Breaking News
Home / ਜੀ.ਟੀ.ਏ. ਨਿਊਜ਼ / ਕੈਨੇਡਾ ਆਉਣ ਵਾਲੇ ਨੌਜਵਾਨਾਂ ਲਈ ਟੋਰਾਂਟੋ ਪਹਿਲੀ ਤੇ ਵੈਨਕੂਵਰ ਬਣਿਆ ਦੂਜੀ ਪਸੰਦ

ਕੈਨੇਡਾ ਆਉਣ ਵਾਲੇ ਨੌਜਵਾਨਾਂ ਲਈ ਟੋਰਾਂਟੋ ਪਹਿਲੀ ਤੇ ਵੈਨਕੂਵਰ ਬਣਿਆ ਦੂਜੀ ਪਸੰਦ

ਓਟਾਵਾ/ਬਿਊਰੋ ਨਿਊਜ਼ : ਕੈਨੇਡਾ ਆਉਣ ਵਾਲੇ ਨੌਜਵਾਨਾਂ ਲਈ ਟੋਰਾਂਟੋ ਪਹਿਲੀ ਅਤੇ ਵੈਨਕੂਵਰ ਦੂਜੀ ਪਸੰਸੀਦਾ ਦੀ ਥਾਂ ਬਣ ਗਈ ਹੈ। ਨੌਜਵਾਨਾਂ ਦੀ ਪਸੰਦ ਦੇ 13 ਸ਼ਹਿਰਾਂ ਨੂੰ ਦਰਸਾਉਂਦੀ ਇਹ ਰਿਪੋਰਟ ਜਨਤਕ ਕੀਤੀ ਗਈ ਹੈ ਜਿਸ ‘ਚ ਟੋਰਾਂਟੋ ਨੂੰ ਪਹਿਲਾ ਅਤੇ ਵੈਨਕੂਵਰ ਨੂੰ ਦੂਜਾ ਨੌਜਵਾਨਾਂ ਦਾ ਸਭ ਤੋਂ ਪਸੰਦੀਦਾ ਸ਼ਹਿਰ ਦੱਸਿਆ ਗਿਆ ਹੈ। ਰਿਪੋਕਟ ‘ਚ ਦੱਸਿਆ ਗਿਆ ਹੈ ਕਿ ਜੀਵਨ ਜਿਉਣ ਦੀਆਂ ਟੋਰਾਂਟੋ ‘ਚ ਵਧੇਰੇ ਸਹੂਲਤਾਂ ਹੋਣ ਕਾਰਨ ਇਹ ਨੌਜਵਾਨਾਂ ਦੀ ਪਹਿਲੀ ਪਸੰਦ ਹੈ ਅਤੇ ਨੌਜਵਾਨਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਦਾ ਹੈ।
ਦਿ ਯੂਥਫੁੱਲ ਸਿਟੀਸ ਇੰਡੈਕਸ ਦਾ ਮੁੱਖ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਸ਼ਹਿਰਾਂ ਵੱਲ ਨੌਜਵਾਨਾਂ ਨੂੰ ਕਿਵੇਂ ਆਕਰਸ਼ਿਤ ਕੀਤਾ ਜਾ ਸਕਦਾ ਹੈ ਅਤੇ ਉਹ ਕਿਥੇ ਵਧੀਆ ਪ੍ਰਦਸ਼ਰਨ ਕਰ ਰਹੇ ਹਨ। ਨੌਜਵਾਨ ਖਾਸ ਤੌਰ ‘ਤੇ ਨਵੀਨ ਕਾਢਾਂ ਨਾਲ ਜੁੜੇ ਹੁੰਦੇ ਹਨ ਜਿਨ੍ਹਾਂ ਦੀ ਲੋੜ ਸ਼ਹਿਰਾਂ ਨੂੰ ਵਿਕਸਿਤ ਕਰਨ ‘ਚ ਹੁੰਦੀ ਹੈ।
ਯੂਥਫੁੱਲ ਸਿਟੀਜ਼ ਦੇ ਸਹਿ ਸੰਸਥਾਪਕ ਰੋਬਰਟ ਬਾਰਨਾਰਡ ਦਾ ਕਹਿਣਾ ਹੈ ਕਿ ਦੁਨੀਆ ਦੇ ਸ਼ਹਿਰ ਰਹਿਣ ਲਈ ਵਧੀਆ ਤਕਨੀਕੀ ਵਿਕਾਸ, ਅਤੇ ਲੋੜੀਂਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਮੁਕਾਬਲੇ ‘ਚ ਹਨ। ਇਹ ਰਿਪੋਰਟ 20 ਸ਼ਹਿਰੀ ਗੁਣਾਂ ‘ਤੇ ਆਧਾਰਿਤ ਹੈ ਜੋ ਕਿ ਨੌਜਵਾਨਾਂ ਦੀ ਪਹਿਲ ਨੂੰ ਦਰਸਾਉਂਦੇ ਹਨ। ਇਸ ਨੂੰ ਤਿੰਨ ਹਿੱਸਿਆਂ ਜੀਨਵ, ਕੰਮ ਅਤੇ ਖੇਡ ‘ਚ ਵੰਡਿਆ ਗਿਆ ਹੈ। ਜੀਵਨ ‘ਚ ਸਿਹਤ, ਸੁਰੱਖਿਆ, ਵਿਭਿੰਨਤਾ ਅਤੇ ਵਾਤਾਵਰਣ ਨਾਲ ਸੰਬੰਧਤ ਤੱਥ ਰੱਖੇ ਗਏ ਹਨ।
ਖੇਡ ‘ਚ ਸੰਗੀਤ, ਫਿਲਮਾਂ, ਫੈਸ਼ਨ ਅਤੋ ਹੋਰ ਕਲਾ, ਖੇਡ, ਭੋਜਨ ਅਤੇ ਰਾਤ ਦੀ ਜ਼ਿੰਦਗੀ ਨੂੰ ਰੇਖਾਂਕਿਤ ਕੀਤਾ ਗਿਆ ਹੈ ਜਦਕਿ ਕੰਮ ‘ਚ ਰੁਜ਼ਗਾਰ, ਸਿੱਖਿਆ ਅਤੇ ਸਮਰੱਥਾ ਨੂੰ ਰੱਖਿਆ ਗਿਆ ਹੈ। ਇਨ੍ਹਾਂ ਸਾਰੇ ਖੇਤਰਾਂ ਨੂੰ ਧਿਆਨ ‘ਚ ਰੱਖਦਿਆਂ ਹਰ ਸ਼ਹਿਰ ਨੂੰ ਕੁੱਲ 1,643 ਅੰਕਾਂ ‘ਚੋਂ ਅੰਕ ਦਿੱਤੇ ਗਏ ਸਨ ਹਾਲਾਂਕਿ ਸਿਰਫ 2 ਸ਼ਹਿਰ ਹੀ 1000 ਦੇ ਅੰਕੜੇ ਨੂੰ ਪਾਰ ਕਰ ਪਾਏ। ਇਨ੍ਹਾਂ ‘ਚ ਪਹਿਲੇ ਨੰਬਰ ‘ਤੇ ਟੋਰਾਂਟੋ ਰਿਹਾ ਜਿਸ ਨੇ 1033.63 ਅੰਕ ਹਾਸਲ ਕੀਤੇ ਜਦਕਿ ਉਸ ਤੋਂ ਬਾਅਦ ਦੂਜੇ ਨੰਬਰ ‘ਤੇ 1006.00 ਅੰਕਾ ਨਾਲ ਵੈਨਕੂਵਰ ਰਿਹਾ।
ਰਾਬਰਟ ਬਾਰਨਾਰਡ ਨੇ ਕਿਹਾ ਕਿ ਜ਼ਾਹਿਰ ਹੈ ਕਿ ਕੈਨੇਡਾ ਦੇ ਸ਼ਹਿਰਾਂ ‘ਚ ਅਜੇ ਕਾਫੀ ਕੰਮ ਕਰਨਾ ਹੈ। ਚੰਗੀ ਖਬਰ ਇਹ ਹੈ ਕਿ ਸੂਚਕ ਅੰਕ ਹਰ ਸ਼ਹਿਰ ਇਕ ਜਾਂ 2 ਸ਼੍ਰੇਣੀਆਂ ‘ਚ ਪਹਿਲਾਂ ਸਥਾਨ ਹਾਸਲ ਕਰਨ ਦੇ ਬਹੁਤ ਨੇੜੇ ਰਿਹਾ ਹੈ ਅਤੇ ਇਹ ਇਨ੍ਹਾਂ ਸਾਰੇ ਸ਼ਹਿਰਾਂ ਦੇ ਨਿਰਮਾਣ ‘ਚ ਇਕ ਸ਼ੁਰੂਆਤੀ ਬਿੰਦੂ ਹੈ। ਵੈਨਕੂਵਰ ਨੂੰ ਸਭ ਤੋਂ ਵਧ ਅੰਕ ‘ਜੀਵਨ’ ਭਾਗ ‘ਚ ਮਿਲੇ ਹਨ ਜਿਸ ‘ਚ ਇਸ ਨੂੰ ਵਾਤਾਵਰਣ ਦੇ ਮੁੱਦੇ ‘ਤੇ ਪਹਿਲਾ ਡਿਜੀਟਲ ਵਰਤੋਂ, ਸੁਰੱਖਿਆ ਅਤੇ ਟਰਾਂਸਿਟ ‘ਚ ਦੂਜਾ ਨੰਬਰ ਮਿਲਿਆ ਜਦਕਿ ਸ਼ਹਿਰੀ ਰੁਝਾਨ ਅਤੇ ਵਿਭਿੰਨਤਾ ਦੇ ਮਾਮਲੇ ‘ਚ ਵੈਨਕੂਵਰ ਤੀਜੇ ਸਥਾਨ ‘ਤੇ ਰਿਹਾ।
ਪਰ ਇਹ ਬਦਕਿਸਮਤੀ ਦੀ ਗੱਲ ਹੈ ਕਿ ਸਮਰੱਥਾ ਦੇ ਮਾਮਲੇ ‘ਚ ਵੈਨਕੂਵਰ ਕਾਫੀ ਪਿਛੇ ਹੈ। ਜਿਸ ਤੋਂ ਅਜਿਹਾ ਲੱਗਦਾ ਹੈ ਕਿ ਵੈਨਕੂਵਰ ਦੇ ਨੌਜਵਾਨਾਂ ਕੋਲ ਜ਼ਿਆਦਾ ਪੈਸਾ ਨਹੀਂ ਹੈ ਜੋਕਿ ਇਕ ਸਮੱਸਿਆ ਹੈ। ਜੇ ਗੱਲ ਕਰੀਏ ਤਾਂ ਵੈਨਕੂਵਰ ਨੌਜਵਾਨਾਂ ਦੇ ਰਹਿਣ ਅਤੇ ਕੰਮ ਕਰਨ ਲਈ ਬਹੁਤ ਵਧੀਆ ਸ਼ਹਿਰ ਹੈ ਪਰ ਜੇ ਗੱਲ ਕਰੀਏ ਮਨੋਰੰਜਨ ਦੀ ਤਾਂ ਜੀਵਨ ਬਸਰ ਦੀਆਂ ਉੱਚੀਆਂ ਦਰਾਂ ਕਾਰਨ ਇੱਥੇ ਮੌਜ ਮਸਤੀ ਕਰਨਾ ਕਾਫੀ ਔਖਾ ਹੈ।

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …