-1.8 C
Toronto
Sunday, December 28, 2025
spot_img
Homeਜੀ.ਟੀ.ਏ. ਨਿਊਜ਼ਪੁਲਿਸ ਨੇ ਬਰੋਕਰ ਦਿਨੇਸ਼ ਖੰਨਾ ਖਿਲਾਫ਼ ਜਾਂਚ ਦਾ ਦਾਇਰਾ ਵਧਾਇਆ

ਪੁਲਿਸ ਨੇ ਬਰੋਕਰ ਦਿਨੇਸ਼ ਖੰਨਾ ਖਿਲਾਫ਼ ਜਾਂਚ ਦਾ ਦਾਇਰਾ ਵਧਾਇਆ

dinesh-khanna-copy-copyਹੈਮਿਲਟਨ/ਬਿਊਰੋ ਨਿਊਜ਼ : ਮਾਰਟਗੇਜ਼ ਬਰੋਕਰ ਦਿਨੇਸ਼ ਖੰਨਾ ਦੇ ਖਿਲਾਫ਼ ਪੁਲਿਸ ਨੇ ਜਾਂਚ ਦਾ ਦਾਇਆ ਵਧਾ ਦਿੱਤਾ ਹੈ। ਹੈਮਿਲਟਨ ‘ਚ ਪੁਲਿਸ ਉਸ ਦੇ ਖਿਲਾਫ਼ ਜਾਅਲਸਾਜ਼ੀ ਦੀ ਜਾਂਚ ਕਰ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਖੰਨਾ ਦੇ ਘਰ ਅਤੇ ਦਫ਼ਤਰ ਦੀ ਤਲਾਸ਼ੀ ਵੀ ਕੀਤੀ ਗਈ ਅਤੇ ਸਰਚ ਵਾਰੰਟ ਮਿਲ ਗਿਆ।
ਖੰਨਾ ਹੈਮਿਲਟਨ ‘ਚ ਮੈਟਰੋ ਫਾਈਨੈਸ਼ੀਅਲ ਪਲਾਨਿੰਗ ਦੇ ਦੌਰ ‘ਤੇ ਕੰਮ ਕਰ ਰਿਹਾ ਹੈ ਅਤੇ ਉਸ ਦੇ ਖਿਲਾਫ਼ ਗਲਤ ਕਾਰੋਬਾਰ ਕਰਨ ਦੇ ਮਾਮਲਿਆਂ ‘ਚ ਕਈ ਸ਼ਿਕਾਇਤਾਂ ਆਈਆਂ ਹਨ। ਉਸ ‘ਤੇ ਹੈਮਿਲਟਨ ਪੁਲਿਸ ਨੇ ਸੈਕਸੁਅਲ ਆਸਲਟ ਦੇ ਚਾਰ ਮਾਮਲੇ ਦਰਜ ਕੀਤੇ ਹਨ। ਕਈ ਮਹਿਲਾਵਾਂ ਨੇ ਆਰੋਪ ਲਗਾਇਆ ਕਿ ਉਸ ਨੇ ਮਾਰਟਗੇਜ਼ ਸਬੰਧੀ ਸਮੱਸਿਆਵਾਂ ਦੇ ਹੱਲ ਦੇ ਲਈ ਸੈਕਸ ਦੀ ਮੰਗ ਕੀਤੀ। ਖੰਨਾ ‘ਤੇ ਆਪਣੇ ਗ੍ਰਾਹਕਾਂ ਦੇ ਲਈ ਰਜਿਸਟਿੰਗ ਮਾਰਟਗੇਜੇਸ ਨੂੰ ਲੈ ਕੇ ਜਾਅਲਸਾਜੀ ਦਾ ਵੀ ਆਰੋਪ ਹੈ ਅਤੇ ਉਨ੍ਹਾਂ ਦੀ ਜਾਣਕਾਰੀ ਦੇ ਬਿਨਾ ਦਸਤਾਵੇਜ਼ਾਂ ਨਾਲ ਛੇੜਛਾੜ ਕਰਦਾ ਹੈ। ਉਥੇ ਓਨਟਾਰੀਓ ‘ਚ ਫਾਈਨੈਸ਼ੀਅਲ ਸਰਵਿਸਿਜ਼ ਕਮਿਸ਼ਨ ਉਨ੍ਹਾਂ ਦਾ ਮਾਰਟਗੇਜ਼ ਬਰੋਕ ਲਾਈਸੈਂਸ ਵੀ ਵਾਪਸ ਲੈਣ ਦੀ ਪ੍ਰਕਿਰਿਆ ਸ਼ੁਰੂ ਕਰ ਰਿਹਾ ਹੈ।
ਹੈਮਿਲਟਨ ਪੁਲਿਸ ਦੇ ਅਨੁਸਾਰ ਡਿਟੈਕਟਿਵ ਲਗਾਤਰ ਇਸ ਮਾਮਲੇ ‘ਚ ਸ਼ਾਮਿਲ ਲੋਕਾਂ ਅਤੇ ਏਜੰਸੀਆਂ ਤੋਂ ਪੁੱਛਗਿੱਛ ਕਰ ਰਹੇ ਹਨ। ਜਾਂਚ ਦਾ ਦਾਇਰਾ ਬ੍ਰੈਂਟਫੋਰਡ, ਹਾਲਟਨ, ਨਿਯਾਗ੍ਰਾ ਖੇਤਰਾਂ ਤੱਕ ਵਧਾਇਆ ਗਿਆ ਹੈ। ਇਨ੍ਹਾਂ ਖੇਤਰਾਂ ਦੇ ਡਿਟੈਕਟਿਵ ਵੀ ਇਸ ਮਾਮਲੇ ‘ਚ ਜਾਂਚ ਕਰ ਰਹੇ ਹਨ। ਪੁਲਿਸ ਦੇ ਅਨੁਸਾਰ ਇਸ ਸਬੰਧ ‘ਚ ਕੋਈ ਵੀ ਜਾਣਕਾਰੀ ਹੋਣ ਜਾਂ ਖੰਨਾ ਦੇ ਖਿਲਾਫ਼ ਕੋਈ ਸ਼ਿਕਾਇਤ ਦੇ ਲਈ ਡਿਟੈਕਟਿਵ ਕੇਵਿਨ ਢੀਂਡਸਾ ਨਾਲ 905-546-8932 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਖੰਨਾ ਓਕਵਿਲ ‘ਚ ਰਹਿੰਦਾ ਹੈ ਅਤੇ ਉਸ ‘ਤੇ ਸ਼ੁਰੂਆਤ ‘ਚ ਸੈਕਸੁਅਲ ਹਮਲਾ ਕਰਨ ਦਾ ਦੋਸ਼ ਲੱਗਿਆ ਸੀ। ਪਰ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਨੇ ਵੀ ਆਰੋਪ ਲਗਾਇਆ ਤਾਂ ਉਸ ਦੇ ਖਿਲਾਫ਼ ਮਾਮਲਿਆਂ ਦੀ ਗਿਣਤੀ ਵਧ ਗਈ।

RELATED ARTICLES
POPULAR POSTS