Breaking News
Home / ਜੀ.ਟੀ.ਏ. ਨਿਊਜ਼ / ਪੰਜਾਬੀਆਂ ਦੇ ਗੜ੍ਹ ‘ਚੋਂ ਫੈਡਰਲ ਚੋਣਾਂ ਲਈ ਪ੍ਰਚਾਰ ਦੀ ਟਰੂਡੋ ਨੇ ਕੀਤੀ ਸ਼ੁਰੂਆਤ

ਪੰਜਾਬੀਆਂ ਦੇ ਗੜ੍ਹ ‘ਚੋਂ ਫੈਡਰਲ ਚੋਣਾਂ ਲਈ ਪ੍ਰਚਾਰ ਦੀ ਟਰੂਡੋ ਨੇ ਕੀਤੀ ਸ਼ੁਰੂਆਤ

ਕੈਨੇਡਾ ਦੀ ਆਰਥਿਕ ਅਤੇ ਸਿਆਸੀ ਮਜ਼ਬੂਤੀ ਲਈ ਪੰਜਾਬੀ ਮੋਹਰੀ : ਟਰੂਡੋ
ਐਡਮਿੰਟਨ/ਬਿਊਰੋ ਨਿਊਜ਼
ਫੈਡਰਲ ਚੋਣਾਂ ਲਈ ਆਪਣੀ ਪਾਰਟੀ ਵੱਲੋਂ ਚੋਣ ਪ੍ਰਚਾਰ ਦੀ ਸ਼ੁਰੂਆਤ ਸਿੱਧੇ-ਅਸਿੱਧੇ ਢੰਗ ਨਾਲ ਜਸਟਿਸ ਟਰੂਡੋ ਨੇ ਪੰਜਾਬੀਆਂ ਦੇ ਗੜ੍ਹ ਵਿਚੋਂ ਕੀਤੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਦੀ ਰਾਜਨੀਤੀ ਵਿਚ ਪੰਜਾਬੀ ਭਾਈਚਾਰੇ ਦੇ ਵਡਮੁੱਲੇ ਯੋਗਦਾਨ ਨੂੰ ਥਾਪੜਾ ਦਿੰਦਿਆਂ ਆਖਿਆ ਕਿ ਦੇਸ਼ ਦੀ ਆਰਥਿਕਤਾ ਦੀ ਮਜ਼ਬੂਤੀ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਪੰਜਾਬੀ ਕੈਨੇਡਾ ਦੀ ਅਗਲੀ ਸਰਕਾਰ ਵਿਚ ਵੀ ਜਿੱਥੇ ਮੋਹਰੀ ਹੋਣਗੇ, ਉਥੇ ਉਨ੍ਹਾਂ ਦੀ ਵੱਡੀ ਗਿਣਤੀ ਹੋਵਗੀ।
ਉਨ੍ਹਾਂ ਕਿਹਾ ਕਿ ਕੈਨੇਡਾ ਸਰਕਾਰ ਨੇ ਹੁਣ ਤੱਕ ਔਰਤਾਂ ਤੇ ਬੱਚਿਆਂ ਲਈ ਕਈ ਅਹਿਮ ਕਦਮ ਚੁੱਕੇ ਹਨ ਤੇ ਆਉਣ ਵਾਲੇ ਦਿਨਾਂ ਵਿਚ ਔਰਤਾਂ ਤੇ ਬੱਚਿਆਂ ਦੇ ਲਈ ਹੋਰ ਵੀ ਚੰਗੇ ਹੰਭਲੇ ਮਾਰਾਂਗੇ। ਉਨ੍ਹਾਂ ਕਿਹਾ ਕਿ ਉਹ ਰਾਜਨੀਤੀ ਵਿਚ ਮਹਿਲਾਵਾਂ ਦੀ ਗਿਣਤੀ ਦਾ ਵਾਧਾ ਕਰਨ ਬਾਰੇ ਵੀ ਸੋਚ ਰਹੇ ਹਨ ਤਾਂ ਜੋ ਔਰਤਾਂ ਖੁਦ ਸਰਕਾਰ ਦਾ ਹਿੱਸਾ ਬਣ ਕੇ ਮਹਿਲਾਵਾਂ ਦੇ ਵਿਸ਼ੇਸ਼ ਅਧਿਕਾਰਾਂ ਦੀ ਗੱਲ ਖੁੱਲ੍ਹ ਕੇ ਰੱਖ ਸਕਣ। ਜ਼ਿਕਰਯੋਗ ਹੈ ਕਿ ਟਰੂਡੋ ਦੇ ਪਿਤਾ ਪੈਰੀ ਟਰੂਡੋ ਨੇ ਆਪਣੇ ਪ੍ਰਧਾਨ ਮੰਤਰੀ ਦੇ ਕਾਰਜਕਾਲ ਦੌਰਾਨ ਪੰਜਾਬੀਆਂ ਨੂੰ ਕੈਨੇਡਾ ਵਿਚ ਬਿਨਾ ਸ਼ਰਤ ਵੀਜ਼ੇ ਦਿੱਤੇ ਸਨ, ਜਿਸ ਨਾਲ ਪੰਜਾਬੀਆਂ ਵਲੋਂ ਕੀਤੀ ਸਖਤ ਮਿਹਨਤ ਨਾਲ ਜਿੱਥੇ ਪੈਰੀ ਟਰੂਡੋ ਇਸ ਭਾਈਚਾਰੇ ਵਿਚ ਕਾਫੀ ਹਰਮਨ ਪਿਆਰੇ ਹੋਏ, ਉੱਥੇ ਕੁਝ ਸਮੇਂ ਵਿਚ ਹੀ ਕੈਨੇਡਾ ਦੀ ਕਾਫੀ ਤਰੱਕੀ ਹੋਈ ਸੀ ਤੇ ਅੱਜ ਦੇ ਦੌਰ ‘ਚ ਜਸਟਿਨ ਟਰੂਡੋ ਵੀ ਆਪਣੇ ਪਿਤਾ ਦੇ ਰਸਤਿਆਂ ਉਤੇ ਚਲਦੇ ਹੋਏ ਪੰਜਾਬੀਆਂ ਲਈ ਵਧੀਆ ਕੰਮ ਕਰ ਰਹੇ ਹਨ। ਇਸ ਵਕਤ ਕੈਨੇਡਾ ਵਿਚ ਸਿੱਖਿਆ ਲਈ ਆ ਰਹੇ ਨੌਜਵਾਨਾਂ ਨੂੰ ਟਰੂਡੋ ਸਰਕਾਰ ਨੇ ਖੁੱਲ੍ਹ ਕੇ ਵੀਜ਼ੇ ਦਿੱਤੇ ਹਨ, ਜਿਸ ਕਰਕੇ ਅੱਜ ਨੌਜਵਾਨ ਪੀੜ੍ਹੀ ਵਿਚ ਟਰੂਡੋ ਦਾ ਬਹੁਤ ਸਤਿਕਾਰ ਵਧਿਆ ਹੈ। ਬਹੁਤੇ ਰਾਜਨੀਤਕ ਲੋਕਾਂ ਦਾ ਕਹਿਣਾ ਹੈ ਕਿ ਜਸਟਿਨ ਟਰੂਡੋ ਨੇ ਅਲਬਰਟਾ ਤੇ ਬੀ.ਸੀ. ਵਿਚ ਕਾਰ ਤੇਲ ਪਾਇਪ ਦੇ ਚੱਲ ਰਹੇ ਰੌਲੇ ਨੂੰ ਵੇਖਦਿਆਂ ਪਾਇਪ ਪਾਉਣ ਦਾ ਐਲਾਨ ਕਰਕੇ ਦੋਵਾਂ ਰਾਜਾਂ ਦੀ ਤਰੱਕੀ ਲਈ ਰਾਹ ਖੋਲ੍ਹ ਦਿੱਤੇ ਹਨ। ਪਿਛਲੀਆਂ ਚੋਣਾਂ ਦੌਰਾਨ ਲਿਬਰਲ ਪਾਰਟੀ ਨੂੰ 39,47 ਪ੍ਰਤੀਸ਼ਤ ਵੋਟਾਂ ਮਿਲੀਆਂ ਸਨ ਤੇ ਉਨ੍ਹਾਂ ਦੇ ਮਕਾਬਲੇ ਲੀਡਰ ਐਡਰਿਨ ਸ਼ੀਅਰ ਦੀ ਪਾਰਟੀ ਪੀ.ਸੀ. ਤੇ ਐਨ.ਡੀ.ਪੀ. ਜਿਸ ਦੇ ਮੁਖੀ ਜਗਮੀਤ ਸਿੰਘ ਹਨ, ਦੀ ਪਾਰਟੀ ਨੂੰ 19,71 ਪ੍ਰਤੀਸ਼ਤ ਵੋਟਾਂ ਮਿਲੀਆਂ ਸਨ। ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਹੁਣ ਤੱਕ ਕੈਨੇਡਾ ਦੀ ਰਾਜਨੀਤੀ ਦੇ ਕੀਤੇ ਗਏ ਸਰਵੇਂ ਤੋਂ ਪਤਾ ਲੱਗਾ ਹੈ ਕਿ ਜਸਟਿਨ ਟਰੂਡੋ ਦਾ ਗਰਾਫ ਕਾਫੀ ਉੱਪਰ ਜਾ ਚੁੱਕਾ ਹੈ ਤੇ ਅੱਜ ਦੇ ਦਿਨਾਂ ਵਿਚ ਉਹ ਸਭ ਤੋਂ ਅੱਗੇ ਚੱਲ ਰਹੇ ਹਨ। ਅੱਜ ਦੇ ਸਮੇਂ ਵਿਚ ਨੌਜਵਾਨ ਪੀੜ੍ਹੀ ਦਾ ਝੁਕਾਅ ਰਾਜਨੀਤੀ ਵੱਲ ਵੱਧ ਵੇਖਿਆ ਜਾ ਰਿਹਾ ਹੈ ਜਿਸ ਦਾ ਵੱਡਾ ਲਾਭ ਜਸਟਿਨ ਟਰੂਡੋ ਨੂੰ ਮਿਲਣ ਦੇ ਕਾਫੀ ਅਸਾਰ ਹਨ।

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …