22.1 C
Toronto
Saturday, September 13, 2025
spot_img
Homeਪੰਜਾਬਅਰਦਾਸ ਮਾਮਲੇ 'ਚ ਮਲੂਕਾ ਤਨਖਾਹੀਆ ਕਰਾਰ

ਅਰਦਾਸ ਮਾਮਲੇ ‘ਚ ਮਲੂਕਾ ਤਨਖਾਹੀਆ ਕਰਾਰ

malukaਚਾਰ ਦਿਨ ਸੰਗਤ ਦੇ ਜੋੜੇ ਅਤੇ ਜੂਠੇ ਭਾਂਡੇ ਸਾਫ਼ ਕਰਨ ਦੀ ਲਾਈ ਤਨਖ਼ਾਹ
ਸਰਬੱਤ ਖਾਲਸਾ ਵਲੋਂ ਥਾਪੇ ਜਥੇਦਾਰਾਂ ਨੇ ਮਲੂਕਾ ਨੂੰ ਹੁਣ 24 ਜਨਵਰੀ ਨੂੰ ਤਲਬ ਕੀਤਾ
ਅੰਮ੍ਰਿਤਸਰ/ਬਿਊਰੋ ਨਿਊਜ਼
ਸਿੱਖ ਅਰਦਾਸ ਨਕਲ ਮਾਮਲੇ ਨੂੰ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਵੱਲੋਂ ਵਿਚਾਰਨ ਮਗਰੋਂ ਅਕਾਲੀ ਮੰਤਰੀ ਸਿਕੰਦਰ ਸਿੰਘ ਮਲੂਕਾ ਨੂੰ ਤਨਖਾਹੀਆ ਕਰਾਰ ਦੇ ਦਿੱਤਾ ਗਿਆ। ਮਲੂਕਾ ਨੂੰ ਖਿਮਾ ਯਾਚਨਾ ਵਾਸਤੇ ਸ੍ਰੀ ਹਰਿਮੰਦਰ ਸਾਹਿਬ ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਚਾਰ ਦਿਨ ਸੰਗਤ ਦੇ ਜੋੜੇ ਅਤੇ ਜੂਠੇ ਭਾਂਡੇ ਸਾਫ਼ ਕਰਨ ਦੀ ਤਨਖ਼ਾਹ ਲਾਈ ਗਈ ਹੈ। ਜਾਣਕਾਰੀ ਮੁਤਾਬਕ ਐਤਵਾਰ ਨੂੰ ਪੰਜ ਸਿੰਘ ਸਾਹਿਬਾਨ ਵੱਲੋਂ ਇਕੱਤਰਤਾ ਵਿਚ ਸਿਰਫ਼ ਪੜਤਾਲੀਆ ਕਮੇਟੀ ਦੀ ਰਿਪੋਰਟ ਵਿਚਾਰੀ ਜਾਣੀ ਸੀ ਪਰ ਅਗਲੇ ਦਿਨ ਸਰਬੱਤ ਖਾਲਸਾ ਵਲੋਂ ਥਾਪੇ ਜਥੇਦਾਰਾਂ ਦੇ ਐਲਾਨੇ ਪ੍ਰੋਗਰਾਮ ਤੋਂ ਪਹਿਲਾਂ ਹੀ ਇਹ ਫੈਸਲਾ ਲੈ ਲਿਆ ਗਿਆ।
ਦੂਜੇ ਪਾਸੇ ਸਿਕੰਦਰ ਸਿੰਘ ਮਲੂਕਾ ਸਰਬੱਤ ਖਾਲਸਾ ਵੱਲੋਂ ਥਾਪੇ ਜਥੇਦਾਰਾਂ ਸਾਹਮਣੇ ਅੱਜ ਪੇਸ਼ ਨਹੀਂ ਹੋਏ। ਜਥੇਦਾਰਾਂ ਨੇ ਇਹ ਤਰੀਕ ਅੱਗੇ ਪਾਉਂਦਿਆਂ ਮਲੂਕਾ ਨੂੰ ਹੁਣ 24 ਜਨਵਰੀ ਨੂੰ ਤਲਬ ਕੀਤਾ ਹੈ। ਸਰਬੱਤ ਖਾਲਸਾ ਵੱਲੋਂ ਥਾਪੇ ਜਥੇਦਾਰਾਂ ਨੇ ਮਲੂਕਾ ਨੂੰ ਅੱਜ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਣ ਲਈ ਸੱਦਿਆ ਸੀ। ਮਲੂਕਾ ਅੱਜ ਪੇਸ਼ ਨਹੀਂ ਹੋਏ।

RELATED ARTICLES
POPULAR POSTS