Breaking News
Home / ਜੀ.ਟੀ.ਏ. ਨਿਊਜ਼ / ਰੂਬੀ ਸਹੋਤਾ ਓਨਟਾਰੀਓ ਫੈਡਰਲ ਲਿਬਰਲ ਕਾਕਸ ਦੀ ਚੇਅਰਪਰਸਨ ਨਿਯੁਕਤ

ਰੂਬੀ ਸਹੋਤਾ ਓਨਟਾਰੀਓ ਫੈਡਰਲ ਲਿਬਰਲ ਕਾਕਸ ਦੀ ਚੇਅਰਪਰਸਨ ਨਿਯੁਕਤ

ruby copy copyਓਟਾਵਾ/ ਬਿਊਰੋ ਨਿਊਜ਼
ਬਰੈਂਪਟਨ ਨਾਰਥ ਤੋਂ ਲਿਬਰਲ ਐਮ.ਪੀ. ਰੂਬੀ ਸਹੋਤਾ ਨੂੰ ਓਨਟਾਰੀਓ ਫ਼ੈਡਰਲ ਕਾਕਸ ਦਾ ਚੇਅਰਪਰਸਨ ਨਿਯੁਕਤ ਕੀਤਾ ਗਿਆ ਹੈ। ਇਹ ਫ਼ੈਸਲਾ 1 ਫ਼ਰਵਰੀ 2017 ਨੂੰ ਹੋਈ ਮੀਟਿੰਗ ਵਿਚ ਲਿਆ ਗਿਆ। ਕਾਕਸ ਦੀ ਚੇਅਰਪਰਸਨ ਹੋਣ ਦੇ ਨਾਤੇ ਰੂਬੀ ਹੁਣ ਭਵਿੱਖ ਦੀਆਂ ਮੀਟਿੰਗਾਂ ਦੀ ਪ੍ਰਧਾਨਗੀ ਕਰੇਗੀ ਅਤੇ ਹਰ ਤਰ੍ਹਾਂ ਦੀ ਗੱਲਬਾਤ ਦੀ ਅਗਵਾਈ ਕਰੇਗੀ।
ਉਹ ਹੁਣ ਓਨਟਾਰੀਓ ਲਿਬਰਲ ਐਮ.ਪੀ., ਕੈਬਨਿਟ ਅਤੇ ਸਰਕਾਰ ਦੇ ਵਿਚਾਲੇ ਇਕ ਸੰਪਰਕ ਦਾ ਕੰਮ ਕਰੇਗੀ। ਐਮ.ਪੀ. ਸਹੋਤਾ ਇਸ ਨਵੀਂ ਜ਼ਿੰਮੇਵਾਰੀ ਤੋਂ ਬੇਹੱਦ ਉਤਸ਼ਾਹਿਤ ਹਨ ਅਤੇ ਉਨ੍ਹਾਂ ਨੇ ਪਹਿਲੇ ਚੇਅਰ ਐਮ.ਪੀ. ਮਾਰਕੋ ਮੈਨਡਿਸਨੋ ਵਲੋਂ ਕੀਤੀ ਗਈ ਸਖ਼ਤ ਮਿਹਨਤ ਅਤੇ ਬਿਹਤਰ ਕਾਰਜਾਂ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਹੈ।
ਸਹੋਤਾ ਨੇ ਕਿਹਾ ਕਿ ਸਭ ਤੋਂ ਵੱਡੀ ਰੀਜ਼ਨਲ ਲਿਬਰਲ ਕਾਕਸ ਦਾ ਚੇਅਰ ਬਣਨਾ ਉਨ੍ਹਾਂ ਲਈ ਵੱਡੇ ਸਨਮਾਨ ਦੀ ਗੱਲ ਹੈ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਉਹ ਸਾਰੇ ਕਾਕਸ ਮੈਂਬਰਾਂ ਨੂੰ ਆਪਣੇ ਆਪਣੇ ਖੇਤਰ ਦੇ ਮੁੱਦੇ ਉਠਾਉਣ ਦਾ ਪੂਰਾ ਮੌਕੇ ਦੇਣਗੇ। ਉਨ੍ਹਾਂ ਨੇ ਕਿਹਾ ਕਿ ਸਾਡੇ ਮੈਂਬਰ ਵੱਖ-ਵੱਖ ਪਿਛੋਕੜ ਤੋਂ ਆਉਂਦੇ ਹਨ ਅਤੇ ਉਹ ਆਪਣੇ ਖੇਤਰ ਅਤੇ ਵਾਸੀਆਂ ਦੀ ਹਰ ਮੰਗ ਇੱਥੇ ਰੱਖ ਸਕਦੇ ਹਨ ਅਤੇ ਉਨ੍ਹਾਂ ਦਾ ਸੰਦੇਸ਼ ਪ੍ਰਧਾਨ ਮੰਤਰੀ ਅਤੇ ਕੈਬਨਿਟ ਤੱਕ ਪਹੁੰਚਾ ਦਿੱਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਓਨਟਾਰੀਓ ਫ਼ੈਡਰਲ ਲਿਬਰਲ ਕਾਕਸ ਵਿਚ 79 ਲਿਬਰਲ ਐਮ.ਪੀ. ਹਨ। ਉਨ੍ਹਾਂ ਨੇ ਕਿਹਾ ਕਿ ਸਾਡਾ ਕਾਕਸ ਆਰਥਿਕ, ਵਾਤਾਵਰਨ, ਇਮੀਗਰੇਸ਼ਨ, ਛੋਟੇ ਕਾਰੋਬਾਰੀਆਂ, ਹੈਲਥ ਕੇਅਰ, ਐਜੂਕੇਸ਼ਨ ਅਤੇ ਹੋਰ ਮੁੱਦਿਆਂ ‘ਤੇ ਗੱਲ ਕਰਕੇ ਉਨ੍ਹਾਂ ਦੇ ਹੱਲ ਲੱਭੇਗਾ। ਅਸੀਂ ਸਾਰੇ ਕੈਨੇਡਾ ਨੂੰ ਹੋਰ ਮਜ਼ਬੂਤ ਬਣਾਉਣ ਲਈ ਮਿਲ ਕੇ ਯਤਨ ਕਰਾਂਗੇ। ਲਿਬਰਲ ਪਾਰਟੀ ਦੇ ਦੇਸ਼ ‘ਚ ਮੌਜੂਦ ਕਾਕਸ ਲਗਾਤਾਰ ਆਪਣੇ ਆਪਣੇ ਖੇਤਰ ਦੇ ਲੋਕਾਂ ਦੇ ਮੁੱਦੇ ਸਰਕਾਰ ਤੱਕ ਪਹੁੰਚਾਉਂਦੇ ਹਨ।

Check Also

ਜਗਮੀਤ ਸਿੰਘ ਦੇ ਫੈਸਲੇ ਨਾਲ ਟਰੂਡੋ ਸਰਕਾਰ ‘ਤੇ ਖਤਰੇ ਦੇ ਬੱਦਲ

ਟੋਰਾਂਟੋ/ਬਿਊਰੋ ਨਿਊਜ਼ : ਜਸਟਿਨ ਟਰੂਡੋ ਦੀ ਸਰਕਾਰ ਵੱਡੇ ਸਿਆਸੀ ਸੰਕਟ ਵਿਚ ਘਿਰਦੀ ਨਜ਼ਰ ਆ ਰਹੀ …