17.6 C
Toronto
Sunday, August 9, 2026
spot_img
Homeਪੰਜਾਬਗੁਰਦਾਸਪੁਰ ਦੇ ਨੌਜਵਾਨ ਦੀ ਡੁੱਬਣ ਕਾਰਨ ਸਾਈਪਰਸ 'ਚ ਮੌਤ

ਗੁਰਦਾਸਪੁਰ ਦੇ ਨੌਜਵਾਨ ਦੀ ਡੁੱਬਣ ਕਾਰਨ ਸਾਈਪਰਸ ‘ਚ ਮੌਤ

ਗੁਰਦਾਸਪੁਰ ਦੇ ਨੌਜਵਾਨ ਦੀ ਡੁੱਬਣ ਕਾਰਨ ਸਾਈਪਰਸ ‘ਚ ਮੌਤਗੁਰਦਾਸਪੁਰ : ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਕੋਟ ਖ਼ਾਨ ਮੁਹੰਮਦ ਦੇ 30 ਸਾਲਾ ਨੌਜਵਾਨ ਦੀ ਸਾਈਪਰਸ ਵਿੱਚ ਸਮੁੰਦਰ ‘ਚ ਡੁੱਬਣ ਕਾਰਨ ਮੌਤ ਹੋ ਗਈ। ਮਨਦੀਪ ਸਿੰਘ ਪੁੱਤਰ ਰਮੇਸ਼ ਸਿੰਘ 2018 ਵਿੱਚ ਰੁਜ਼ਗਾਰ ਲਈ ਸਾਈਪਰਸ ਗਿਆ ਸੀ, ਜਿੱਥੇ ਉਹ ਪੈਟਰੋਲ ਪੰਪ ‘ਤੇ ਨੌਕਰੀ ਕਰਦਾ ਸੀ। ਪਿਛਲੇ ਦਿਨੀਂ ਉਹ ਸਾਥੀਆਂ ਨਾਲ ਬੀਚ ‘ਤੇ ਨਹਾਉਣ ਚਲਾ ਗਿਆ, ਜਿੱਥੇ ਉਸ ਦੀ ਪਾਣੀ ਵਿੱਚ ਡੁੱਬਣ ਕਾਰਨ ਮੌਤ ਹੋ ਗਈ। ਮਨਦੀਪ ਦੇ ਸਾਥੀਆਂ ਅਨੁਸਾਰ ਨਹਾਉਂਦੇ ਸਮੇਂ ਉਸ ਨੂੰ ਅਚਾਨਕ ਦੌਰਾ ਪੈ ਗਿਆ ਸੀ, ਜਿਸ ਕਾਰਨ ਉਹ ਡੁੱਬ ਗਿਆ। ਮਾਪਿਆਂ ਨੇ ਦੱਸਿਆ ਕਿ ਉਹ ਸ਼ਾਦੀਸ਼ੁਦਾ ਸੀ ਅਤੇ ਉਸ ਦੀ ਤਿੰਨ ਸਾਲ ਦੀ ਇੱਕ ਧੀ ਵੀ ਹੈ। ਉਨ੍ਹਾਂ ਨੇ ਵਿਦੇਸ਼ ਮੰਤਰਾਲੇ ਅਤੇ ਪੰਜਾਬ ਸਰਕਾਰ ਨੂੰ ਮਨਦੀਪ ਸਿੰਘ ਦੀ ਲਾਸ਼ ਨੂੰ ਭਾਰਤ ਲਿਆਉਣ ਦੀ ਅਪੀਲ ਕੀਤੀ।

 

RELATED ARTICLES
POPULAR POSTS