17.8 C
Toronto
Wednesday, July 22, 2026
spot_img
Homeਪੰਜਾਬਪੰਜਾਬ ਦੇ 72 ਸਕੂਲ ਪ੍ਰਿੰਸੀਪਲਾਂ ਦਾ ਤੀਜਾ ਬੈਚ ਟ੍ਰੇਨਿੰਗ ਲਈ ਜਾਵੇਗਾ ਸਿੰਗਾਪੁਰ

ਪੰਜਾਬ ਦੇ 72 ਸਕੂਲ ਪ੍ਰਿੰਸੀਪਲਾਂ ਦਾ ਤੀਜਾ ਬੈਚ ਟ੍ਰੇਨਿੰਗ ਲਈ ਜਾਵੇਗਾ ਸਿੰਗਾਪੁਰ

ਸਿੱਖਿਆ ਵਿਭਾਗ ਨੇ 72 ਪ੍ਰਿੰਸੀਪਲਾਂ ਦੀ ਲਿਸਟ ਕੀਤੀ ਜਾਰੀ
ਚੰਡੀਗੜ੍ਹ : ਪੰਜਾਬ ਦੀ ਭਗਵੰਤ ਮਾਨ ਸਰਕਾਰ ਪੰਜਾਬ ਦੀ ਸਿੱਖਿਆ ਨੀਤੀ ਨੂੰ ਬੇਹਤਰ ਬਣਾਉਣ ਲਈ ਲਗਾਤਾਰ ਤਤਪਰ ਹੈ ਅਤੇ ਪੰਜਾਬ ਸਰਕਾਰ ਲਗਾਤਾਰ ਸਰਕਾਰੀ ਸਕੂਲਾਂ ਦੀ ਸਥਿਤੀ ਨੂੰ ਸੁਧਾਰਨ ‘ਚ ਲੱਗੀ ਹੋਈ ਹੈ। ਇਸੇ ਤਹਿਤ ਸੂਬਾ ਸਰਕਾਰ ਰਾਜ ਦੇ ਸਕੂਲ ਪ੍ਰਿੰਸੀਪਲਾਂ ਨੂੰ ਸਿੱਖਿਆ ਅਤੇ ਮੈਨੇਜਮੈਂਟ ਦੇ ਫੰਡੇ ਸਿੱਖਣ ਲਈ ਸਿੰਗਾਪੁਰ ਸਥਿਤ ਪ੍ਰਿੰਸੀਪਲ ਅਕੈਡਮੀ ‘ਚ ਭੇਜ ਰਹੀ ਹੈ। ਸਿੱਖਿਆ ਵਿਭਾਗ ਨੇ ਸਿੰਗਾਪੁਰ ਟ੍ਰੇਨਿੰਗ ਲਈ ਜਾਣ ਵਾਲੇ 72 ਪ੍ਰਿੰਸੀਪਲਾਂ ਦੀ ਲਿਸਟ ਜਾਰੀ ਕਰ ਦਿੱਤੀ ਹੈ ਅਤੇ ਸਿੰਗਾਪੁਰਾ ਟ੍ਰੇਨਿੰਗ ਲਈ ਜਾਣ ਵਾਲਾ ਪ੍ਰਿੰਸੀਪਲਾਂ ਦਾ ਇਹ ਤੀਜਾ ਬੈਚ ਹੈ। 72 ਪ੍ਰਿੰਸੀਪਲਾਂ ਦਾ ਇਹ ਤੀਜਾ ਬੈਚ 24 ਜੁਲਾਈ ਤੋਂ ਲੈ ਕੇ 28 ਜੁਲਾਈ ਤੱਕ ਸਿੰਗਾਪੁਰ ਦੇ ਟ੍ਰੇਨਿੰਗ ਸੈਂਟਰ ਵਿਚ ਸਿੱਖਿਆ ਹਾਸਲ ਕਰੇਗਾ। ਇਸ ਤੋਂ ਬਾਅਦ ਜੋ ਵੀ ਇਹ ਪ੍ਰਿੰਸੀਪਲ ਉਥੇ ਟ੍ਰੇਨਿੰਗ ਲੈ ਕੇ ਆਉਣਗੇ ਉਨ੍ਹਾਂ ਨਿਯਮਾਂ ਨੂੰ ਆਪਣੇ ਸਕੂਲਾਂ ਵਿਚ ਲਾਗੂ ਕਰਨਗੇ। ਪ੍ਰਿੰਸੀਪਲ ਟ੍ਰੇਨਿੰਗ ਦੇ ਲਈ ਚੰਡੀਗੜ੍ਹ ਤੋਂ ਸਿੰਗਾਪੁਰ ਲਈ ਰਵਾਨਾ ਹੋਣਗੇ ਅਤੇ ਉਨ੍ਹਾਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਖੁਦ ਹਰੀ ਝੰਡੀ ਦੇ ਕੇ ਰਵਾਨਾ ਕਰਨਗੇ। ਧਿਆਨ ਰਹੇ ਕਿ ਇਸ ਤੋਂ ਪਹਿਲਾਂ ਵੀ ਪ੍ਰਿੰਸੀਪਲਾਂ ਦੇ ਦੋ ਬੈਚ ਸਿੰਗਾਪੁਰ ਤੋਂ ਟ੍ਰੇਨਿੰਗ ਹਾਸਲ ਕਰ ਚੁੱਕੇ ਹਨ ।

RELATED ARTICLES
POPULAR POSTS