Breaking News
Home / ਘਰ ਪਰਿਵਾਰ / ਨਾੜੂ ਦਾਨ ‘ਤੇ ਵਿਸ਼ੇਸ਼ ਕਰਮਾ ਟੀਮ ਦਾ ਸੱਤਵਾਂ ਸਲਾਨਾ ‘ਗਿਵ-ਏ-ਹਾਰਟ’ ਸੋਲਡ ਆਊਟ

ਨਾੜੂ ਦਾਨ ‘ਤੇ ਵਿਸ਼ੇਸ਼ ਕਰਮਾ ਟੀਮ ਦਾ ਸੱਤਵਾਂ ਸਲਾਨਾ ‘ਗਿਵ-ਏ-ਹਾਰਟ’ ਸੋਲਡ ਆਊਟ

“ਪਿਛਲੇ ਹਫ਼ਤੇ ਮੈਂ ਆਪਣੇ ਤੀਸਰੇ ਬੱਚੇ ਦੀ ਮਾਂ ਬਣੀ। ਉਸ ਦੀ ਆਮਦ ‘ਤੇ ਸਾਨੂੰ ਜਿੰਨੀ ਖੁਸ਼ ਹਾਂ ਨਾਲ ਹੀ ਇਸ ਗੱਲ ਦਾ ਮਾਣ ਵੀ ਮਹਿਸੂਸ ਕਰ ਰਹੇ ਹਾਂ ਕਿ ਅਸੀਂ ਅਮਰ ਕਰਮਾ ਅਤੇ ਵਿਕਟੋਰੀਆ ਰਜਿਸਟਰੀ ਆਫ਼ ਹੋਪ ਦੁਆਰਾ ਨਾੜੂ ਖੂਨ ਦਾਨ ਸੰਬੰਧੀ ਦਿਤੀ ਜਾਣਕਾਰੀ ਸਦਕਾ ਆਪਣੇ ਬੱਚੇ ਦੇ ਨਾੜੂ ਦੇ ਖੂਨ ਦਾ ਵੀ ਦਾਨ ਕਰ ਸਕੇ। ਇਹ ਜਾਣ ਕੇ ਕਿ ਇਹ ਖੂਨ ਬਹੁਤ ਸਾਰੀਆਂ ਜ਼ਿੰਦਗੀਆਂ ਬਚਾ ਸਕਦਾ ਹੈ ਖਾਸ ਕਰਕੇ ਉਹ ਬੱਚੇ ਜਿਨ੍ਹਾਂ ਨੂੰ ਬੋਨ ਮੈਰੋ ਜਾਂ ਸਟੈਮ ਸੈੱਲ ਟਰਾਂਸਪਲਾਂਟ ਦੀ ਜ਼ਰੂਰਤ ਹੁੰਦੀ ਹੈ ਉਨ੍ਹਾਂ ਦੇ ਕੰਮ ਆ ਸਕਦਾ ਹੈ, ਆਪਣੇ ਬੱਚੇ ਦੇ ਨਾੜੂ ਦੇ ਖੂਨ ਨੂੰ ਦਾਨ ਕਰਨਾ ਹੋਰ ਵੀ ਤਸੱਲੀਬਖਸ਼ ਮਹਿਸੂਸ ਹੋਇਆ ਸੀ । ਕਾਸ਼ ਮੈਨੂੰ ਇਸ ਗੱਲ ਦਾ ਪਹਿਲੇ ਦੋ ਬੱਚਿਆਂ ਬਾਰੇ ਵੀ ਪਤਾ ਹੁੰਦਾ। ਜਦੋਂ ਦਾ ਮੈਨੂੰ ਇਸ ਗੱਲ ਬਾਰੇ ਪਤਾ ਲੱਗਿਆ ਹੈ ਕਿ ਨਾੜੂ ਦਾ ਖੂਨ-ਦਾਨ ਕਿੰਨਾ ਮਹੱਤਵਪੂਰਣ ਦਾਨ ਹੈ, ਇਹ ਕੂੜੇ ਵਿਚ ਸੁੱਟਣ ਵਾਲੀ ਚੀਜ਼ ਨਹੀਂ ਹੈ, ਮੈਂ ਆਪਣੀ ਹਰ ਜਾਨਣ ਵਾਲੇ ਨੂੰ ਇਹ ਕਹਿੰਦੀ ਹਾਂ ਨਾੜੂ ਖੂਨ ਨੂੰ ਜ਼ਰੂਰ ਦਾਨ ਕਰਨ । ਗਰਭ- ਅਵਸਥਾ ਦੀਆਂ ਅਦਭੁੱਤ ਦਾਤਾਂ ਵਿਚੋਂ ਨਾੜੂ ਵੀ ਅਕੁਦਰਤ ਦੀ ਇਕ ਅਦੁੱਤੀ ਦਾਤ ਹੈ । ਕੈਲੇਡਨ ਦੀ ਰਨੈ ਚੈਨੀ ਦਸਦੀ ਹੈ ਜਿਸਨੇ 14 ਜਨਵਰੀ 2017 ਨੂੰ ਇਕ ਬੱਚੀ ਨੂੰ ਜਨਮ ਦਿੱਤਾ ਹੈ। ઠઠ
ਅਮਰ ਕਰਮਾ ਨੈੱਟਵਰਕ ਨੇ ਨਾੜੂ ਖੂਨਦਾਨ ਪ੍ਰਤੀ ਜਾਗਰਿਤੀ ਦੀ ਮੁਹਿੰਮ ਉਦੋਂ ਸ਼ੁਰੂ ਕੀਤੀ ਜਦੋਂ 2015 ਵਿਚ ਲਵੀਨ ਕੌਰ ਗਿੱਲ ਨੇ ਆਪਣੇ ਬੱਚੇ ਦਾ ਨਾੜੂ-ਖੂਨ ਦਾਨ ਕੀਤਾ ਅਤੇ ਇਹ ਤੈਅ ਕੀਤਾ ਕਿ ਇਸ ਸੰਬੰਧੀ ਜਾਗਰੂਕਤਾ ਪੈਦਾ ਕਰਨ ਨੂੰ ਆਪਣੀ ਸੰਸਥਾ ਦਾ ਅਹਿਮ ਹਿੱਸਾ ਬਨਾਉਣਾ ਹੈ। ઠ
“ਨਾੜੂ ਵਿਚ ਨਿਰੋਲ ਪਿਆਰ ਦੀ ਭਰਪੂਰਤਾ ਦੇ ਨਾਲ ਨਾਲ ਮਾਸਟਰ ਬੀਜ/ਸੈੱਲ ਹੁੰਦੇ ਹਨ ਜਿਹੜੇ ਬਹੁਤ ਸਾਰੀਆਂ ਬਿਮਾਰੀਆਂ ਨੂੰ ਠੀਕ ਕਰ ਸਕਦੇ ਹਨ ਅਤੇ ਜ਼ਰੂਰਤ ਪੈਣ ‘ਤੇ ਬੜੇ ਆਰਾਮ ਨਾਲ ਲੋੜਮੰਦ ਲੋਕਾਂ ਨੂੰ ਦਿੱਤੇ ਜਾ ਸਕਦੇ ਹਨ। “ਮੈਨੂੰ ਇਸ ਗੱਲ ‘ਤੇ ਮਾਣ ਹੈ ਕਿ ਅਸੀਂ ਆਪਣੇ ਬੱਚੇ ਦਾ ਨਾੜੂ-ਖੂਨ ਦਾਨ ਕਰਕੇ ਲੋੜਮੰਦ ਪਰਿਵਾਰਾਂ ਪ੍ਰਤੀ ਪਿਆਰ ਦੀ ਪਰੰਪਰਾ ਨੂੰ ਕਾਇਮ ਕੀਤਾ ਹੈ। ਕਾਇਨਾਤ ਨੇ ਸਾਡੇ ਬੱਚੇ ਦੇ ਰੂਪ ਵਿਚ ਸਾਨੂੰ ਨਾਯਾਬ ਤੋਹਫਾ ਦਿੱਤਾ ਹੈ ਅਤੇ ਅਸੀਂ ਕਿਸੇ ਜ਼ਰੂਰਤਮੰਦ ਲਈ ਉਸਦਾ ਨਾੜੂ ਖੂਨ ਦਾਨ ਕਰਕੇ ਇਸ ਖੁਸ਼ੀ ਦਾ ਜਸ਼ਨ ਮਨਾਇਆ ਹੈ। ਲਵੀਨ ਗਿੱਲ ਨੇ ਇਸ ਦਾਨ ਬਾਰੇ ਦੱਸਦਿਆਂ ਕਿਹਾ। ਕਈ ਸਾਲਾਂ ਤੋਂ ਅਮਰ ਕਰਮਾ ਹੈਲਥ ਅਵੇਰਨੈੱਸ ਨੈਟਵਰਕ ઠਨੇ ਬਹੁਤ ਸਾਰੇ ਪਰਿਵਾਰਾਂ ਨਾਲ ਰਲਕੇ ‘ਵੈਲਨਟਾਈਨ ਡੇ’ ਨੂੰ ਇਕ ਨਿਵੇਕਲੇ ਢੰਗ ਨਾਲ ਮਨਾ ਕੇ ਇਕ ਮੀਲਪੱਥਰ ਸਥਾਪਿਤ ਕੀਤਾ ਹੈ। ਅਮਰ ਕਰਮਾ ਇਸ ਵਾਰ ਫਿਰ 4 ਫਰਵਰੀ, 2017 ਨੂੰ ਅਪੋਲੋ ਕਨਵੈਨਸ਼ਨ ਸੈਂਟਰ ਵਿਚ ਆਪਣਾ ਸੱਤਵਾਂ ‘ਗਿਵ ਏ ਹਾਰਟ’ ਈਵੈਂਟ ਮਨਾ ਰਿਹਾ ਹੈ।
ਅਮਰ ਕਰਮਾ ਲਈ ਦਿਲ ਦੇਣ ਤੋਂ ਭਾਵ ਹੈ ਲੋੜਵੰਦਾਂ ਦੀ ਜ਼ਰੂਰਤ ਲਈ ਅੰਗਦਾਨ, ਟਿਸ਼ੂ ਦਾਨ, ਨਾੜੂ ਦੇ ਖੂਨ ਦਾ ਦਾਨ, ਵਾਲਾਂ ਦਾ ਦਾਨ ਇਤਿਆਦਿ ਲਈ ਆਪਣੇ ਆਪ ਨੂੰ ਰਜਿਸਟਰ ਕਰਨਾ ਅਤੇ ਸਮਾਜ ਵਿਚ ਸਦਭਾਵਨਾ ਦਾ ਸੁਨੇਹਾ ਦੇਕੇ ਸਿਹਤ ਅਤੇ ਤੰਦਰੁਸਤੀ ਨੂੰ ਪ੍ਰਫੁੱਲਤ ਕਰਨਾ।  ਅਮਰ ਕਰਮਾ ਵਲੋਂ ਤੋਰੀ ਗਈ ‘ਗਿਵ ਏ ਹਾਰਟ’ ਦੀ ਇਸ ਰਿਵਾਇਤ ઠਨੇ ਸੋਸ਼ਲ ਮੀਡੀਆ ਰਾਹੀਂ ਇਸਦੇ ਸੁਨੇਹੇ ਨੂੰ ਘਰ-ਘਰ ਪਹੁੰਚਾਇਆ ਹੈ। ਇਸ ਸ਼ਾਮ ਪ੍ਰੇਮੀ ਜੋੜੇ ਅਤੇ ਨੌਜਵਾਨ ਅੰਗਦਾਨ ਲਈ ਰਜਿਸਟਰੇਸ਼ਨ ਕਰਵਾਉਂਦੇ ਹਨ ਅਤੇ ਦੂਜੀਆਂ ਸੰਸਥਾਵਾਂ, ਜਿਨ੍ਹਾਂ ਨਾਲ ਮਿਲ ਕੇ ਅਸੀਂ ਕੰਮ ਕਰ ਰਹੇ ਹਾਂ, ਬਾਰੇ ਜਾਣਕਾਰੀ ਹਾਸਿਲ ਕਰਦੇ ਹਨ । ਹਰ ਸਾਲ ਦੀ ਤਰ੍ਹਾਂ ਇਸ ਵਾਰ ਦੀ ਈਵੈਂਟ ਦਾ ਖਾਸ ਆਕਰਸ਼ਣ ਹੈ -‘ਕੋਰਡ ਆਫ਼ ਲਵ’ ਜਿਸ ਲਈ ઠਵਿਕਟੋਰੀਆ ਏਂਜਲ – ઠਦਾ ਸਾਨੂੰ ਸਹਿਯੋਗ ਪ੍ਰਾਪਤ ਹੈ। ਇਹ ਸੰਸਥਾ 33 ਹਸਪਤਾਲਾਂ ਨਾਲ ਮਿਲ ਕੇ ਨਾੜੂ-ਖੂਨ ਦਾਨ ਦਾ ਕੰਮ ਕਰ ਰਹੀ ਹੈ। ਜਿਨ੍ਹਾਂ ਮਾਪਿਆਂ ਨੇ ਆਪਣੇ ਬੱਚੇ ਦੇ ਜਨਮ ਸਮੇਂ ਨਾੜੂ ਦੇ ਖੂਨ ਦਾ ਦਾਨ ਕੀਤਾ ਹੈ ਉਨ੍ਹਾਂ ਨੂੰ ਅਸੀਂ ਸਨਮਾਨਿਤ ਵੀ ਕਰਾਂਗੇ। ਕੋਰਡ ਆਫ਼ ਲਵ ਦੇ ਇਸ ਖਾਸ ਮਕਸਦ ਤੋਂ ਇਲਾਵਾ ਇਹ ਰੰਗੀਨ ਸ਼ਾਮ ਪਰਿਵਾਰਾਂ ਲਈ ਖਾਸ ਤਰ੍ਹਾਂ ਦੇ ਮਨੋਰੰਜਨ ਨਾਲ ਭਰਪੂਰ ਹੋਵੇਗੀ ਜਿਵੇਂ ਕਿ ਬੱਚਿਆਂ ਲਈ ਫੇਸ ਪੇਂਟਿੰਗ, ਮਹਿੰਦੀ ਦੇ ਟੈਟੂ, ਮਨੋਰੰਜਨ, ਰੈਫ਼ਲ, ਇਨਾਮ, ਡਿਨਰ, ਡਾਂਸ, ਕਰਮਾ ਵਲੋਂ ਤਿਆਰ ਕੀਤੇ ਪ੍ਰੋਗਰਾਮ, ਵਲੰਟੀਅਰ ਆਫ਼ ਦਾ ਈਅਰ ਐਵਾਰਡ ਅਤੇ 500 ਹੋਰ ਮਹਿਮਾਨਾਂ ਨਾਲ ਮੇਲ-ਜੋਲ। ਗਿਵ ਏ ਹਾਰਟ ਇਕ ਅਜਿਹੀ ਰਿਵਾਇਤ ਹੈ ਜਿਸਦਾ ਮਕਸਦ ਇਕ ਉਦਾਤ ਢੰਗ ਨਾਲ ਮਨੋਰੰਜਨ ਪ੍ਰਦਾਨ ਕਰਨਾ ਅਤੇ ਦੂਜਿਆਂ ਪ੍ਰਤੀ ਪਿਆਰ ਦਾ ਪ੍ਰਗਟਾਵਾ ਹੈ। ઠઠ
ਕਿਰਪਾ ਕਰਕੇ ਨੋਟ ਕਰਨਾ- ਲਿਕਿਊਮੀਆ, ਲਿਫੋਨੀਆ ਅਤੇ ਹੋਰ ਖੂਨ ਦੇ ਰੋਗਾਂ ਨਾਲ ਲੜ ਰਹੇ ਕੇਵਲ ਬੋਨ ਮੈਰੋ ਜਾਂ ਕੋਰਡ ਬਲੱਡ ਹੀ ਬਚਾ ਸਕਦਾ ਹੈ। ਜੇ ਚਾਹੋ ਤਾਂ ਤੁਸੀਂ ਆਪਣੇ ਬੱਚੇ ਦੇ ਨਾੜੂ ਦੇ ਖੂਨ ਦਾ ਦਾਨ ‘ਪਬਲਿਕ ਕੋਰਡ ਬਲੱਡ ਬੈਂਕ’ ਨੂੰ ਦਾਨ ਕਰਕੇ ਉਨ੍ਹਾਂ ਹਜ਼ਾਰਾਂ ਲੋੜਵੰਦ ਮਰੀਜ਼ਾਂ ਦੀ ਮਦਦ ਕਰ ਸਕਦੇ ਹੋ ਜੋ ਇਕ ਆਸ ਨਾਲ ਤੁਹਾਡੇ ਵੱਲ ਤੱਕ ਰਹੇ ਹਨ! ਹੁਣ ਤੱਕ ਇਸ ਗੱਲ ਦਾ ਪਤਾ ਲੱਗਾ ਹੈ ਕਿ ਨਾੜੂ ਦੇ ਬਲੱਡ ਸਟੈੱਮ ਸੈੱਲਜ਼ 80 ਤਰ੍ਹਾਂ ਦੀਆਂ ਬਿਮਾਰੀਆਂ ਜਿਵੇਂ ਕਿ ਕੈਂਸਰ, ਜਮਾਂਦਰੂ ઠਰੋਗ ਅਤੇ ਖੂਨ ਵਿਚਲੀਆਂ ਅਨੇਕਾਂ ਹੋਰ ਬਿਮਾਰੀਆਂ ਦੇ ઠਇਲਾਜ ਵਿਚ ਕੰਮ ਆਉਂਦੇ ਹਨ। ਨਾੜੂ ਦੇ ਖੂਨ ਨੂੰ ਟਰਾਂਸਪਲਾਂਟ ਕਰਕੇ ਸਟੈੱਮ ਸੈੱਲਜ਼ ਨੂੰ ਮਰੀਜ਼ ਦੇ ਖੂਨ ਵਿਚ ਦਾਖਲ ਕੀਤਾ ਜਾਂਦਾ ਹੈ ਅਤੇ ਇਹ ਸੈੱਲਜ਼, ਰੋਗ ਗ੍ਰਸਤ ਤੰਤੂਆਂ ਦੀ ਮੁਰੰਮਤ ਕਰਦੇ ਹਨ। ਨਾੜੂ ਵਿਚਲੇ ਜਿਸ ਖੂਨ ਨੇ ਨੌ ਮਹੀਨੇ ਬੱਚੇ ਦੀ ਪਰਵਰਿਸ਼ ਕੀਤੀ ਹੁੰਦੀ ਹੈ ਉਸ ਨਾੜੂ ਵਿਚਲੇ ਖੂਨ ਦੇ ਸੈੱਲ ਪੁਰਾਣੇ ਸੈਲਾਂ ਦੀ ਬਨਿਸਪਤ ਅਜੇ ਪੂਰੇ ਸਵਸਥ ਹੁੰਦੇ ਹਨ ਅਤੇ ‘ਬੋਨ ਮੈਰੋ’ ਦੀ ਜਗ੍ਹਾ ‘ਤੇ ਵਰਤੇ ਜਾ ਸਕਦੇ ਹਨ। ਅਜੋਕੀਆਂ ਖੋਜਾਂ ਅਨੁਸਾਰ ਉਸ ਵਿਚ ਉਹ ਤੱਤ ਮੌਜੂਦ ਹੁੰਦੇ ਹਨ ਜੋ ਬਹੁਤ ਸਾਰੀਆਂ ਬਿਮਾਰੀਆਂ ਨੂੰ ਜੜੋਂ ਖਤਮ ਕਰਨ ਦੀ ਸਮਰੱਥਾ ਰੱਖਦੇ ਹਨ।ઠ
ਜੇ ਤੁਹਾਨੂੰ ਵੀ ਬੱਚੇ ਦੇ ਆਮਦ ਦੀ ਆਸ ਹੈ ਤੁਸੀਂ amarkarma.org ਤੇ ਲੌਗ ਇਨ ਕਰਕੇ ਨਾੜੂ ਦਾਨ ਲਈ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਹੋ। ਪੰਜਾਬੀ ਵਿਚ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਣ ਲਈ ਸਾਡੀ ਪੰਜਾਬੀ ਕੋਆਰਡੀਨੇਟਰ ਸੁਰਜੀਤ ਕੌਰ ਨੂੰ 905-216-4981 ‘ਤੇ ਕਾਲ ਕਰ ਸਕਦੇ ਹੋ।

Check Also

BREAST CANCER

What is Breast Cancer? : Breast cancer is one of the most prevalent types of …