Breaking News
Home / ਜੀ.ਟੀ.ਏ. ਨਿਊਜ਼ / ਕੈਨੈਡਾ ਵਿਚ ਜੰਗਲੀ ਅੱਗਾਂ ਦੇ ਧੂੰਏਂ ‘ਚ ਘਿਰਿਆ ਅਸਮਾਨ

ਕੈਨੈਡਾ ਵਿਚ ਜੰਗਲੀ ਅੱਗਾਂ ਦੇ ਧੂੰਏਂ ‘ਚ ਘਿਰਿਆ ਅਸਮਾਨ

ਟੋਰਾਂਟੋ/ਸਤਪਾਲ ਸਿੰਘ ਜੌਹਲ : ਕੈਨੇਡਾ ਦੇ ਵੱਖ-ਵੱਖ ਇਲਾਕਿਆਂ ‘ਚ ਗਰਮ ਰੁੱਤ ਦੌਰਾਨ ਜੰਗਲਾਂ ‘ਚ ਸੋਕੇ ਅਤੇ ਅਸਮਾਨੀ ਬਿਜਲੀ ਕਾਰਨ ਕੁਦਰਤੀ ਤੌਰ ‘ਤੇ ਸ਼ੁਰੂ ਹੁੰਦੀਆਂ ਅੱਗਾਂ ਪਿਛਲੇ ਦਿਨਾਂ ਤੋਂ ਭੜਕ ਰਹੀਆਂ ਹਨ ਜਿਨ੍ਹਾਂ ਕਾਰਨ ਦਿਨ ਵੇਲੇ ਸੂਰਜ ਧੂੰਏਂ ‘ਚ ਘਿਰਿਆ ਦਿਸਦਾ ਹੈ ਅਤੇ ਲੋਕਾਂ ਨੂੰ ਧੁਆਂਖੀ ਹੋਈ (ਗਰਮ) ਹਵਾ ‘ਚ ਸਾਹ ਲੈਣਾ ਪੈ ਰਿਹਾ ਹੈ। ਉਨਟਾਰੀਓ ਦੇ ਉੱਤਰ ‘ਚ ਕਿਊਬਕ ਅਤੇ ਮੈਨੀਟੋਬਾ ਦੇ ਨਾਲ ਲਗਦੇ ਇਲਾਕਿਆਂ ‘ਚ ਲਗਪਗ 100 ਥਾਵਾਂ ‘ਤੇ ਅੱਗਾਂ ਬਲ ਰਹੀਆਂ ਹਨ ਜਿਨ੍ਹਾਂ ‘ਤੇ ਕਾਬੂ ਪਾਉਣ ਲਈ ਜਹਾਜ਼ਾਂ ਦੀ ਮਦਦ ਨਾਲ ਅੱਗ ਬੁਝਾਊ ਅਮਲਾ ਜੁਟਿਆ ਹੈ।
ਸਡਬਰੀ ਨੇੜੇ ਅੱਗ ਬੁਝਾਉਣ ਵਾਲੇ ਇਕ ਮੁਲਾਜ਼ਮ ਦੀ ਮੌਤ ਹੋਣ ਦੀ ਖਬਰ ਵੀ ਆਈ ਸੀ।
ਪੋਲਰ ਹਿੱਲ ਅਤੇ ਰੈਡ ਲੇਕ ਇਲਾਕੇ ‘ਚ ਅਧਿਕਾਰੀਆਂ ਵਲੋਂ ਲੋਕਾਂ ਨੂੰ ਕਿਸੇ ਸਮੇਂ ਵੀ ਘਰ ਛੱਡ ਕੇ ਜਾਣ ਲਈ ਤਿਆਰ ਰਹਿਣ ਵਾਸਤੇ ਕਿਹਾ ਗਿਆ ਹੈ। ਉੱਥੇ 42000 ਏਕੜ ਤੋਂ ਵੱਧ ਇਲਾਕਾ ਅੱਗੇ ਹੇਠ ਘਿਰ ਚੁੱਕਾ ਹੈ। ਅੱਗਾਂ ਦਾ ਧੂੰਆਂ 1500 ਕਿਲੋਮੀਟਰ ਦੂਰ ਟੋਰਾਂਟੋ ਤੱਕ ਵੀ ਪੁੱਜਿਆ ਹੈ ਅਤੇ ਅਕਾਸ਼ ਧੂੰਏਂ ਨਾਲ਼ ਭਰਿਆ ਹੋਣ ਕਰਕੇ ਸੂਰਜ ਦੀ ਰੌਸ਼ਨੀ ਮੱਧਮ ਦਿਸ ਦੀ ਹੈ। ਇਸੇ ਤਰ੍ਹਾਂ ਸਸਕੈਚਵਾਨ, ਬ੍ਰਿਟਿਸ਼ ਕੋਲੰਬੀਆ, ਅਲਬਰਟਾ, ਨਿਊ ਫਾਊਂਡਲੈਂਡ ਤੋਂ ਇਲਾਵਾ ਅਮਰੀਕਾ ਦੇ ਕੁਝ ਇਲਾਕੇ ਵੀ ਜੰਗਲੀ ਅੱਗਾਂ ਦੀ ਮਾਰ ਹੇਠ ਹਨ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …