹਨ ਅਤੇ 6 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ 533 ਡਾਲਰ ਪ੍ਰਤੀ ਮਹੀਨੇ ਅਤੇ ਛੇ ਤੋਂ 17 ਸਾਲ ਦੇ ਵਿਚਾਲੇ 450 ਡਾਲਰ ਪ੍ਰਤੀ ਮਹੀਨਾ ਪ੍ਰਤੀ ਬੱਚੇ ਨੂੰ ਪ੍ਰਦਾਨ ਕੀਤੇ ਜਾਣਗੇ।
ਜਿਨ੍ਹਾਂ ਪਰਿਵਾਰਾਂ ਦੀ ਆਮਦਨ 30 ਹਜ਼ਾਰ ਡਾਲਰ ਤੋਂ ਘੱਟ ਹੈ, ਉਨ੍ਹਾਂ ਨੂੰ 6400 ਡਾਲਰ ਪ੍ਰਤੀ ਸਾਲ ਹਰੇਕ ਬੱਚੇ ਲਈ ਛੇ ਸਾਲ ਤੱਕ ਅਤੇ ਉਸ ਤੋਂ ਬਾਅਦ 17 ਸਾਲ ਦੀ ਉਮਰ ਤੱਕ 5400 ਡਾਲਰ ਮਿਲਣਗੇ। ਯੂਨਾਈਟਿਡ ਵੇਅ ਦੇ ਅੰਕੜਿਆਂ ਅਨੁਸਾਰ ਪੀਲ ਵਿਚ ਪੰਜ ਵਿਚੋਂ ਇਕ ਬੱਚਾ ਗਰੀਬੀ ਵਿਚ ਰਹਿ ਰਿਹਾ ਹੈ। ਇਸ ਲਈ ਇਸ ਖੇਤਰ ਵਿਚ ਇਹ ਇਕ ਵੱਡਾ ਮੁੱਦਾ ਹੈ। ਇਸ ਨਾਲ ਸਾਡੇ ਇਨ੍ਹਾਂ ਖੇਤਰਾਂ ਦੇ ਪਰਿਵਾਰਾਂ ‘ਤੇ ਅਸਰ ਪੈਂਦਾ ਹੈ।ઠઠ
ਬੈਂਸ ਨੇ ਕਿਹਾ ਕਿ ਇਸ ਸਕੀਮ ਨਾਲ ਲੋਕਾਂ ਨੂੰ ਪਹਿਲਾਂ ਮਿਲਣ ਵਾਲੇ ਲਾਭਾਂ ਤੋਂ ਵਧੇਰੇ ਲਾਭ ਮਿਲੇਗਾ। ਇਹ ਯੋਜਨਾ ਆਮਦਨ ‘ਤੇ ਆਧਾਰਤ ਹੈ ਅਤੇ ਇਸ ਨਾਲ ਵੱਧ ਤੋਂ ਵੱਧ ਲੋਕਾਂ ਨੂੰ ਫ਼ਾਇਦਾ ਮਿਲੇਗਾ। ਉਥੇ ਮਿਲੀਅਨਰਸ ਨੂੰ ਹੁਣ ਅਜਿਹੇ ਚੈੱਕ ਨਹੀਂ ਮਿਲਣਗੇ।
ਇਸ ਨਵੇਂ ਪ੍ਰੋਗਰਾਮ ‘ਤੇ 2016-17 ‘ਚ ਹੋਣ ਵਾਲਾ ਖਰਚ 17.3 ਬਿਲੀਅਨ ਤੋਂ ਵੱਧ ਕੇ 2017-18 ਵਿਚ ਇਹ 22.8 ਬਿਲੀਅਨ ਡਾਲਰ ਤੱਕ ਪਹੁੰਚ ਜਾਵੇਗਾ। ਇਸ ਨਾਲ ਸਰਕਾਰ ਨੂੰ ਇਸ ਸਾਲ 4.5 ਬਿਲੀਅਨ ਡਾਲਰ ਅਤੇ ਅਗਲੇ ਸਾਲ 5.3 ਬਿਲੀਅਨ ਡਾਲਰ ਦਾ ਭਾਰ ਵਧੇਗਾ।
ਕੈਨੇਡੀਅਨ ਟੈਕਸਪੇਅਰਸ ਫ਼ੈਡਰੇਸ਼ਨ ਨੇ ਕਿਹਾ ਕਿ ਮਾਂ-ਪਿਓ ਦੀ ਆਮਦਨ ਨਾਲ ਜੋੜ ਕੇ ਇਸ ਲਾਭ ਨੂੰ ਪ੍ਰਦਾਨ ਕਰਨਾ ਬਿਹਤਰ ਹੈ, ਪਰ ਜਥੇਬੰਦੀ ਨੂੰ ਇਸ ਪ੍ਰੋਗਰਾਮ ਲਈ ਵੱਧਦੇ ਖਰਚ ‘ਤੇ ਇਤਰਾਜ਼ ਹੈ। ਇਸ ਵਿਚਾਲੇ ਵੱਧਦੇ ਵਿਵਾਦ ਦੇ ਬਾਵਜੂਦ ਕੈਨੇਡੀਅਨ ਯੂਨੀਅਨ ਆਫ਼ ਪੋਸਟਲ ਵਰਕਰਸ ਨੈ ਸੀ.ਸੀ.ਬੀ. ਚੈੱਕਾਂ ਨੂੰ ਵੰਡਣਾ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਹੈ।

3 ਲੱਖ ਤੋਂ ਵੱਧ ਬੱਚੇ ਗਰੀਬੀ ਰੇਖਾ ਤੋਂ ਉਭਰਨਗੇ
ਮਿਸੀਸਾਗਾ ਮਾਲਟਨ ਤੋਂ ਐਮ.ਪੀ. ਨਵਦੀਪ ਬੈਂਸ ਨੇ ਕਿਹਾ ਕਿ ਇਸ ਪ੍ਰੋਗਰਾਮ ਨਾਲ ਆਉਣ ਵਾਲੇ ਸਾਲਾਂ ਵਿਚ 3 ਲੱਖ ਤੋਂ ਵਧੇਰੇ ਬੱਚਿਆਂ ਨੂੰ ਗਰੀਬੀ ਰੇਖਾ ਤੋਂ ਉਪਰ ਲਿਆਉਣ ਵਿਚ ਸਫ਼ਲਤਾ ਮਿਲੇਗੀ। ਪੀਲ ਖੇਤਰ ਵਿਚ ਕਰੀਬ 60 ਹਜ਼ਾਰ ਪਰਿਵਾਰਾਂ ਦੀ ਆਮਦਨ 30 ਹਜ਼ਾਰ ਡਾਲਰ ਸਾਲਾਨਾ ਤੋਂ ਘੱਟ ਹੋਣ ਦੀ ਉਮੀਦ ਹੈ।

RELATED ARTICLES
POPULAR POSTS