20 C
Toronto
Sunday, September 28, 2025
spot_img
Homeਜੀ.ਟੀ.ਏ. ਨਿਊਜ਼ਪੈਟਰਿਕ ਬਰਾਊਨ ਬਣੇ ਡੈਡ...

ਪੈਟਰਿਕ ਬਰਾਊਨ ਬਣੇ ਡੈਡ…

ਮੇਅਰ ਪੈਟਰਿਕ ਬਰਾਊਨ ਦੇ ਘਰ ਹੋਇਆ ਪੁੱਤਰ ਦਾ ਜਨਮ
ਟੋਰਾਂਟੋ : ਮੇਅਰ ਪੈਟਰਿਕ ਬਰਾਊਨ ਅਤੇ ਉਹਨਾਂ ਦੀ ਪਤਨੀ ਜਿਨੀਵੀਵ ਗੌਲਟੀਏਰੀ ਨੇ ਆਪਣੇ ਪਹਿਲੇ ਪੁੱਤਰ ਥੀਓਡੋਰ ਜੋਸਫ ਗੌਲਟੀਏਰੀ ਬਰਾਊਨ ਨੂੰ ਜਨਮ ਦਿੱਤਾ। ਟਵੀਟ ਕਰਕੇ ਪੈਟਰਿਕ ਬਰਾਊ ਨੇ ਖੁਸ਼ੀ ਸਾਂਝੀ ਕਰਦਿਆਂ ਕਿਹਾ ਇਹ ਪਲ ਮੇਰੇ ਅਤੇ ਪਰਿਵਾਰ ਲਈ ਬਹੁਤ ਖ਼ਾਸ ਸੀ ਅਤੇ ਸ਼ਬਦਾਂ ਵਿਚ ਇਸ ਨੂੰ ਬਿਆਨ ਨਹੀਂ ਕੀਤਾ ਹੈ ਸਕਦਾ। ਜਨਮ ਸਮੇਂ ਬੱਚੇ ਦਾ ਭਾਰ 7 ਲੈਬਜ਼, 3 ਓਜ਼ ਸੀ ਅਤੇ ਮਾਂ ਤੇ ਬੱਚਾ ਬਿਲਕੁਲ ਤੰਦਰੁਸ਼ਤ ਹਨ। ਮੇਅਰ ਪੈਟਰਿਕ ਬਰਾਊਨ ਨੇ ਟਵੀਟ ਕਰਕੇ ਕਿਹਾ ਕਿ ਜਿਨੀਵੀਵ ਅਤੇ ਮੈਂ ਸ਼ੁੱਕਰਵਾਰ ਦੁਪਹਿਰ ਨੂੰ ਸਾਡੇ ਪਰਿਵਾਰ ‘ਚ ਨਵੇਂ ਆਏ ਥੀਓਡੋਰ ਦਾ ਸਵਾਗਤ ਕਰਦੇ ਹਾਂ, ਮਾਂ ਅਤੇ ਬੱਚਾ ਦੋਵੇਂ ਵਧੀਆ ਠੀਕ-ਠਾਕ ਹਨ। ਅਸੀਂ ਦੋਵੇਂ ਡਾ. ਕਰਿਮਾ ਬੈਨ ਓਮਾਮਾਨ ਅਤੇ ਬਰੈਂਪਟਨ ਸਿਵਿਕ ਹਸਪਤਾਲ ਦੀ ਸ਼ਾਨਦਾਰ ਟੀਮ ਦਾ ਅਤੇ ਉਨਾਂ ਦੇ ਸਹਿਯੋਗ ਲਈ ਅਸੀਂ ਉਹਨਾਂ ਦੇ ਧੰਨਵਾਦੀ ਹਾਂ। ੲਹ ਦਾਤ ਰੱਬ ਦੀ ਇੱਕ ਸ਼ਾਨਦਾਰ ਬਰਕਤ ਹੈ, ਅਸੀਂ ਬਰੈਂਪਟਨ ਦੇ ਨਿਵਾਸੀਆਂ ਦੀਆਂ ਸ਼ੁਭ ਕਾਮਨਾਵਾਂ ਲਈ ਸ਼ੁਕਰਗੁਜ਼ਾਰ ਹਾਂ ਅਤੇ ਥੀਓਡੋਰ ਦੀ ਪਹਿਲੀ ਫੇਰੀ ਸਿਟੀ ਹਾਲ ਵਿਚ ਜਲਦ ਹੋਵੇਗੀ। ਬਰੈਂਪਟਨ ਰੀਜਨਲ ਕੌਂਸਲਰ ਮਾਈਕਲ ਪੱਲਸੀਚੀ ਜੁਲਾਈ ਦੇ ਮਹੀਨੇ ਲਈ ਐਕਟਿੰਗ ਮੇਅਰ ਹਨ ਅਤੇ ਆਉਣ ਵਾਲੇ ਦਿਨਾਂ ਵਿਚ ਕੁਝ ਸਮਾਗਮਾਂ ਵਿਚ ਮੇਰੀ ਨੁਮਾਇੰਦਗੀ ਕਰਨਗੇ ਕਿਉਂਕਿ ਮੈਂ ਆਪਣੇ ਪਰਿਵਾਰ ਨਾਲ ਵਿਸ਼ੇਸ਼ ਸਮਾਂ ਬਿਤਾ ਰਿਹਾ ਹਾਂ।

RELATED ARTICLES
POPULAR POSTS