ਓਨਟਾਰੀਓ/ਬਿਊਰੋ ਨਿਊਜ਼ : ਓਨਟਾਰੀਓ ਦੇ ਨਵੇਂ ਚੀਫ ਮੈਡੀਕਲ ਆਫੀਸਰ ਆਫ ਹੈਲਥ ਦਾ ਕਹਿਣਾ ਹੈ ਕਿ ਉਹ ਸ਼ਡਿਊਲ ਤੋਂ ਪਹਿਲਾਂ ਪ੍ਰੋਵਿੰਸ ਨੂੰ ਰੀਓਪਨਿੰਗ ਪਲੈਨ ਦੇ ਤੀਜੇ ਪੜਾਅ ਵਿੱਚ ਭੇਜਣ ਦੇ ਹੱਕ ਵਿੱਚ ਨਹੀਂ ਹਨ। ਉਨ੍ਹਾਂ ਆਖਿਆ ਕਿ ਡੈਲਟਾ ਵੇਰੀਐਂਟ ਇਸ ਸਮੇਂ ਤੇਜ਼ੀ ਨਾਲ ਫੈਲ ਰਿਹਾ ਹੈ ਤੇ ਇਸ ਦੇ ਚੱਲਦਿਆਂ ਕਾਹਲੀ ਕਰਨਾ ਸਮਝਦਾਰੀ ਨਹੀਂ ਹੋਵੇਗੀ।
ਅੱਜ ਰਾਤ ਓਨਟਾਰੀਓ ਰੀਓਪਨਿੰਗ ਪਲੈਨ ਦੇ ਦੂਜੇ ਪੜਾਅ ਵਿੱਚ ਦਾਖਲ ਹੋਵੇਗਾ। ਇਸ ਨਾਲ ਪਿਛਲੇ ਸਾਲ ਨਵੰਬਰ ਤੋਂ ਟੋਰਾਂਟੋ ਤੇ ਪੀਲ ਰੀਜਨ ਵਿੱਚ ਬੰਦ ਪਈਆਂ ਪਰਸਨਲ ਕੇਅਰ ਸਰਵਿਸਿਜ਼ ਖੁੱਲ੍ਹ ਜਾਣਗੀਆਂ।ਇਹ ਕਦਮ ਸ਼ਡਿਊਲ ਤੋਂ ਦੋ ਦਿਨ ਪਹਿਲਾਂ ਚੁੱਕਿਆ ਜਾ ਰਿਹਾ ਹੈ। ਇੱਥੇ ਇਹ ਵੀ ਦੱਸਣਾ ਹੋਵੇਗਾ ਕਿ ਕੈਨੇਡਾ ਡੇਅ ਹਾਲੀਡੇਅ ਦੇ ਸੰਦਰਭ ਵਿੱਚ ਕੁੱਝ ਐਕਟੀਵਿਟੀਜ਼ ਕਰਨ ਦੀ ਵੀ ਇਜਾਜ਼ਤ ਦਿੱਤੀ ਜਾਵੇਗੀ। ਇਨ੍ਹਾਂ ਵਿੱਚ 25 ਲੋਕਾਂ ਦੇ ਆਊਟਡੋਰ ਇੱਕਠ ਦੀ ਵੀ ਇਜਾਜ਼ਤ ਹੋਵੇਗੀ।
ਸ਼ਡਿਊਲ ਤੋਂ ਪਹਿਲਾਂ ਦੂਜੇ ਪੜਾਅ ਵਿੱਚ ਦਾਖਲ ਹੋਣ ਦਾ ਇਹ ਫੈਸਲਾ ਸਾਬਕਾ ਚੀਫ ਮੈਡੀਕਲ ਆਫੀਸਰ ਆਫ ਹੈਲਥ ਡਾ. ਡੇਵਿਡ ਵਿਲੀਅਮਜ਼ ਦੇ ਸਹਿਯੋਗ ਨਾਲ ਲਿਆ ਗਿਆ ਹੈ।ਉਨ੍ਹਾਂ ਨੇ ਹਾਈ ਵੈਕਸੀਨੇਸ਼ਨ ਦਰਾਂ ਤੇ ਸੁਧਰ ਰਹੇ ਪਬਲਿਕ ਹੈਲਥ ਇੰਡੀਕੇਟਰਜ਼ ਨੂੰ ਇਸ ਫੈਸਲੇ ਦਾ ਕਾਰਣ ਦੱਸਿਆ। ਪਰ ਮੰਗਲਵਾਰ ਨੂੰ ਬ੍ਰੀਫਿੰਗ ਦੌਰਾਨ ਵਿਲੀਅਮਜ਼ ਦੇ ਜਾਨਸ਼ੀਨ ਡਾ. ਕੀਰਨ ਮੂਰ ਨੇ ਤੀਜੇ ਪੜਾਅ ਵਿੱਚ ਦਾਖਲ ਹੋਣ ਲਈ ਇਨ੍ਹਾਂ ਕਾਰਨਾਂ ਨੂੰ ਕਾਰਗਰ ਨਹੀਂ ਦੱਸਿਆ। ਤੀਜੇ ਪੜਾਅ ਵਿੱਚ ਦਾਖਲ ਹੋਣ ਤੋਂ ਬਾਅਦ ਇੰਡੋਰ ਕਾਰੋਬਾਰ ਜਿਵੇਂ ਕਿ ਮੂਵੀ ਥਿਏਟਰਜ਼, ਜਿੰਮਜ਼, ਬਾਰਜ਼ ਤੇ ਰੈਸਟੋਰੈਟਸ ਮੁੜ ਖੁੱਲ੍ਹ ਜਾਣਗੇ।
ਉਨ੍ਹਾਂ ਆਖਿਆ ਕਿ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਡੈਲਟਾ ਵੇਰੀਐਂਟ ਤੇਜ਼ੀ ਨਾਲ ਫੈਲ ਰਿਹਾ ਹੈ। ਉਨ੍ਹਾਂ ਆਖਿਆ ਕਿ ਉਹ ਵੀ ਆਪਣੇ ਟੀਕਾਕਰਣ ਦੀ ਦਰ ਤੇ ਪ੍ਰਾਪਤੀਆਂ ਦਾ ਜਸ਼ਨ ਮਨਾਉਣਾ ਚਾਹੁੰਦੇ ਹਨ ਪਰ ਉਨ੍ਹਾਂ ਨੂੰ ਲੱਗਦਾ ਹੈ ਕਿ 21 ਦਿਨ ਦਾ ਵਕਫਾ ਜ਼ਰੂਰੀ ਹੈ ਤੇ ਸਾਨੂੰ ਅਜੇ ਵੀ ਅਹਿਤਿਆਤ ਤੋਂ ਕੰਮ ਲੈਣ ਦੀ ਜ਼ਰੂਰਤ ਹੈ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …