6.6 C
Toronto
Thursday, May 14, 2026
spot_img
Homeਜੀ.ਟੀ.ਏ. ਨਿਊਜ਼ਸਾਰੇ ਯੋਗ ਬਾਲਗਾਂ ਦੀ ਉਨਟਾਰੀਓ ਵਿਚ ਹੋਵੇਗੀ ਵੈਕਸੀਨੇਸ਼ਨ

ਸਾਰੇ ਯੋਗ ਬਾਲਗਾਂ ਦੀ ਉਨਟਾਰੀਓ ਵਿਚ ਹੋਵੇਗੀ ਵੈਕਸੀਨੇਸ਼ਨ

ਉਨਟਾਰੀਓ/ਬਿਊਰੋ ਨਿਊਜ਼ : ਉਨਟਾਰੀਓ ਵਿੱਚ 18 ਤੇ ਇਸ ਤੋਂ ਵੱਧ ਉਮਰ ਦੇ ਸਾਰੇ ਵਿਅਕਤੀਆਂ ਲਈ ਕੋਵਿਡ-19 ਵੈਕਸੀਨੇਸ਼ਨ ਦਾ ਰਾਹ ਖੋਲ੍ਹ ਦਿੱਤਾ ਗਿਆ ਹੈ। ਸਵੇਰੇ 8:00 ਵਜੇ ਤੋਂ ਸ਼ੁਰੂ ਹੋ ਕੇ ਯੋਗ ਵਿਅਕਤੀ ਪ੍ਰੋਵਿੰਸ ਦੇ ਆਨਲਾਈਨ ਬੁਕਿੰਗ ਪੋਰਟਲ ਰਾਹੀਂ ਜਾਂ ਸਿੱਧੇ ਤੌਰ ਉੱਤੇ ਪਬਲਿਕ ਹੈਲਥ ਯੂਨਿਟਸ, ਜਿਹੜੀਆਂ ਆਪਣੇ ਬੁਕਿੰਗ ਸਿਸਟਮ ਦੀ ਵਰਤੋਂ ਕਰਦੀਆਂ ਹਨ, ਰਾਹੀਂ ਮਾਸ ਇਮਿਊਨਾਈਜੇਸ਼ਨ ਕਲੀਨਿਕਸ ਵਿੱਚ ਵੈਕਸੀਨੇਸ਼ਨ ਲਈ ਬੁਕਿੰਗ ਕਰਵਾ ਸਕਣਗੇ। ਸ਼ੁਰੂ ਵਿੱਚ ਪ੍ਰੋਵਿੰਸ ਵੱਲੋਂ ਇਹ ਆਖਿਆ ਗਿਆ ਸੀ ਕਿ ਉਹ ਅਗਲੇ ਹਫਤੇ ਸਾਰੇ ਬਾਲਗਾਂ ਲਈ ਟੀਕਾਕਰਣ ਸਬੰਧੀ ਅਪੁਆਇੰਟਮੈਂਟਸ ਸ਼ੁਰੂ ਕਰ ਦੇਵੇਗੀ ਪਰ ਵੈਕਸੀਨ ਸਪਲਾਈ ਦੀ ਘਾਟ ਕਾਰਨ ਥੋੜ੍ਹੀ ਦੇਰ ਜ਼ਰੂਰ ਹੋਈ। ਕੈਨੇਡਾ ਨੂੰ 1.4 ਮਿਲੀਅਨ ਸ਼ੌਟਸ ਵਾਧੂ ਮਿਲ ਰਹੇ ਹਨ, ਜਿਹੜੇ ਅਗਲੇ ਹਫਤੇ ਆਉਣੇ ਸਨ ਪਰ ਹੁਣ ਇਨ੍ਹਾਂ ਦੇ ਆਉਣ ਵਾਲੇ ਵੀਕੈਂਡ ਤੋਂ ਪਹਿਲਾਂ ਹੀ ਇੱਥੇ ਪਹੁੰਚਣ ਦੀ ਆਸ ਹੈ।
ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਇਸ ਹਫਤੇ ਫਾਈਜ਼ਰ ਤੇ ਮੌਡਰਨਾ ਦੀ 4.5 ਮਿਲੀਅਨ ਡੋਜ਼ ਕੈਨੇਡਾ ਪਹੁੰਚਣ ਦੀ ਉਮੀਦ ਹੈ। ਇਸ ਤੋਂ ਇਲਾਵਾ ਇਹ ਦਿੱਕਤ ਆ ਰਹੀ ਹੈ ਕਿ ਦੇਸ਼ ਭਰ ਵਿੱਚ ਦਵਾਈਆਂ ਦੀ ਵੰਡ ਦਾ ਕੰਮਕਾਜ ਸਾਂਭ ਰਹੇ ਮੇਜਰ ਜਨਰਲ ਡੈਨੀ ਫੋਰਟਿਨ ਉੱਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲੱਗਣ ਤੋਂ ਬਾਅਦ ਉਨ੍ਹਾਂ ਨੂੰ ਇਸ ਕੈਂਪੇਨ ਤੋਂ ਪਾਸੇ ਕਰ ਦਿੱਤਾ ਗਿਆ ਹੈ ਤੇ ਹੁਣ ਲਿਬਰਲ ਸਰਕਾਰ ਤੋਂ ਇਹੋ ਸਵਾਲ ਵਾਰੀ ਵਾਰੀ ਪੁੱਛਿਆ ਜਾ ਰਿਹਾ ਹੈ ਕਿ ਇਸ ਮੁਹਿੰਮ ਦੀ ਵਾਗਡੋਰ ਕੌਣ ਸਾਂਭੇਗਾ। ਪਿਛਲੇ ਹਫਤੇ ਉਨਟਾਰੀਓ ਵੱਲੋਂ ਟੀਕਾਕਰਣ ਲਈ ਯੋਗਤਾ 40 ਸਾਲ ਤੇ ਇਸ ਤੋਂ ਵੱਧ ਕੀਤੀ ਗਈ ਸੀ ਤੇ ਇਸ ਦੇ ਨਾਲ ਹੀ ਮਾੜੀ ਸਿਹਤ ਵਾਲੇ ਹਾਈ ਰਿਸਕ ਲੋਕਾਂ ਤੇ ਅਜਿਹੇ ਲੋਕ ਜਿਹੜੇ ਘਰ ਤੋਂ ਕੰਮ ਨਹੀਂ ਕਰ ਸਕਦੇ, ਲਈ ਵੀ ਉਮਰ ਦਰ ਘਟਾਈ ਗਈ ਸੀ।
ਉਨਟਾਰੀਓ ਦਾ ਇਹ ਵੀ ਕਹਿਣਾ ਹੈ ਕਿ 12 ਤੋਂ 17 ਸਾਲ ਉਮਰ ਵਰਗ ਦੇ ਬੱਚਿਆਂ ਲਈ ਕੋਵਿਡ-19 ਵੈਕਸੀਨੇਸ਼ਨ 31 ਮਈ ਤੋਂ ਸ਼ੁਰੂ ਕੀਤੇ ਜਾਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ 14 ਤੇ 21 ਜੂਨ ਵਾਲੇ ਹਫਤਿਆਂ ਦਰਮਿਆਨ ਯੂਥ ਨੂੰ ਸਮਰਪਿਤ ਸਪੈਸ਼ਲ ਵੈਕਸੀਨ ਕਲੀਨਿਕਸ ਖੋਲ੍ਹੇ ਜਾਣਗੇ।

RELATED ARTICLES
POPULAR POSTS