19.4 C
Toronto
Friday, September 19, 2025
spot_img
Homeਜੀ.ਟੀ.ਏ. ਨਿਊਜ਼ਨਵ ਭਾਟੀਆ ਨੇ ਕੈਨੇਡਾ ਇੰਡੀਆ ਫਾਊਂਡੇਸ਼ਨ ਵੱਲੋਂ ਦਿੱਤੇ ਜਾਣ ਵਾਲੇ ਐਵਾਰਡ ਨੂੰ...

ਨਵ ਭਾਟੀਆ ਨੇ ਕੈਨੇਡਾ ਇੰਡੀਆ ਫਾਊਂਡੇਸ਼ਨ ਵੱਲੋਂ ਦਿੱਤੇ ਜਾਣ ਵਾਲੇ ਐਵਾਰਡ ਨੂੰ ਲੈਣ ਤੋਂ ਕੀਤਾ ਇਨਕਾਰ

ਓਨਟਾਰੀਓ/ਬਿਊਰੋ ਨਿਊਜ਼ : ਕੈਨੇਡਾ ਵਿਚ ਸੁਪਰਮੈਨ ਵਜੋਂ ਜਾਣੇ ਜਾਂਦੇ ਨਵਦੀਪ ਸਿੰਘ ਉਰਫ ਨਵ ਭਾਟੀਆ ਨੇ ਕੈਨੇਡਾ ਇੰਡੀਆ ਫਾਊਂਡੇਸ਼ਨ ਵੱਲੋਂ ਦਿੱਤੇ ਜਾਣ ਵਾਲੇ ਐਵਾਰਡ ਨੂੰ ਲੈਣ ਤੋਂ ਇਨਕਾਰ ਕਰ ਦਿੱਤਾ। ਭਾਟੀਆ ਨੇ ਇਹ ਫੈਸਲਾ ਭਾਰਤ ਵਿੱਚ ਨਰਿੰਦਰ ਮੋਦੀ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਖਿਲਾਫ ਕੀਤਾ ਹੈ।
ਭਾਟੀਆ ਨੇ ਆਖਿਆ ਕਿ ਇੱਕ ਪਾਸੇ ਜਦੋਂ ਭਾਰਤ ਵਿੱਚ ਜਦੋਂ ਕਿਸਾਨ ਤਕਲੀਫ ਵਿੱਚ ਹਨ ਤਾਂ ਅਜਿਹੇ ਮੌਕੇ ਉਨ੍ਹਾਂ ਦੀ ਜ਼ਮੀਰ ਇਹ ਐਵਾਰਡ ਲੈਣ ਦੀ ਇਜਾਜ਼ਤ ਨਹੀਂ ਦਿੰਦੀ। ਉਨ੍ਹਾਂ ਆਖਿਆ ਕਿ ਇਸ ਸਮੇਂ ਸਾਡੀ ਕਮਿਊਨਿਟੀ ਉੱਤੇ ਭੀੜ ਪਈ ਹੈ ਤੇ ਅਜਿਹੇ ਵਿੱਚ ਉਹ ਕੈਨੇਡਾ ਇੰਡੀਆਂ ਫਾਊਂਡੇਸ਼ਨ ਐਵਾਰਡ 2020 ਕਬੂਲ ਨਹੀਂ ਕਰ ਸਕਦੇ। ਉਨ੍ਹਾਂ ਆਖਿਆ ਕਿ ਉਹ ਸਿੱਖ ਹਨ ਤੇ ਸਿੱਖ ਹੋਣ ਉੱਤੇ ਉਨ੍ਹਾਂ ਨੂੰ ਮਾਣ ਹੈ। ਭਾਰਤ ਵਿੱਚ 1984 ਵਿੱਚ ਹੋਏ ਸਿੱਖ ਕਤਲੇਆਮ ਤੋਂ ਬਾਅਦ ਉਹ ਕੈਨੇਡਾ ਆਏ। ਉਨ੍ਹਾਂ ਆਖਿਆ ਇਹ ਐਵਾਰਡ ਵੀ ਬਹੁਤ ਕੀਮਤੀ ਸੀ ਤੇ ਮਾਰਚ ਵਿੱਚ ਉਨ੍ਹਾਂ ਕੈਨੇਡਾ ਇੰਡੀਆ ਫਾਊਂਡੇਸ਼ਨ ਤੋਂ ਇਹ ਐਵਾਰਡ ਸਵੀਕਾਰ ਵੀ ਲਿਆ ਸੀ। ਪਰ ਮੌਜੂਦਾ ਹਾਲਾਤ ਵਿੱਚ ਭਾਰਤ ਵਿੱਚ ਸਾਡੇ ਕਿਸਾਨ ਭੈਣ-ਭਰਾਵਾਂ ਨਾਲ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਧੱਕੇਸ਼ਾਹੀਆਂ ਦੇ ਚੱਲਦਿਆਂ ਉਨ੍ਹਾਂ ਦਾ ਜ਼ਮੀਰ ਉਨ੍ਹਾਂ ਨੂੰ ਇਹ ਐਵਾਰਡ ਸਵੀਕਾਰਨ ਦੀ ਇਜਾਜ਼ਤ ਨਹੀਂ ਦਿੰਦਾ। ਉਨ੍ਹਾਂ ਆਖਿਆ ਕਿ ਉਹ ਭਾਰਤ ਦੇ ਕਿਸਾਨਾਂ ਦੇ ਨਾਲ ਹਨ ਤੇ ਜਲਦ ਹੀ ਇਸ ਮਸਲੇ ਦੇ ਹੱਲ ਲਈ ਅਰਦਾਸ ਕਰਦੇ ਹਨ।

RELATED ARTICLES
POPULAR POSTS