ਟੋਰਾਂਟੋ/ਸਤਪਾਲ ਸਿੰਘ ਜੌਹਲ : ਕੈਨੇਡਾ ਸਰਕਾਰ ਵਲੋਂ ਹੁਣ ਵਿਦੇਸ਼ ਤੋਂ ਆਉਣ ਵਾਲੇ ਹਰੇਕ ਨਾਗਰਿਕ ਨੂੰ 14 ਦਿਨਾਂ ਵਾਸਤੇ ਇਕਾਂਤਵਾਸ ‘ਚ ਰਹਿਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਬੀਤੇ ਕੱਲ੍ਹ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਬਾਰੇ ਐਲਾਨ ਕੀਤਾ ਸੀ, ਜਿਸ ਉਪਰੰਤ ਹੁਣ ਹਰੇਕ ਮੁਸਾਫਿਰ ਨੂੰ 14 ਦਿਨ ਵੱਖ ਰਹਿਣ ਦਾ ਆਪਣਾ ਪ੍ਰੋਗਰਾਮ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਦੱਸਣਾ ਪਵੇਗਾ। ਸਵੈ-ਅਲਹਿਦਗੀ ਬਾਰੇ ਹੁਕਮ ਤਾਂ ਮਾਰਚ ‘ਚ ਹੀ ਲਾਗੂ ਕਰ ਦਿੱਤੇ ਗਏ ਸਨ ਪਰ ਹੁਣ ਤੱਕ ਇਸ ਨੂੰ ਦੇਸ਼ ‘ਚ ਆ ਰਹੇ ਵਿਅਕਤੀ ਦੀ ਆਪਣੀ ਇੱਛਾ ‘ਤੇ ਛੱਡਿਆ ਗਿਆ ਸੀ, ਜਿਸ ਦੀ ਦੇਸ਼ ਭਰ ‘ਚ ਆਲੋਚਨਾ ਹੋ ਰਹੀ ਸੀ। ਉਪ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਕਿਹਾ ਕਿ ਮੁਸਾਫਿਰ ਨੂੰ ਸਫਰ ਸ਼ੁਰੂ ਕਰਨ ਤੋਂ ਪਹਿਲਾਂ ਆਪਣਾ ਵੱਖਰੇ ਰਹਿਣ ਦਾ ਪ੍ਰਬੰਧ ਕਰਨਾ ਪਵੇਗਾ ਤੇ ਕੈਨੇਡਾ ‘ਚ ਦਾਖਲ ਹੋਣ ਵੇਲੇ ਅਧਿਕਾਰੀਆਂ ਨੂੰ ਸੰਤੁਸ਼ਟ ਕਰਨਾ ਜ਼ਰੂਰੀ ਹੋਵੇਗਾ। ਉਨ੍ਹਾਂ ਕਿਹਾ ਕਿ ਜੋ ਮੁਸਾਫਿਰ ਆਪਣਾ ਪ੍ਰਬੰਧ ਕਰਕੇ ਨਹੀਂ ਪੁੱਜਣਗੇ, ਉਨ੍ਹਾਂ ਨੂੰ ਸਰਕਾਰ ਵਲੋਂ ਕੀਤੇ ਪ੍ਰਬੰਧ ਹੇਠ 14 ਦਿਨ ਇਕੱਲੇ ਕਰਕੇ ਰੱਖਿਆ ਜਾਵਗੇ। ਹਾਲ ਦੀ ਘੜੀ ਕੈਨੇਡੀਅਨ ਨਾਗਰਿਕ ਤੇ ਉਨ੍ਹਾਂ ਦੇ ਨਜਦੀਕੀ ਪੀ.ਆਰ. ਪਰਿਵਾਰਕ ਮੈਂਬਰ ਹੀ ਕੈਨੇਡਾ ‘ਚ ਦਾਖਲ ਹੋ ਸਕਦੇ ਹਨ।
ਕੈਨੇਡਾ ‘ਚ ਵਿਦੇਸ਼ ਤੋਂ ਆਉਣ ਵਾਲੇ ਹਰੇਕ ਯਾਤਰੀ ਨੂੰ ਇਕਾਂਤਵਾਸ ‘ਚ ਰਹਿਣਾ ਪਵੇਗਾ
RELATED ARTICLES