ਟੋਰਾਂਟੋ : ਮਸ਼ਹੂਰ ਸਮਾਜ ਸੇਵੀ ਅਤੇ ਉਦਯੋਗਪਤੀ ਐਸ.ਪੀ. ਸਿੰਘ ਉਬਰਾਏ ਪਰਵਾਸੀ ਮੀਡੀਆ ਗਰੁੱਪ ਦੇ ਦਫ਼ਤਰ ਪੁੱਜੇ। ‘ਪਰਵਾਸੀ’ ਮੀਡੀਆ ਗਰੁੱਪ ਦੇ ਬਾਨੀ ਰਾਜਿੰਦਰ ਸੈਣੀ ਨਾਲ ਗੱਲਬਾਤ ਦੌਰਾਨ ਐਸ.ਪੀ. ਸਿੰਘ ਉਬਰਾਏ ਨੇ ਦੱਸਿਆ ਕਿ ਪਹਿਲਾਂ ਆਪਣੀ ਜ਼ਿੰਦਗੀ ਦੇ ਸਫ਼ਰ ‘ਚ ਕਿਵੇਂ ਆਪਣਾ ਕਾਰੋਬਾਰ ਭਾਰਤ ਅਤੇ ਦੁਬਈ ‘ਚ ਸੰਗਠਿਤ ઠਕੀਤਾ ਅਤੇ ਫਿਰ ਕਿਵੇਂ ਉਹਨਾਂ ਨੇ ਦੁਬਈ ਵਿਚ ਫਾਂਸੀ ਦੀ ਸਜ਼ਾ ਤੋਂ ਭਾਰਤੀ ਨੌਜਵਾਨਾਂ ਨੂੰ ਬਚਾਇਆ ਅਤੇ ਸੁਰੱਖਿਅਤ ਘਰ ਭੇਜਿਆ। ઠਉਹਨਾਂ ਨੇ ਦੱਸਿਆ ਕਿ ‘ਸਰਬੱਤ ਦਾ ਭਲਾ’ ਟਰੱਸਟ ਨਾਮੀ ਸਮਾਜ ਸੇਵੀ ਸੰਸਥਾ ਬਣਾ ਕੇ ਉਹਨਾਂ ਨੇ ਗਰੀਬ ਬੱਚਿਆਂ ਅਤੇ ਲੋੜਵੰਦਾਂ ਲਈ ਅਨੇਕਾਂ ਭਲਾਈ ਦੇ ਕੰਮ ਸ਼ੁਰੂ ਕੀਤੇ। ਪੰਜਾਬ ਹੀ ਨਹੀਂ ਸਗੋਂ ਰਾਜਸਥਾਨ, ਹਰਿਆਣਾ, ਹਿਮਾਚਲ ਅਤੇ ਭਾਰਤ ਦੇ ਹੋਰ ਵੀ ਕਈ ਸੂਬਿਆਂ ਵਿਚ ‘ਸਰਬੱਤ ਦਾ ਭਲਾ’ ਟਰੱਸਟ ਦੇ ਦਫ਼ਤਰ ਖੋਲ੍ਹੇ। ઠਐਸ.ਪੀ. ਸਿੰਘ ਉਬਰਾਏ ਨੇ ਦੱਸਿਆ ਕਿ ਉਹਨਾਂ ਦਾ ਵਿਸ਼ੇਸ਼ ਧਿਆਨ ਪੰਜਾਬ ਦੇ ਲੋਕਾਂ ਨੂੰ ਚੰਗੀ ਸਿਹਤ, ਸਿੱਖਿਆ, ਪਾਣੀ ਅਤੇ ਰੋਜ਼ਗਾਰ ਦੇਣਾ ਹੈ। ਉਹਨਾਂ ਨਾਲ ਕੈਨੇਡਾ ਸੰਸਦ ਦੇ ਪਹਿਲੇ ਦਸਤਾਰਧਾਰੀ ਸਿੱਖ ਗੁਰਬਖਸ਼ ਸਿੰਘ ਮੱਲ੍ਹੀ ਵੀ ਸਨ।
ਪਰਵਾਸੀ ਦੇ ਵਿਹੜੇ ਆਏ ਐਸ ਪੀ ਸਿੰਘ ਉਬਰਾਏ
RELATED ARTICLES

