Breaking News
Home / ਪੰਜਾਬ / ਪਟਿਆਲਾ ਦੀ ਕੇਂਦਰੀ ਜੇਲ੍ਹ ‘ਚੋਂ 3 ਕੈਦੀ ਫਰਾਰ

ਪਟਿਆਲਾ ਦੀ ਕੇਂਦਰੀ ਜੇਲ੍ਹ ‘ਚੋਂ 3 ਕੈਦੀ ਫਰਾਰ

ਇਨ੍ਹਾਂ ‘ਚੋਂ ਇਕ ਨੂੰ ਯੂ.ਕੇ. ਦੀ ਅਦਾਲਤ ਨੇ ਸੁਣਾਈ ਸੀ 22 ਸਾਲ ਦੀ ਸਜ਼ਾ
ਪਟਿਆਲਾ/ਬਿਊਰੋ ਨਿਊਜ਼
ਕੇਂਦਰੀ ਜੇਲ੍ਹ ਪਟਿਆਲਾ ‘ਚੋਂ 3 ਕੈਦੀ ਫਰਾਰ ਹੋ ਗਏ ਹਨ। ਜੇਲ੍ਹ ਸਟਾਫ ਵੱਲੋਂ ਗਿਣਤੀ ਕਰਨ ‘ਤੇ ਇਸਦਾ ਖੁਲਾਸਾ ਹੋਇਆ ਹੈ। ਫਰਾਰ ਕੈਦੀਆਂ ਦੀ ਪਛਾਣ ਸ਼ੇਰ ਸਿੰਘ, ਜਸਪਰੀਤ ਸਿੰਘ ਤੇ ਇੰਦਰਜੀਤ ਸਿੰਘ ਵਜੋਂ ਹੋਈ ਹੈ। ਪੁਲਿਸ ਟੀਮਾਂ ਵੱਲੋਂ ਸਰਚ ਅਭਿਆਨ ਸ਼ੁਰੂ ਕੀਤਾ ਗਿਆ ਹੈ ਪ੍ਰੰਤੂ ਹਾਲੇ ਤੱਕ ਕੋਈ ਸੂਹ ਨਹੀਂ ਲੱਗ ਸਕੀ ਹੈ। ਜਾਣਕਾਰੀ ਮੁਤਾਬਕ ਕੈਦੀ ਸ਼ੇਰ ਸਿੰਘ ਵਾਸੀ ਪਿੰਡ ਰਣੀਏ ਕੇ ਜ਼ਿਲ੍ਹਾ ਅੰਮ੍ਰਿਤਸਰ ਨੂੰ ਯੂ.ਕੇ. ਅਦਾਲਤ ਵੱਲੋਂ ਉਮਰ ਕੈਦ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ। ਇਸ ਤੋਂ ਇਲਾਵਾ ਜੇਲ੍ਹ ਵਿੱਚੋਂ ਗਾਇਬ ਹੋਏ ਕੈਦੀ ਇੰਦਰਜੀਤ ਸਿੰਘ ਵਾਸੀ ਰਾਣੀਪੁਰ ਜ਼ਿਲ੍ਹਾ ਕਪੂਰਥਲਾ ਨੂੰ ਉਥੋਂ ਦੀ ਅਦਾਲਤ ਵੱਲੋਂ ਐੱਨਡੀਪੀਐੱਸ ਐਕਟ ਤਹਿਤ 10 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ। ਜੇਲ੍ਹ ‘ਚੋਂ ਗਾਇਬ ਹੋਇਆ ਤੀਜਾ ਹਵਾਲਾਤੀ ਜਸਪ੍ਰੀਤ ਸਿੰਘ ਪਿੰਡ ਢਾਬੀ ਜ਼ਿਲ੍ਹਾ ਰੂਪਨਗਰ ਦਾ ਰਹਿਣ ਵਾਲਾ ਹੈ। ਉਸ ਖ਼ਿਲਾਫ ਸਾਲ 2018 ‘ਚ ਕਤਲ ਤੇ ਅਸਲਾ ਐਕਟ ਤਹਿਤ ਮਾਮਲਾ ਦਰਜ ਹੋਇਆ ਸੀ ਤੇ ਕੇਂਦਰੀ ਜੇਲ੍ਹ ਪਟਿਆਲਾ ‘ਚ ਬੰਦ ਸੀ।

 

Check Also

ਪੰਜਾਬ ਦੇ 114 ਸਾਲਾਂ ਦੇ ਐਥਲੀਟ ਫੌਜਾ ਸਿੰਘ ਦਾ ਦਿਹਾਂਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸੀਐਮ ਭਗਵੰਤ ਮਾਨ ਅਤੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵਲੋਂ ਦੁੱਖ …