24.3 C
Toronto
Friday, September 19, 2025
spot_img
Homeਜੀ.ਟੀ.ਏ. ਨਿਊਜ਼ਆਨਲਾਈਨ ਪੇਪਰਾਂ 'ਚ ਬੱਚੇ ਕਰ ਰਹੇ ਨੇ ਨਕਲ

ਆਨਲਾਈਨ ਪੇਪਰਾਂ ‘ਚ ਬੱਚੇ ਕਰ ਰਹੇ ਨੇ ਨਕਲ

ਟੋਰਾਂਟੋ/ਬਿਊਰੋ ਨਿਊਜ਼ : ਕਰੋਨਾ ਵਾਇਰਸ ਕਾਰਨ ਬਹੁਤ ਸਾਰੇ ਦੇਸ਼ਾਂ ਵਿਚ ਆਨਲਾਈਨ ਕਲਾਸਾਂ ਲਗਾਈਆਂ ਜਾ ਰਹੀਆਂ ਹਨ। ਕਰੋਨਾ ਦੇ ਖਤਰੇ ਤੋਂ ਬੱਚਿਆਂ ਨੂੰ ਬਚਾਉਣ ਲਈ ਹਰ ਸਕੂਲ ਆਨਲਾਈਨ ਪੜ੍ਹਾਈ ਨੂੰ ਪਹਿਲ ਦੇ ਰਿਹਾ ਹੈ ਪਰ ਇਸ ਦੌਰਾਨ ਇਕ ਖਰਾਬ ਗੱਲ ਇਹ ਸਾਹਮਣੇ ਆ ਰਹੀ ਹੈ ਕਿ ਬਹੁਤੇ ਵਿਦਿਆਰਥੀ ਆਨਲਾਈਨ ਕਲਾਸਾਂ ਦੌਰਾਨ ਹੋਣ ਵਾਲੇ ਟੈਸਟਾਂ ਤੇ ਪੇਪਰਾਂ ਵਿਚ ਨਕਲ ਦਾ ਸਹਾਰਾ ਲੈ ਰਹੇ ਹਨ। ਓਨਟਾਰੀਓ ਸਕੂਬੇ ਦੇ ਇਕ ਸਕੂਲ ਦੇ ਅਧਿਆਪਕ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਵਿਦਿਆਰਥੀ ਪੇਪਰ ਜਾਂ ਟੈਸਟ ਦੌਰਾਨ ਆਨਲਾਈਨ ਗਾਈਡਾਂ ਜਾਂ ਗੂਗਲ ਦੀ ਮਦਦ ਲੈ ਕੇ ਪੇਪਰ ਦੇ ਰਹੇ ਹਨ। ਇਸ ਸਬੰਧੀ ਗਣਿਤ ਦੇ ਅਧਿਆਪਕਾਂ ਨੇ ਖੁਲਾਸਾ ਕੀਤਾ ਹੈ ਕਿ ਵਿਦਿਆਰਥੀਆਂ ਦਾ ਆਨਲਾਈਨ ਪੇਪਰ ਲਿਆ ਤੇ ਵਿਦਿਆਰਥੀਆਂ ਨੇ ਸਵਾਲ ਉਸ ਤਰੀਕੇ ਨਾਲ ਹੱਲ ਕੀਤੇ ਜੋ ਸਕੂਲ ਵੱਲੋਂ ਕਦੇ ਬੱਚਿਆਂ ਨੂੰ ਸਿਖਾਇਆ ਹੀ ਨਹੀਂ ਗਿਆ। ਸਾਰੀ ਕਲਾਸ ਨੇ ਇਕੋ ਤਰੀਕੇ ਨਾਲ ਸਵਾਲ ਹੱਲ ਕੀਤੇ, ਜਿਸ ਤੋਂ ਪਤਾ ਲਗਦਾ ਹੈ ਕਿ ਵਿਦਿਆਰਥੀਆਂ ਨੇ ਆਨਲਾਈਨ ਐਪ ਤੋਂ ਸਵਾਲ ਹੱਲ ਕੀਤੇ ਹਨ। ਇਹ ਐਪ ਅਧਿਆਪਕਾਂ ਨੂੰ ਘਰ ਦਾ ਕੰਮ ਚੈਕ ਕਰਨ ਜਾਂ ਵਿਦਿਆਰਥੀਆਂ ਨੂੰ ਹੋਰ ਤਰੀਕਿਆਂ ਨਾਲ ਸਵਾਲ ਹੱਲ ਕਰਨੇ ਸਿਖਾਉਣ ਲਈ ਬਣੀਆਂ ਹਨ ਪਰ ਵਿਦਿਆਰਥੀ ਪੜ੍ਹਾਈ ਕਰਨ ਦੀ ਬਜਾਏ ਇਸ ਤਰ੍ਹਾਂ ਨਕਲ ਕਰਕੇ ਪਾਸ ਹੋ ਰਹੇ ਹਨ।

RELATED ARTICLES
POPULAR POSTS