ਓਟਵਾ/ਬਿਊਰੋ ਨਿਊਜ਼ : ਫੈਡਰਲ ਸਰਕਾਰ ਬਾਇਓਫਾਰਮਾਸਿਊਟੀਕਲ ਤੇ ਬਾਇਓਟੈਕਨੌਲੋਜੀ ਕੰਪਨੀਆਂ ਫਾਈਜ਼ਰ ਤੇ ਮੌਡਰਨਾ ਨਾਲ ਨਵੀਂ ਡੀਲ ਕਰਨ ਵਿੱਚ ਕਾਮਯਾਬ ਹੋ ਗਈ ਹੈ। ਇਸ ਡੀਲ ਤੋਂ ਬਾਅਦ ਹੁਣ 2021 ਵਿੱਚ ਕੈਨੇਡਾ ਨੂੰ ਵੈਕਸੀਨ ਦੀਆਂ ਕਈ ਮਿਲੀਅਨ ਡੋਜ਼ਿਜ਼ ਦੇਸ਼ ਭਰ ਵਿੱਚ ਵੰਡਣ ਲਈ ਮਿਲਣਗੀਆਂ। ਪ੍ਰੋਕਿਓਰਮੈਂਟ ਮੰਤਰੀ ਅਨੀਤਾ ਆਨੰਦ ਨੇ ਬੁੱਧਵਾਰ ਨੂੰ ਆਖਿਆ ਕਿ ਦੋ ਮਲਟੀਨੈਸ਼ਨਲ ਕਾਰਪੋਰੇਸ਼ਨਾਂ ਨਾਲ ਹੋਈ ਇਹ ਡੀਲ ਕੈਨੇਡਾ ਨੂੰ ਕਰੋਨਾਵਾਇਰਸ ਤੋਂ ਛੁਟਕਾਰਾ ਪਾਉਣ ਵਿੱਚ ਮਦਦ ਕਰੇਗੀ। ਟੋਰਾਂਟੋ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਆਨੰਦ ਨੇ ਆਖਿਆ ਕਿ ਫਾਈਜ਼ਰ ਇਸ ਸਮੇਂ ਚਾਰ ਵੈਕਸੀਨਜ਼ ਉੱਤੇ ਕੰਮ ਕਰ ਰਹੀ ਹੈ ਤੇ ਇਸ ਦੇ ਕਲੀਨਿਕਲ ਟ੍ਰਾਇਲ ਵੀ ਚੱਲ ਰਹੇ ਹਨ। ਇਹ ਟ੍ਰਾਇਲ ਜਰਮਨੀ ਤੇ ਅਮਰੀਕਾ ਵਿੱਚ ਵੀ ਹੋ ਰਹੇ ਹਨ ਤੇ ਇਨ੍ਹਾਂ ਦੇ ਚੰਗੇ ਨਤੀਜੇ ਮਿਲ ਰਹੇ ਹਨ।ઠਮੰਤਰੀ ਨੇ ਇਹ ਨਹੀਂ ਦੱਸਿਆ ਕਿ ਇਸ ਦੌਰਾਨ ਕਿੰਨੀਆ ਡੋਜ਼ਿਜ਼ ਕੈਨੇਡਾ ਲਈ ਵਿਕਸਤ ਕੀਤੀਆਂ ਜਾਣਗੀਆਂ ਤੇ ਨਾ ਹੀ ਇਹ ਕਾਂਟਰੈਕਟ ਕਿੰਨੇ ਡਾਲਰਜ਼ ਵਿੱਚ ਸਿਰੇ ਚੜ੍ਹਿਆ ਇਹ ਹੀ ਦੱਸਿਆ ਗਿਆ ਹੈ। ਇਸ ਮੌਕੇ ਇਨੋਵੇਸ਼ਨ ਮੰਤਰੀ ਨਵਦੀਪ ਬੈਂਸ, ਜੋ ਕਿ ਆਨੰਦ ਨਾਲ ਇਸ ਕਾਨਫਰੰਸ ਵਿੱਚ ਮੌਜੂਦ ਸਨ, ਨੇ ਸਰਕਾਰ ਵੱਲੋਂ ਵੱਖ ਵੱਖ ਥੈਰੇਪੀਜ਼ ਉੱਤੇ ਕੀਤੇ ਜਾ ਰਹੇ ਕੰਮ ਬਾਰੇ ਜਾਣਕਾਰੀ ਦਿੱਤੀ।ઠਇਸ ਦੌਰਾਨ ਬੈਂਸ ਨੇ ਵੇਰੀਏਸ਼ਨ ਬਾਇਓਟੈਕਨੌਲੋਜ਼ੀਜ਼ ਇਨਕਾਰਪੋਰੇਸ਼ਨ (ਵੀਬੀਆਈ) ਰਾਹੀਂ ਕੈਨੇਡਾ ਵਿੱਚ ਵੈਕਸੀਨ ਦੇ ਵਿਕਾਸ ਲਈ 56 ਮਿਲੀਅਨ ਡਾਲਰ ਦੇਣ ਦਾ ਐਲਾਨ ਵੀ ਕੀਤਾ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …