Breaking News
Home / ਜੀ.ਟੀ.ਏ. ਨਿਊਜ਼ / ਭਾਰਤ ‘ਚ ਫਸੇ ਕੈਨੇਡੀਅਨਾਂ ਨੂੰ ਕੈਨੇਡਾ ਆਉਣ ਲਈ ਦੇਣੇ ਹੋਣਗੇ 2900 ਡਾਲਰ !

ਭਾਰਤ ‘ਚ ਫਸੇ ਕੈਨੇਡੀਅਨਾਂ ਨੂੰ ਕੈਨੇਡਾ ਆਉਣ ਲਈ ਦੇਣੇ ਹੋਣਗੇ 2900 ਡਾਲਰ !

ਓਟਵਾ : ਭਾਰਤ ਵਿੱਚ ਫਸੇ ਕੈਨੇਡੀਅਨਾਂ ਨੂੰ ਕੈਨੇਡਾ ਪਰਤਣ ਲਈ ਵਿਸ਼ੇਸ਼ ਫਲਾਈਟ ਮੁਹੱਈਆ ਕਰਵਾਉਣ ਦਾ ਬਦਲ ਦਿੱਤਾ ਜਾ ਰਿਹਾ ਹੈ। ਪਰ ਫੈਡਰਲ ਸਰਕਾਰ ਅਨੁਸਾਰ ਉਨ੍ਹਾਂ ਨੂੰ ਇਸ ਲਈ 2,900 ਡਾਲਰ ਦੇਣੇ ਹੋਣਗੇ।ઠਸਰਕਾਰ ਵੱਲੋਂ ਭਾਰਤ ਵਿੱਚ ਰਜਿਸਟਰਡ ਕੈਨੇਡੀਅਨਾਂ ਨੂੰ ਪਿੱਛੇ ਜਿਹੇ ਭੇਜੀ ਗਈ ਇੱਕ ਈਮੇਲ ਵਿੱਚ ਆਖਿਆ ਗਿਆ ਕਿ ਉਨ੍ਹਾਂ ਨੂੰ ਕੈਨੇਡਾ ਵਾਪਿਸ ਲਿਆਉਣ ਲਈ ਵਿਸ਼ੇਸ਼ ਫਲਾਈਟਜ਼ ਉਪਲਬਧ ਹਨ। ਇਸ ਈਮੇਲ ਵਿੱਚ ਕੈਨੇਡੀਅਨਾਂ ਨੂੰ ਇਸ ਸੁਨਹਿਰੇ ਮੌਕੇ ਦਾ ਲਾਹਾ ਲੈਣ ਲਈ ਹੱਲਾਸ਼ੇਰੀ ਵੀ ਦਿੱਤੀ ਗਈ ਪਰ ਇਸ ਲਈ ਨਾਲ ਹੀ ਉਨ੍ਹਾਂ ਨੂੰ 2900 ਡਾਲਰ ਪ੍ਰਤੀ ਯਾਤਰੀ ਦੇਣ ਲਈ ਵੀ ਸਪਸ਼ਟ ਕੀਤਾ ਗਿਆ। ਇਸ ਸਮੇਂ ਭਾਰਤ ਤੋਂ ਆਉਣ ਵਾਲੀ ਫਲਾਈਟ ਦੇ 2000 ਡਾਲਰ ਤੋਂ ਵੀ ਘੱਟ ਲੱਗਦੇ ਹਨ ਤੇ 2900 ਡਾਲਰ ਦਾ ਇਹ ਟੈਗ ਕਿਤੇ ਜ਼ਿਆਦਾ ਮਹਿੰਗਾ ਹੈ। ਭਾਰਤ ਵਿੱਚ ਆਪਣੇ ਪਤੀ ਤੇ ਬੱਚੇ ਨਾਲ ਫਸੀ ਕੈਨੇਡੀਅਨ ਮਲੀਸਾ ਚੱਡਾ ਨੇ ਆਖਿਆ ਕਿ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸਾਨੂੰ ਫਲਾਈਟਸ ਮਿਲ ਰਹੀਆਂ ਹਨ ਤੇ ਅਸੀਂ ਜਲਦ ਘਰ ਪਹੁੰਚਾਂਗੇ ਪਰ ਜਿਹੜੀ ਕੀਮਤ ਉਹ ਆਖ ਰਹੇ ਹਨ ਉਹ ਕਾਫੀ ਜ਼ਿਆਦਾ ਹੈ। ਸਾਨੂੰ ਇੰਜ ਲੱਗ ਰਿਹਾ ਹੈ ਕਿ ਇਹ ਵਾਧੂ ਪੈਸਾ ਦੇਣ ਲਈ ਸਾਡੇ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ।ઠ
ਗਲੋਬਲ ਅਫੇਅਰਜ਼ ਕੈਨੇਡਾ ਦੇ ਬੁਲਾਰੇ ਨੇ ਆਖਿਆ ਕਿ ਇਹ ਸੱਭ ਤੋਂ ਘੱਟ ਕੀਮਤ ਹੈ ਜਿਸਦੀ ਪੇਸ਼ਕਸ਼ ਕਿਸੇ ਏਅਰਲਾਈਨ ਵੱਲੋਂ ਕੈਨੇਡਾ ਨੂੰ ਕੀਤੀ ਗਈ ਹੈ। ਉਨ੍ਹਾਂ ਆਖਿਆ ਕਿ ਇਹ ਏਅਰਲਾਈਨ ਕੈਨੇਡੀਅਨ ਵੀ ਨਹੀਂ ਹੈ। ਉਨ੍ਹਾਂ ਆਖਿਆ ਕਿ ਮੌਜੂਦਾ ਹਾਲਾਤ ਕਾਰਨ ਇਸ ਸਮੇਂ ਉਡਾਣਾਂ ਕਾਫੀ ਮਹਿੰਗੀਆਂ ਹਨ ਕਿਉਂਕਿ ਏਅਰਲਾਈਨਜ਼ ਨੂੰ ਵੀ ਕੋਈ ਮੁਨਾਫਾ ਨਹੀਂ ਹੋ ਰਿਹਾ। ਸਰਕਾਰ ਵੱਲੋਂ ਦੇਸ਼ ਪਰਤਣ ਲਈ ਤਿਆਰ ਕੈਨੇਡੀਅਨਾਂ ਦੀ ਵਿੱਤੀ ਮਦਦ ਵਾਸਤੇ 5000 ਡਾਲਰ ਦਾ ਲੋਨ ਵੀ ਮੁਹੱਈਆ ਕਰਵਾਇਆ ਜਾ ਰਿਹਾ ਹੈ। ਹੋਰਨਾਂ ਦੇਸ਼ਾਂ ਜਿਵੇਂ ਕਿ ਪੇਰੂ, ਸਪੇਨ, ਹੌਂਡੂਰਾਸ, ਇਕੁਆਡੋਰ, ਐਲ ਸੈਲਵਾਡੋਰ ਤੇ ਗੁਆਟੇਮਾਲਾ ਵਰਗੇ ਦੇਸ਼ਾਂ ਵਿੱਚ ਫਸੇ ਕੈਨੇਡੀਅਨਾਂ ਦੀ ਮਦਦ ਦੀ ਵੀ ਸਰਕਾਰ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ।
ਹੁਣ ਕੈਨੇਡੀਅਨ ਸਰਹੱਦ ਨੇੜੇ ਫੌਜ ਤਾਇਨਾਤ ਨਹੀਂ ਕਰਨਾ ਚਾਹੁੰਦਾ ਅਮਰੀਕਾ : ਟਰੂਡੋ
ਓਟਵਾ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਅਮਰੀਕੀ ਸਰਕਾਰ ਨੇ ਕੈਨੇਡਾ-ਅਮਰੀਕਾ ਸਰਹੱਦ ਉੱਤੇ ਫੌਜੀ ਟੁਕੜੀਆਂ ਤਾਇਨਾਤ ਕਰਨ ਦਾ ਆਪਣਾ ਇਰਾਦਾ ਛੱਡ ਦਿੱਤਾ ਹੈ।ઠਬਾਰਡਰ ਕਰੌਸ ਕਰਨ ਵਾਲਿਆਂ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰਨ ਲਈ ਬਾਰਡਰ ਗਾਰਡਜ਼ ਦੀ ਮਦਦ ਵਾਸਤੇ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਇਸ ਸਰਹੱਦ ਉੱਤੇ ਫੌਜੀ ਟੁਕੜੀਆਂ ਤਾਇਨਾਤ ਕਰਨੀਆਂ ਚਾਹੁੰਦੇ ਸਨ। ਟਰੂਡੋ ਨੇ ਆਖਿਆ ਕਿ ਕੈਨੇਡਾ-ਅਮਰੀਕਾ ਸਰਹੱਦ ਉੱਤੇ ਫੌਜ ਤਾਇਨਾਤ ਕਰਨ ਦਾ ਆਈਡੀਆ ਕਾਰਗਰ ਸਿੱਧ ਨਹੀਂ ਸੀ ਹੋ ਰਿਹਾ ਇਸ ਲਈ ਉਸ ਨੂੰ ਛੱਡ ਦਿੱਤਾ ਗਿਆ ਹੈ।

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …