-5.2 C
Toronto
Friday, December 26, 2025
spot_img
Homeਪੰਜਾਬਹਰਮੋਹਨ ਸਿੰਘ ਸੰਧੂ ਵੱਲੋਂ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ

ਹਰਮੋਹਨ ਸਿੰਘ ਸੰਧੂ ਵੱਲੋਂ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ

ਸਾਬਕਾ ਮੰਤਰੀ ਬੀਬੀ ਸਤਵੰਤ ਕੌਰ ਸੰਧੂ ਦੇ ਪੁੱਤਰ ਹਨ ਹਰਮੋਹਨ ਸੰਧੂ
ਚੰਡੀਗੜ੍ਹ/ਬਿਊਰੋ ਨਿਊਜ਼
ਵਿਧਾਨ ਸਭਾ ਹਲਕਾ ਚਮਕੌਰ ਸਾਹਿਬ ਤੋਂ ਪੰਜ ਵਾਰੀ ਵਿਧਾਇਕਾ ਰਹੀ ਤੇ ਮਰਹੂਮ ਸਾਬਕਾ ਮੰਤਰੀ ਬੀਬੀ ਸਤਵੰਤ ਕੌਰ ਸੰਧੂ ਦੇ ਪੁੱਤਰ ਹਰਮੋਹਨ ਸਿੰਘ ਸੰਧੂ ਨੇ ਅਕਾਲੀ ਦਲ (ਬਾਦਲ) ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ। ਜ਼ਿਕਰਯੋਗ ਹੈ ਕਿ ਸੰਧੂ ਦੇ ਪਿਤਾ ਮਰਹੂਮ ਅਜਾਇਬ ਸਿੰਘ ਸੰਧੂ ਟਕਸਾਲੀ ਅਕਾਲੀ ਸਨ। ਫੇਸ਼ਬੁੱਕ ਰਾਹੀਂ ਦਿੱਤੇ ਅਸਤੀਫੇ ਵਿੱਚ ਹਰਮੋਹਨ ਸੰਧੂ ਨੇ ਲਿਖਿਆ ਹੈ ਕਿ ਉਨ੍ਹਾਂ ਨੂੰ 20 ਫਰਵਰੀ 2019 ਨੂੰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਕੀਤਾ ਸੀ। ਸੰਧੂ ਨੇ ਕਿਹਾ ਕਿ ਸੰਨ 1962 ਤੋਂ ਸਾਡਾ ਪਰਿਵਾਰ ਅਕਾਲੀ ਦਲ ਤੇ ਹਲਕੇ ਦੀ ਸੇਵਾ ਕਰ ਰਿਹਾ ਹੈ, ਪਰ ਜ਼ਿਲ੍ਹੇ ਵਿੱਚ ਬਾਹਰੋਂ ਆ ਕੇ ਬਣੇ ਵਿਧਾਇਕ ਤੇ ਕੁੱਝ ਐਸਜੀਪੀਸੀ ਮੈਂਬਰਾਂ ਨੇ ਪੰਥ ਦੇ ਉਲਟ ਵਿਰੋਧੀਆਂ ਨਾਲ ਮਿਲ ਕੇ ਸ਼ੂਗਰ ਮਿੱਲ, ਮਿਲਕਫੈੱਡ ਸੁਸਾਇਟੀ ਚੋਣਾਂ ਦੌਰਾਨ ਕਿਸਾਨ ਭਰਾਵਾਂ ਦੇ ਕਾਗਜ਼ ਰੱਦ ਕਰਵਾਏ ਅਤੇ ਕੇਸ ਦਰਜ ਕਰਵਾਏ ਹਨ। ਜੋ ਠੀਕ ਨਹੀਂ ਹੈ। ਉਨ੍ਹਾਂ ਲਿਖਿਆ ਕਿ ਉਹ ਇਸ ਦੇ ਹੱਕ ਵਿੱਚ ਨਹੀਂ। ਉਨ੍ਹਾਂ ਅੱਗੇ ਲਿਖਿਆ ਹੈ ਕਿ 12 ਜੂਨ ਦੇ ਸਮਝੌਤੇ ਤੋਂ ਬਾਅਦ ਹਲਕੇ ਦੀ ਸੰਗਤ ਦੀ ਅਪੀਲ ਦੇ ਬਾਵਜੂਦ ਉਸ ਨੂੰ ਚੋਣ ਨਿਸ਼ਾਨ ਤਕੱੜੀ ਨਹੀਂ ਦਿੱਤਾ ਗਿਆ। ਇਸ ਲਈ ਉਹ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਰਹੇ ਹਨ।

 

RELATED ARTICLES
POPULAR POSTS