ਜਸਟਿਨ ਟਰੂਡੋ ਨਾਲੋਂ ਹਾਊਸਿੰਗ ਮਾਮਲੇ ਵਿਚ ਪੌਲੀਏਵਰ ਤੇ ਜਗਮੀਤ ਵਧੇਰੇ ਭਰੋਸੇਯੋਗ
ਓਟਵਾ : ਹਾਊਸਿੰਗ ਅਫੋਰਡੇਬਿਲਿਟੀ ‘ਤੇ ਪੂਰੀਆਂ ਗਰਮੀਆਂ ‘ਚ ਆਪਣਾ ਧਿਆਨ ਕੇਂਦਰਿਤ ਕਰਨ ਦੇ ਬਾਵਜੂਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਅਗਵਾਈ ਵਾਲੀ ਲਿਬਰਲ ਪਾਰਟੀ ਹਾਊਸਿੰਗ ਦੇ ਮਾਮਲੇ ‘ਚ ਭਰੋਸੇਯੋਗਤਾ ਵਿੱਚ ਕੰਸਰਵੇਟਿਵਾਂ ਤੇ ਨਿਊ ਡੈਮੋਕ੍ਰੈਟਸ ਤੋਂ ਪਿੱਛੇ ਹੈ।
ਨੈਨੋਜ਼ ਵੱਲੋਂ ਕਰਵਾਏ ਗਏ ਸਰਵੇਖਣ ਅਨੁਸਾਰ ਜਦੋਂ ਹਾਊਸਿੰਗ ਦੀਆਂ ਕੀਮਤਾਂ ਵਿੱਚ ਵਾਧੇ ਨੂੰ ਰੋਕਣ ਦੀ ਗੱਲ ਆਉਂਦੀ ਹੈ ਤਾਂ ਲਿਬਰਲਾਂ ਨਾਲੋਂ ਪਿਏਰ ਪੌਲੀਏਵਰ ਦੇ ਕੰਸਰਵੇਟਿਵ ਤੇ ਜਗਮੀਤ ਸਿੰਘ ਦੀ ਐਨਡੀਪੀ ਵਧੇਰੇ ਭਰੋਸੇ ਲਾਇਕ ਫੈਡਰਲ ਪਾਰਟੀਆਂ ਹਨ। ਇਹ ਸਵਾਲ ਪੁੱਛੇ ਜਾਣ ਉੱਤੇ ਕਿ ਹਾਊਸਿੰਗ ਅਫੋਰਡੇਬਿਲਿਟੀ ਦੇ ਮਾਮਲੇ ਵਿੱਚ ਕਿਸ ਪਾਰਟੀ ਉੱਤੇ ਸੱਭ ਤੋਂ ਵੱਧ ਯਕੀਨ ਕੀਤਾ ਜਾ ਸਕਦਾ ਹੈ ਤਾਂ ਸਰਵੇਖਣ ਵਿੱਚ ਹਿੱਸਾ ਲੈਣ ਵਾਲੇ 25 ਫੀਸਦੀ ਲੋਕਾਂ ਨੇ ਕੰਸਰਵੇਟਿਵਾਂ ਦਾ ਨਾਂ ਲਿਆ, 22 ਫੀਸਦੀ ਨੇ ਐਨਡੀਪੀ ਨੂੰ ਵਧੀਆ ਦੱਸਿਆ, 22 ਫੀਸਦੀ ਨੇ ਆਖਿਆ ਕਿ ਕਿਸੇ ਵੀ ਪਾਰਟੀ ਉੱਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਜਦਕਿ 15 ਫੀਸਦੀ ਨੇ ਲਿਬਰਲਾਂ ਦਾ ਨਾਂ ਲਿਆ। ਇੱਕ ਤਾਜ਼ਾ ਸਰਵੇਖਣ ਅਨੁਸਾਰ ਨੈਨੋਜ਼ ਨੇ ਆਖਿਆ ਕਿ ਇਹ ਅੰਕੜੇ ਲਿਬਰਲਾਂ ਲਈ ਕੋਈ ਬਹੁਤੀ ਵਧੀਆ ਖਬਰ ਨਹੀਂ ਹਨ। ਹੋਰਨਾਂ ਸੱਤ ਫੀਸਦੀ ਨੇ ਆਖਿਆ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਕਿਸ ਪਾਰਟੀ ਉੱਤੇ ਇਸ ਮਾਮਲੇ ਵਿੱਚ ਭਰੋਸਾ ਕੀਤਾ ਜਾ ਸਕਦਾ ਹੈ, ਚਾਰ ਫੀਸਦੀ ਨੇ ਆਖਿਆ ਕਿ ਬਲਾਕ ਕਿਊਬਿਕੁਆ, ਤਿੰਨ ਫੀਸਦੀ ਨੇ ਆਖਿਆ ਗ੍ਰੀਨ ਪਾਰਟੀ ਤੇ ਦੋ ਫੀਸਦੀ ਨੇ ਪੀਪਲਜ਼ ਪਾਰਟੀ ਆਫ ਕੈਨੇਡਾ ਦਾ ਨਾਂ ਲਿਆ।
ਸਰੇਵਖਣ ਤੋਂ ਬਾਅਦ ਹਾਊਸਿੰਗ ਮਨਿਸਟਰ ਸ਼ੌਨ ਫਰੇਜ਼ਰ ਨੇ ਆਖਿਆ ਕਿ ਉਹ ਬਿਲਕੁਲ ਸਮਝ ਚੁੱਕੇ ਹਨ ਕਿ ਕੈਨੇਡੀਅਨਜ਼ ਚਾਹੁੰਦੇ ਹਨ ਕਿ ਫੈਡਰਲ ਸਰਕਾਰ ਇਸ ਮਾਮਲੇ ਵਿੱਚ ਕਮਰਕੱਸੇ ਤੇ ਲੀਡਰਸ਼ਿਪ ਭੂਮਿਕਾ ਨਿਭਾਵੇ। ਕੈਨੇਡੀਅਨਜ਼ ਸਾਨੂੰ ਇਸ ਮਾਮਲੇ ਵਿੱਚ ਕਾਰਵਾਈ ਕਰਦਿਆਂ ਵੇਖਣਾ ਚਾਹੁੰਦੇ ਹਨ। ਉਨ੍ਹਾਂ ਆਖਿਆ ਕਿ ਆਉਣ ਵਾਲੇ ਮਹੀਨਿਆਂ ‘ਚ ਉਹ ਅਜਿਹੇ ਮਾਪਦੰਡ ਲੈ ਕੇ ਆਉਣਗੇ ਜਿਸ ਨਾਲ ਕੈਨੇਡਾ ‘ਚ ਹਾਊਸਿੰਗ ਅਫੋਰਡੇਬਿਲਿਟੀ ਦਾ ਸੰਕਟ ਦੂਰ ਹੋ ਜਾਵੇਗਾ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …