ਪ੍ਰਭਜੋਤ ਸਿੰਘ, LJI ਰਿਪੋਰਟਰ
ਕੈਨੇਡਾ ਵਿੱਚ ਸਟੈਲਾਂਟਿਸ ਦੇ 9,000 ਤੋਂ ਵੱਧ ਕਾਮਿਆਂ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਦਾ ਕਹਿਣਾ ਹੈ ਕਿ ਬਰੈਂਪਟਨ, ਓਨਟਾਰੀਓ ਵਿੱਚ ਸਥਿਤ ਅਸੈਂਬਲੀ ਪਲਾਂਟ ਨੂੰ ਵੇਚਣ ਦੇ ਇਰਾਦੇ ਨੂੰ ਲੈ ਕੇ ਕੰਪਨੀ ਨਾਲ ਗੱਲਬਾਤ ਟੁੱਟਣ ਤੋਂ ਬਾਅਦ ਹੜਤਾਲ ਦੀ ‘ਪੂਰੀ ਸੰਭਾਵਨਾ’ ਹੈ।
ਵੀਰਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ, ‘ਯੂਨੀਫੋਰ’ (Unifor) ਦੀ ਰਾਸ਼ਟਰੀ ਪ੍ਰਧਾਨ ਲਾਨਾ ਪੇਨ ਨੇ ਕਿਹਾ ਕਿ ਯੂਨੀਅਨ ਨੂੰ ਅਜੇ ਵੀ ਉਮੀਦ ਹੈ ਕਿ ਐਤਵਾਰ ਰਾਤ 11:59 ਵਜੇ ਮੌਜੂਦਾ ਸਮਝੌਤੇ ਦੀ ਮਿਆਦ ਖਤਮ ਹੋਣ ਤੋਂ ਪਹਿਲਾਂ ਸਟੈਲਾਂਟਿਸ ਨਾਲ ਇੱਕ ਨਵਾਂ ਸਮੂਹਿਕ ਸਮਝੌਤਾ ਹੋ ਜਾਵੇਗਾ, ਪਰ ਇਸ ਲਈ ਕੰਪਨੀ ਨੂੰ ਆਪਣਾ ਰਵੱਈਆ ਬਦਲਣਾ ਪਵੇਗਾ। ਪਿਛਲੇ ਸ਼ੁੱਕਰਵਾਰ, ਸਟੈਲਾਂਟਿਸ ਨੇ ਕਿਹਾ ਸੀ ਕਿ ਉਸਨੇ ਬਰੈਂਪਟਨ ਪਲਾਂਟ (ਜੋ
B@BC 寺 ì³ç ÇêÁÅ ÔË) çÆ Ã³íÅòÆ ÇòÕðÆ ñÂÆ ð¼ÇÖÁÅ Ö¶åð çÆ Õ³êéÆ Òð¯ô¶ñÓ (Roshel) éÅñ ÇÂ¼Õ ÃîÞ½åÅ ê¼åð (MOU) Óå¶ çÃåÖå ÕÆå¶ ÔéÍ
ਹਾਲਾਂਕਿ ਰੋਸ਼ੇਲ ਨੇ ਕਿਹਾ ਹੈ ਕਿ ਉਹ ਪਲਾਂਟ ਤੋਂ ਛਾਂਟੀ ਕੀਤੇ ਗਏ ਕਾਮਿਆਂ ਨੂੰ ਰੁਜ਼ਗਾਰ ਦੇਣ ਬਾਰੇ ਵਿਚਾਰ ਕਰਨ ਲਈ ਤਿਆਰ ਹੈ, ਪਰ ਪੇਨ ਦਾ ਕਹਿਣਾ ਹੈ ਕਿ ਇਸ ਸਹੂਲਤ ‘ਤੇ ਆਟੋ ਉਤਪਾਦਨ ਦੁਆਰਾ ਮਿਲਣ ਵਾਲੀਆਂ ਨੌਕਰੀਆਂ ਦੇ ਮਿਆਰ ਦਾ ਕੋਈ ‘ਬਦਲ ਨਹੀਂ’ ਹੈ।
ਯੂਨੀਅਨ ਆਗੂ ਨੇ ਉਦਯੋਗ ਮੰਤਰੀ ਮੇਲਾਨੀ ਜੋਲੀ ਨੂੰ ਪੱਤਰ ਲਿਖ ਕੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਇਸ ਸੰਭਾਵੀ ਵਿਕਰੀ ਨੂੰ ਰੋਕੇ ਅਤੇ ਇਹ ਸਪੱਸ਼ਟ ਕਰੇ ਕਿ ਕੀ ਇਸ ਸਮਝੌਤਾ ਪੱਤਰ (MOU ਨੇ ਸਟੈਲਾਂਟਿਸ ਵੱਲੋਂ ਓਟਵਾ (ਸਰਕਾਰ) ਨਾਲ ਕੀਤੇ ਗਏ ਵਾਅਦੇ ਦੀਆਂ ਸ਼ਰਤਾਂ ਦੀ ਉਲੰਘਣਾ ਕੀਤੀ ਹੈ।

