Breaking News
Home / ਜੀ.ਟੀ.ਏ. ਨਿਊਜ਼ / ਕੈਨੇਡਾ ਦੇ ਪੰਜਾਬੀ ਪੂਰੀ ਤਰ੍ਹਾਂ ਕੁੱਦ ਚੁੱਕੇ ਹਨ ਕਿਸਾਨੀ ਸੰਘਰਸ਼ ‘ਚ

ਕੈਨੇਡਾ ਦੇ ਪੰਜਾਬੀ ਪੂਰੀ ਤਰ੍ਹਾਂ ਕੁੱਦ ਚੁੱਕੇ ਹਨ ਕਿਸਾਨੀ ਸੰਘਰਸ਼ ‘ਚ

ਟੋਰਾਂਟੋ/ਸਤਪਾਲ ਸਿੰਘ ਜੌਹਲ : ਸੰਘਰਸ਼ੀਲ ਕਿਸਾਨਾਂ ਵਲੋਂ ਦਿੱਲੀ ਦੀਆਂ ਸਰਹੱਦਾਂ ਘੇਰਨ ਨੂੰ ਭਾਵੇਂ ਇਕ ਮਹੀਨੇ ਤੋਂ ਵੱਧ ਦਾ ਸਮਾਂ ਬੀਤ ਗਿਆ ਹੈ ਪਰ ਉਨ੍ਹਾਂ ਦੇ ਸਮਰੱਥਨ ‘ਚ ਸੰਸਾਰ ਭਰ ‘ਚ ਬੈਠੇ ਪੰਜਾਬੀਆਂ ਦਾ ਜੋਸ਼ ਮੱਠਾ ਨਹੀਂ ਪਿਆ। ਕੈਨੇਡਾ ਦੇ ਪੰਜਾਬੀ ਪੂਰੀ ਤਰ੍ਹਾਂ ਕਿਸਾਨੀ ਸੰਘਰਸ਼ ‘ਚ ਕੁੱਦ ਚੁੱਕੇ ਹਨ।
ਕੈਨੇਡਾ ਦੇ ਸ਼ਹਿਰਾਂ ‘ਚ ਸ਼ਾਂਤੀਪੂਰਵਕ ਰੋਸ ਰੈਲੀਆਂ ਲਗਾਤਾਰ ਜਾਰੀ ਹਨ, ਜਿਨ੍ਹਾਂ ‘ਚ ਭਾਰਤ ਦੇ ਦੂਤਾਵਾਸ ਤੇ ਕੌਂਸਲਖਾਨਿਆਂ ਦੇ ਬਾਹਰ ਕੀਤੀਆਂ ਜਾ ਰਹੀਆਂ ਰੈਲੀਆਂ ਵੀ ਸ਼ਾਮਿਲ ਹਨ। ਪੰਜਾਬੀਆਂ ਦੀ ਭਰਵੀਂ ਵਸੋਂ ਵਾਲੇ ਬਰੈਂਟਪਨ, ਟੋਰਾਂਟੋ, ਮਾਂਟਰੀਅਲ, ਓਟਾਵਾ, ਕੈਲਗਰੀ, ਵਿਨੀਪੈਗ, ਸਰੀ, ਵੈਨਕੂਵਰ, ਐਡਮਿੰਟਨ ਆਦਿ ਸ਼ਹਿਰਾਂ ਤੋਂ ਮਿਲ ਰਹੀਆਂ ਰਿਪੋਰਟਾਂ ਮੁਤਾਬਿਕ ਇਸ ਮੌਕੇ ‘ਤੇ ਕੈਨੇਡਾ ਦੇ ਕਿਸਾਨ ਭਾਈਚਾਰਿਆਂ ਵਲੋਂ ਵੀ ਭਾਰਤ ਦੇ ਕਿਸਾਨਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਸਥਾਨਕ ਪੰਜਾਬੀ ਮੀਡੀਆ ਕਾਰਾਂ ਵਲੋਂ ਸੰਘਰਸ਼ ਦੀ ਲਗਾਤਾਰ ਤੇ ਡੱਟਵੀਂ ਗੱਲ ਕਰਨਾ ਜਾਰੀ ਰੱਖਿਆ ਜਾ ਰਿਹਾ ਹੈ। ਪੰਥਕ ਜਥੇਬੰਦੀਆਂ ਵਲੋਂ ਵੀ ਆਪਣੇ ਰਵਾਇਤੀ ਸੰਘਰਸ਼ਾਂ ਦੇ ਨਾਲ ਕਿਸਾਨ ਸੰਘਰਸ਼ ਨੂੰ ਪਹਿਲ ਦੇ ਆਧਾਰ ‘ਤੇ ਅਮਨ ਸ਼ਾਂਤੀ ਨਾਲ ਸਮਰਥਨ ਦਿੱਤਾ ਜਾ ਰਿਹਾ ਹੈ। ਰੋਸ ਰੈਲੀਆਂ ਮੌਕੇ ਕੈਨੇਡਾ ‘ਚ ਅਜੋਕੇ ਪੰਜਾਬ ਦੀ ਨੌਜਵਾਨ ਪੀੜ੍ਹੀ ਵੀ ਇਸ ਸੰਘਰਸ਼ ਨੂੰ ਕਾਮਯਾਬ ਕਰਨ ਲਈ ਤਨਦੇਹੀ ਨਾਲ ਸ਼ਮੂਲੀਅਤ ਕਰਦੇ ਹਨ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …