Home / ਜੀ.ਟੀ.ਏ. ਨਿਊਜ਼ / ਕਾਊਂਸਲੇਟ ਜਨਰਲ ਆਫ ਇੰਡੀਆ, ਟੋਰਾਂਟੋ ਵਲੋਂ ਲਾਈਫ ਸਰਟੀਫਿਕੇਟ ਕੈਂਪਾਂ ਦਾ ਕੀਤਾ ਜਾਵੇਗਾ ਆਯੋਜਨ

ਕਾਊਂਸਲੇਟ ਜਨਰਲ ਆਫ ਇੰਡੀਆ, ਟੋਰਾਂਟੋ ਵਲੋਂ ਲਾਈਫ ਸਰਟੀਫਿਕੇਟ ਕੈਂਪਾਂ ਦਾ ਕੀਤਾ ਜਾਵੇਗਾ ਆਯੋਜਨ

ਟੋਰਾਂਟੋ : ਆਉਣ ਵਾਲੇ ਦਿਨਾਂ ਵਿਚ ਕਾਊਂਸਲੇਟ ਜਨਰਲ ਆਫ ਇੰਡੀਆ, ਟੋਰਾਂਟੋ ਵਲੋਂ ਲਾਈਫ ਸਰਟੀਫਿਕੇਟ ਕੈਂਪਾਂ ਦਾ ਆਯੋਜਨ ਕੀਤਾ ਜਾਵੇਗਾ। ਜੀਟੀਏ ਦੇ ਵੱਖ-ਵੱਖ ਖੇਤਰਾਂ ਵਿਚ ਆਯੋਜਿਤ ਕੀਤੇ ਜਾਣ ਵਾਲੇ ਇਨ੍ਹਾਂ ਕੈਂਪਾਂ ਵਿਚ ਇੱਥੇ ਰਹਿਣ ਵਾਲੇ ਭਾਰਤੀ ਮੂਲ ਦੇ ਨਿਵਾਸੀਆਂ ਨੂੰ ਲਾਈਫ ਸਰਟੀਫਿਕੇਟ ਪ੍ਰਦਾਨ ਕੀਤੇ ਜਾਣਗੇ। ਪੈਨਸ਼ਨ ਦੇ ਲਈ ਭਾਰਤ ਸਰਕਾਰ ਦੇ ਵੱਖ-ਵੱਖ ਵਿਭਾਗਾਂ ਨੂੰ ਇਹ ਸਰਟੀਫਿਕੇਟ ਦੇਣਾ ਜ਼ਰੂਰੀ ਹੁੰਦਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ 6 ਨਵੰਬਰ ਦਿਨ ਸ਼ਨੀਵਾਰ ਨੂੰ ਸਵੇਰੇ 10:00 ਵਜੇ ਤੋਂ ਦੁਪਹਿਰ 2:00 ਵਜੇ ਤੱਕ ਹਿੰਦੂ ਟੈਂਪਲ ਅਤੇ ਡਾ. ਰਾਜ ਪਾਂਡੇ ਹਿੰਦੂ ਸੈਂਟਰ, 999 ਸੇਂਟ ਏਨੀ ਰੋਡ, ਵਿਨੀਵੈਗ ਵਿਚ, 6 ਨਵੰਬਰ, ਦਿਨ ਸ਼ਨੀਵਾਰ ਨੂੰ ਸਵੇਰੇ 10:00 ਵਜੇ ਤੋਂ ਦੁਪਹਿਰ 2:00 ਵਜੇ ਤੱਕ ਲਕਸ਼ਮੀ ਨਰਾਇਣ ਮੰਦਰ, ਹਿੰਦੂ ਕਲਚਰਲ ਸੋਸਾਇਟੀ 1, ਮੌਨਰਿੰਗ ਵਿਊ ਟਰੇਲ, ਟੋਰਾਂਟੋ, ਐਮਆਈਬੀ 5ਏਬੀ, 7 ਨਵੰਬਰ ਦਿਨ ਐਤਵਾਰ ਨੂੰ ਸਵੇਰੇ 10:00 ਵਜੇ ਤੋਂ ਦੁਪਹਿਰ 2:00 ਵਜੇ ਤੱਕ ਸਿੱਖ ਹੈਰੀਟੇਜ਼ ਸੈਂਟਰ 11796 ਏਅਰਪੋਰਟ ਰੋਡ, ਬਰੈਂਪਟਨ, ਐਲ6ਆਰ ਓਸੀ7 ਵਿਚ, 13 ਨਵੰਬਰ ਦਿਨ ਸ਼ਨੀਵਾਰ ਨੂੰ ਸਵੇਰੇ 10:00 ਵਜੇ ਤੋਂ ਦੁਪਹਿਰ 2:00 ਵਜੇ ਤੱਕ ਹਿੰਦੂ ਸਭਾ ਮੰਦਿਰ, 9225 ਦ ਗੋਰ ਰੋਡ, ਬਰੈਂਪਟਨ ਆਨ ਐਲ6ਪੀ ਓਬੀ6 ਵਿਚ, 14 ਨਵੰਬਰ ਦਿਨ ਐਤਵਾਰ ਨੂੰ ਸਵੇਰੇ 10:00 ਵਜੇ ਤੋਂ ਦੁਪਹਿਰ 2:00 ਵਜੇ ਤੱਕ ਹਿੰਦੂ ਹੈਰੀਟੇਜ ਸੈਂਟਰ, ਮਿਸੀਸਾਗਾ ਰੋਡ, ਐਲ5ਐਨ 1ਏ7, 20 ਨਵੰਬਰ ਦਿਨ ਸ਼ਨੀਵਾਰ ਨੂੰ ਸਵੇਰੇ 10:00 ਵਜੇ ਤੋਂ ਦੁਪਹਿਰ 2:00 ਵਜੇ ਤੱਕ ਗੁਰਦੁਆਰਾ ਨਾਨਕਸਰ, 64 ਟਿੰਬਰਲੇਨ ਡਰਾਈਵ, ਬਰੈਂਪਟਨ ਆਨ ਐਲ6ਵਾਈ 4ਬੀ7 ਵਿਚ, 27 ਨਵੰਬਰ ਦਿਨ ਸ਼ਨੀਵਾਰ ਨੂੰ ਸਵੇਰੇ 10:00 ਵਜੇ ਤੋਂ ਦੁਪਹਿਰ 2:00 ਵਜੇ ਤੱਕ ਹਿੰਦੂ ਹੈਰੀਟੇਜ ਸੈਂਟਰ, ਮਿਸੀਸਾਗਾ ਰੋਡ, ਐਨ5ਐਨ 1ਏ7, 28 ਨਵੰਬਰ ਦਿਨ ਐਤਵਾਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2:00 ਵਜੇ ਤੱਕ ਗੁਰਦੁਆਰਾ ਸਿੰਘ ਸਭਾ ਕੈਂਮਬ੍ਰਿਜ, 1070 ਟਾਊਨਲਾਈਟ ਰੋਡ, ਪੁਸਿਲੰਚ, ਐਨ0ਬੀ 2ਜੇ0 ‘ਤੇ ਅਤੇ 28 ਨਵੰਬਰ ਦਿਨ ਐਤਵਾਰ ਨੂੰ ਸਵੇਰੇ 10:00 ਵਜੇ ਤੋਂ ਦੁਪਹਿਰ 2:00 ਵਜੇ ਤੱਕ ਬ੍ਰਹਮਰਿਸ਼ੀ ਮਿਸ਼ਨ ਆਫ ਕੈਨੇਡਾ ਸ੍ਰੀ ਰਾਮ ਧਾਮ ਹਿੰਦੂ ਟੈਂਪਲ, 525 ਬ੍ਰਿਜ ਸਟਰੀਟ ਈਸਟ, ਕਿਚਨਰ, ਐਨ2ਕੇ 3ਸੀ5 ਵਿਚ ਇਹ ਲਾਈਫ ਸਰਟੀਫਿਕੇਟ ਕੈਂਪ ਆਯੋਜਿਤ ਕੀਤੇ ਜਾਣਗੇ।
ਅਰਜ਼ੀ ਦੇਣ ਵਾਲਿਆਂ ਨੂੰ ਨਿੱਜੀ ਤੌਰ ‘ਤੇ ਪਹੁੰਚਣਾ ਹੋਵੇਗਾ ਅਤੇ ਚੰਗੀ ਤਰ੍ਹਾਂ ਨਾਲ ਭਰਿਆ ਹੋਇਆ ਫਾਰਮ, ਦੋ ਕਾਪੀਆਂ ਨਾਲ ਜਮ੍ਹਾਂ ਕਰਵਾਉਣਾ ਹੋਵੇਗਾ। ਕ੍ਰਿਪਾ ਕਰਕੇ ਨਵੇਂ ਫਾਰਮ ਦੀ ਵਰਤੋਂ ਯਕੀਨੀ ਬਣਾਓ। ਮੂਲ ਭਾਰਤੀ ਪਾਸਪੋਰਟ, ਕਨੇਡੀਆਈ ਪਾਸਪੋਰਟ, ਓਸੀਆਈ ਕਾਰਡ, ਜਿਸ ਤਰ੍ਹਾਂ ਲਾਗੂ ਹੋਵੇ ਵੀ ਦਿਓ। ਉਥੇ ਪੈਨਸ਼ਨ ਲਈ ਲਾਈਫ ਸਰਟੀਫਿਕੇਟ ਲਈ ਕੋਈ ਫੀਸ ਨਹੀਂ ਲਈ ਜਾਂਦੀ ਹੈ। ਕੈਂਪ ਵਿਚ ਕੋਵਿਡ 19 ਦੇ ਦਿਸ਼ਾ ਨਿਰਦੇਸ਼ਾਂ ਦਾ ਪਾਲਣ ਕੀਤਾ ਜਾਣਾ ਜ਼ਰੂਰੀ ਹੈ।

 

Check Also

ਐਂਥਨੀ ਰੋਟਾ ਮੁੜ ਚੁਣੇ ਗਏ ਹਾਊਸ ਆਫ ਕਾਮਨਜ਼ ਦੇ ਸਪੀਕਰ

ਓਟਵਾ/ਬਿਊਰੋ ਨਿਊਜ਼ : ਪਾਰਲੀਮੈਂਟ ਮੈਂਬਰਜ਼ ਵੱਲੋਂ ਸੀਨੀਅਰ ਲਿਬਰਲ ਐਂਥਨੀ ਰੋਟਾ ਨੂੰ ਮੁੜ ਹਾਊਸ ਆਫ ਕਾਮਨਜ਼ …