Breaking News
Home / ਜੀ.ਟੀ.ਏ. ਨਿਊਜ਼ / ਓਨਟਾਰੀਓ ਐਜੂਕੇਸ਼ਨ ਵਰਕਰ ਮੁੜ ਜਾਣਗੇ ਹੜਤਾਲ ਉਤੇ

ਓਨਟਾਰੀਓ ਐਜੂਕੇਸ਼ਨ ਵਰਕਰ ਮੁੜ ਜਾਣਗੇ ਹੜਤਾਲ ਉਤੇ

ਸਰਕਾਰ ਅਤੇ ਯੂਨੀਅਨ ਦਰਮਿਆਨ ਹੋਈ ਗੱਲਬਾਤ ਰਹੀ ਬੇਸਿੱਟਾ
ਓਨਟਾਰੀਓ/ਬਿਊਰੋ ਨਿਊਜ਼ : 55,000 ਓਨਟਾਰੀਓ ਐਜੂਕੇਸ਼ਨ ਵਰਕਰਜ਼ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਵੱਲੋਂ ਮੁੜ ਹੜਤਾਲ ਉੱਤੇ ਜਾਣ ਲਈ ਪੰਜ ਦਿਨਾਂ ਦਾ ਨੋਟਿਸ ਦਿੱਤਾ ਗਿਆ ਹੈ। ਇਸ ਤੋਂ ਭਾਵ ਹੈ ਕਿ ਸੋਮਵਾਰ ਤੋਂ ਸਕੂਲ ਬੰਦ ਹੋ ਸਕਦੇ ਹਨ। ਕੈਨੇਡੀਅਨ ਯੂਨੀਅਨ ਆਫ ਪਬਲਿਕ ਇੰਪਲੌਈਜ (ਕੂਪ) ਨੇ ਦੱਸਿਆ ਕਿ ਕਈ ਘੰਟਿਆਂ ਤੱਕ ਗੱਲਬਾਤ ਕਰਨ ਦੇ ਬਾਵਜੂਦ ਸਰਕਾਰ ਨਾਲ ਕੋਈ ਡੀਲ ਸਿਰੇ ਨਹੀਂ ਚੜ੍ਹ ਸਕੀ ਹੈ ਤੇ ਇੱਕ ਵਾਰੀ ਫਿਰ ਗੱਲਬਾਤ ਟੁੱਟ ਗਈ ਹੈ। ਕੂਪ ਦੀ ਓਨਟਾਰੀਓ ਸਕੂਲ ਬੋਰਡ ਕੌਂਸਲ ਆਫ ਯੂਨੀਅਨਜ਼ ਦੀ ਪ੍ਰੈਜੀਡੈਂਟ ਲੌਰਾ ਵਾਲਟਨ ਨੇ ਆਖਿਆ ਕਿ ਉਨ੍ਹਾਂ ਵੱਲੋਂ ਫੋਰਡ ਸਰਕਾਰ ਨੂੰ ਇਹ ਬੇਨਤੀ ਕੀਤੀ ਗਈ ਸੀ ਕਿ ਜਿੰਨਾ ਵੀ ਸਮਾਂ ਸਾਡੇ ਕੋਲ ਹੈ ਉਸ ਦਾ ਲਾਹਾ ਲੈਂਦਿਆਂ ਹੋਇਆਂ ਡੀਲ ਸਿਰੇ ਚੜ੍ਹਾਉਂਦੇ ਹਾਂ। ਪਰ ਅਜਿਹਾ ਸੰਭਵ ਨਹੀਂ ਹੋ ਸਕਿਆ। ਇਸ ਦੌਰਾਨ ਸਿੱਖਿਆ ਮੰਤਰੀ ਸਟੀਫਨ ਲਿਚੇ ਨੇ ਆਖਿਆ ਕਿ ਸਰਕਾਰ ਯੂਨੀਅਨ ਦੇ ਗੈਰ ਲੋੜੀਂਦੇ ਹੜਤਾਲ ਦੇ ਫੈਸਲੇ ਤੋਂ ਬਹੁਤ ਨਿਰਾਸ਼ ਹੈ। ਕੁਈਨਜ਼ ਪਾਰਕ ਵਿਖੇ ਸੱਦੀ ਅਚਨਚੇਤੀ ਪ੍ਰੈੱਸ ਕਾਨਫਰੰਸ ਵਿੱਚ ਲਿਚੇ ਨੇ ਆਖਿਆ ਕਿ ਅਸੀਂ ਵਿਸਵਾਸ਼ ਕਰਕੇ ਦੁਬਾਰਾ ਗੱਲਬਾਤ ਦਾ ਸਿਲਸਿਲਾ ਸ਼ੁਰੂ ਕੀਤਾ ਸੀ। ਅਸੀਂ ਚਾਹੁੰਦੇ ਹਾਂ ਕਿ ਘੱਟ ਆਮਦਨ ਵਾਲੇ ਵਰਕਰਜ਼ ਨੂੰ ਵੀ ਫਾਇਦਾ ਹੋ ਸਕੇ ਤੇ ਬੱਚਿਆਂ ਦੀ ਪੜ੍ਹਾਈ ਦਾ ਵੀ ਹਰਜਾ ਨਾ ਹੋਵੇ। ਪਰ ਇੱਕ ਵਾਰੀ ਫਿਰ ਯੂਨੀਅਨ ਨੇ ਪ੍ਰੋਵਿੰਸ ਨੂੰ ਹੜਤਾਲ ਲਈ ਪੰਜ ਦਿਨਾਂ ਦਾ ਨੋਟਿਸ ਦੇ ਦਿੱਤਾ ਹੈ। ਇਹ ਵੀ ਪਤਾ ਲੱਗਿਆ ਹੈ ਕਿ ਕੂਪ ਦੇ ਐਜੂਕੇਸ਼ਨ ਵਰਕਰ ਅਜੇ ਵੀ ਕਾਨੂੰਨੀ ਤੌਰ ਉੱਤੇ ਹੜਤਾਲ ਕਰਨ ਦੀ ਸਥਿਤੀ ਵਿੱਚ ਹਨ।
ਬੰਦ ਦਰਵਾਜ਼ਿਆਂ ਪਿੱਛੇ ਦੋਵਾਂ ਧਿਰਾਂ ਦਰਮਿਆਨ ਕੀ ਗੱਲਬਾਤ ਹੋਈ ਇਸ ਬਾਰੇ ਕੋਈ ਵੀ ਮੂੰਹ ਨਹੀਂ ਖੋਲ੍ਹ ਰਿਹਾ। ਪਰ ਲਿਚੇ ਨੇ ਆਖਿਆ ਕਿ ਸਰਕਾਰ ਵੱਲੋਂ ਯੂਨੀਅਨ ਨੂੰ ਕਈ ਤਰ੍ਹਾਂ ਦੀਆਂ ਸੋਧੀਆਂ ਹੋਈਆਂ ਪੇਸਕਸ਼ਾਂ ਕੀਤੀਆਂ ਗਈਆਂ।

 

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …