Breaking News
Home / ਜੀ.ਟੀ.ਏ. ਨਿਊਜ਼ / ਅਲਬਰਟਾ ਦੀ ਮੋਰੇਨ ਝੀਲ ਦੁਨੀਆਂ ਦੀ ਸਭ ਤੋਂ ਖੂਬਸੂਰਤ ਝੀਲਾਂ ਦੀ ਸੂਚੀ ‘ਚ ਸ਼ਾਮਿਲ

ਅਲਬਰਟਾ ਦੀ ਮੋਰੇਨ ਝੀਲ ਦੁਨੀਆਂ ਦੀ ਸਭ ਤੋਂ ਖੂਬਸੂਰਤ ਝੀਲਾਂ ਦੀ ਸੂਚੀ ‘ਚ ਸ਼ਾਮਿਲ

ਕੈਲਗਰੀ/ਬਿਊਰੋ ਨਿਊਜ਼ : ਅਲਬਰਟਾ ਦੇ ਰਾਕੀ ਪਰਬਤਾਂ ਵਿੱਚ ਸਥਿਤ ਮੋਰੇਨ ਝੀਲ ਨੂੰ ਦੁਨੀਆ ਦੀ ਸਭ ਤੋਂ ਖੂਬਸੂਰਤ ਝੀਲਾਂ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ ਹੈ। ਇਸ ਸੂਚੀ ਕਾਂਡੇ ਨਾਸਟ ਟਰੈਵਲਰ ਮੈਗਜ਼ੀਨ ਵਿਚ ਛਾਪੀ ਗਈ ਹੈ। ਲੇਖ ਵਿੱਚ ਕਿਹਾ ਗਿਆ ਹੈ ਕਿ ਬੈਂਫ ਨੈਸ਼ਨਲ ਪਾਰਕ ਵਿੱਚ ਖੂਬਸੂਰਤ ਝੀਲਾਂ ਦੀ ਕੋਈ ਕਮੀ ਨਹੀਂ ਹੈ, ਲੇਕਿਨ ਮੋਰੇਨ ਝੀਲ ਸਭ ਤੋਂ ਅਲੱਗ ਹੈ।
ਇਸ ਝੀਲ ਦਾ ਆਕਰਸ਼ਕ ਰੰਗ ਆਸ-ਪਾਸ ਦੇ ਗਲੇਸ਼ੀਅਰਾਂ ਤੋਂ ਆਉਣ ਵਾਲੇ ਖਣਿਜਾਂ ਕਾਰਨ ਹੈ, ਜਿਨ੍ਹਾਂ ਵਿਚੋਂ ਕੁੱਝ ਨੂੰ ਤੁਸੀ ਘਾਟੀ ਦੀ ਦਸ ਚੋਟੀਆਂ ‘ਤੇ ਵੇਖ ਸਕਦੇ ਹੋ। 10 ਪਹਾੜਾਂ ਦੀ ਇੱਕ ਕਤਾਰ ਜੋ ਕਦੇ ਕੈਨੇਡੀਅਨ 20 ਡਾਲਰ ਦੇ ਨੋਟ ‘ਤੇ ਵਿਖਾਈ ਦਿੰਦੀ ਸੀ। ਲੇਖ ਵਿੱਚ ਨੇੜਲੇ ਮੋਰੇਨ ਲੇਕ ਲਾਜ਼ ਵਿਚ ਠਹਿਰਣ ਦਾ ਸੁਝਾਅ ਦਿੱਤਾ ਗਿਆ ਹੈ, ਜਿਸ ਵਿੱਚ ਝੀਲ ਦੇ ਸਾਹਮਣੇ ਬਾਲਕਨੀ ਹਨ। ਮੁਸਾਫਰਾਂ ਕੋਲ ਪਾਰਕ ਕੈਨੇਡਾ ਸ਼ਟਲ ਤੋਂ ਇਲਾਵਾ, ਮੋਰੇਨ ਝੀਲ ਤੱਕ ਪਹੁੰਚਣ ਲਈ ਆਨ-ਇਟ ਰੀਜ਼ਨਲ ਟਰਾਂਜਿਟ ਦੀ ਵਰਤੋ ਕਰਨ ਦਾ ਵਿਕਲਪ ਹੈ। ਸੂਚੀ ਵਿੱਚ ਸ਼ਾਮਿਲ ਹੋਰ ਕੈਨੇਡੀਅਨ ਝੀਲਾਂ ਵਿੱਚ ਲੇਕ ਵਿੰਨੀਪੇਗ ਅਤੇ ਲੇਕ ਸੁਪੀਰੀਅਰ ਸ਼ਾਮਿਲ ਹਨ, ਜੋ ਸੰਯੁਕਤ ਰਾਜ ਅਮਰੀਕਾ ਵਿਚ ਵੀ ਪ੍ਰਵੇਸ਼ ਕਰਦੀਆਂ ਹਨ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …