22.6 C
Toronto
Monday, October 6, 2025
spot_img
Homeਜੀ.ਟੀ.ਏ. ਨਿਊਜ਼ਐਨਡੀਪੀ ਐਡਮੰਟਨ 'ਚ ਕਰ ਰਹੀ ਹੈ ਆਪਣਾ ਰਟਰੀਟ ਸਮਾਰੋਹ

ਐਨਡੀਪੀ ਐਡਮੰਟਨ ‘ਚ ਕਰ ਰਹੀ ਹੈ ਆਪਣਾ ਰਟਰੀਟ ਸਮਾਰੋਹ

ਐਡਮੰਟਨ/ਬਿਊਰੋ ਨਿਊਜ਼ : ਫੈਡਰਲ ਐਨਡੀਪੀ ਵੱਲੋਂ ਅਲਬਰਟਾ ਦੀ ਰਾਜਧਾਨੀ ਵਿੱਚ ਆਪਣੇ ਕਾਕਸ ਦੀ ਤਿੰਨ ਰੋਜ਼ਾ ਰਟਰੀਟ ਰੱਖੀ ਗਈ ਹੈ। ਇਸ ਥਾਂ ਉੱਤੇ ਪਾਰਟੀ ਆਪਣੇ ਸਮਰਥਨ ਵਿੱਚ ਵਾਧਾ ਕਰਨਾ ਚਾਹੁੰਦੀ ਹੈ। ਅਗਲੇ ਹਫਤੇ ਪਾਰਲੀਮੈਂਟ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਐਨਡੀਪੀ ਕਾਕਸ ਹੈਲਥ ਕੇਅਰ, ਅਫੋਰਡੇਬਿਲਿਟੀ ਤੇ ਪਾਰਟੀ ਦੀ ਅਗਲੀ ਨੈਸ਼ਨਲ ਕੈਂਪੇਨ ਬਾਰੇ ਵਿਚਾਰ ਵਟਾਂਦਰਾ ਕਰਨਾ ਚਾਹੁੰਦਾ ਹੈ। ਲੰਘੇ ਦਿਨੀਂ ਐਨਡੀਪੀ ਆਗੂ ਜਗਮੀਤ ਸਿੰਘ ਐਡਮੰਟਨ ਸੈਂਟਰ ਦੀ ਉਮੀਦਵਾਰ ਤ੍ਰਿਸ਼ਾ ਐਸਟਾਬਰੁੱਕਸ ਨਾਲ ਡੋਰ ਨੌਕਿੰਗ ਲਈ ਵੀ ਜਾ ਕੇ ਆਏ। ਇਸ ਹਲਕੇ ਤੋਂ ਪਾਰਟੀ ਨੂੰ ਅਗਲੀਆਂ ਚੋਣਾਂ ਵਿੱਚ ਜਿੱਤਣ ਦੀ ਪੂਰੀ ਆਸ ਹੈ।
ਜਗਮੀਤ ਸਿੰਘ ਦੀ ਚੀਫ ਆਫ ਸਟਾਫ ਜੈਨੀਫਰ ਹੌਵਰਡ ਦਾ ਕਹਿਣਾ ਹੈ ਕਿ ਪਾਰਟੀ ਘੱਟ ਗਿਣਤੀ ਲਿਬਰਲ ਸਰਕਾਰ ਨਾਲ ਆਪਣੇ ਕੌਨਫੀਡੈਂਸ ਐਂਡ ਸਪਲਾਈ ਸਮਝੌਤੇ ਬਾਰੇ ਵੀ ਗੱਲਬਾਤ ਕਰੇਗੀ। ਐਨਡੀਪੀ ਦਾ ਕਹਿਣਾ ਹੈ ਕਿ ਇਹ ਸਮਝੌਤਾ ਹੋਇਆਂ ਨੂੰ ਦੋ ਸਾਲ ਦਾ ਸਮਾਂ ਹੋ ਚੁੱਕਿਆ ਹੈ ਤੇ ਹੁਣ ਤੱਕ ਪਾਰਟੀ ਫੈਡਰਲ ਡੈਂਟਲ ਕੇਅਰ ਪ੍ਰੋਗਰਾਮ ਤੇ ਜੀਐਸਟੀ ਛੋਟ ਨੂੰ ਦੁੱਗਣਾ ਕਰਨ ਵਰਗੀਆਂ ਪ੍ਰਾਪਤੀਆਂ ਬਾਰੇ ਹੁੱਬ ਕੇ ਗੱਲ ਕਰਦੀ ਹੈ। ਇਨ੍ਹਾਂ ਦੋਵਾਂ ਫੈਡਰਲ ਪਾਰਟੀਆਂ ਦਰਮਿਆਨ ਹੋਇਆ ਇਹ ਸਮਝੌਤਾ 2025 ਤੱਕ ਚੱਲਣਾ ਹੈ। ਹੌਵਰਡ ਨੇ ਆਖਿਆ ਕਿ ਐਨਡੀਪੀ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਸ ਸਮਝੌਤੇ ਤੋਂ ਹੋਰ ਕੀ ਹਾਸਲ ਕੀਤਾ ਜਾ ਸਕਦਾ ਹੈ।

RELATED ARTICLES
POPULAR POSTS