Breaking News
Home / ਪੰਜਾਬ / ਹਰਭਜਨ ਸਿੰਘ ਨੇ ਅੰਤਰਰਾਸ਼ਟਰੀ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਲਿਆ ਸੰਨਿਆਸ

ਹਰਭਜਨ ਸਿੰਘ ਨੇ ਅੰਤਰਰਾਸ਼ਟਰੀ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਲਿਆ ਸੰਨਿਆਸ

ਹੁਣ ਸਿਆਸੀ ਪਿੱਚ ‘ਤੇ ਗੇਂਦਬਾਜ਼ੀ ਕਰਨ ਦੇ ਚਰਚੇ
ਜਲੰਧਰ/ਬਿਊਰੋ ਨਿਊਜ਼
ਵਿਸ਼ਵ ਪ੍ਰਸਿੱਧ ਕ੍ਰਿਕਟ ਹਰਭਜਨ ਸਿੰਘ ਨੇ ਅੱਜ ਅੰਤਰਰਾਸ਼ਟਰੀ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ। ਹਰਭਜਨ ਸਿੰਘ 2016 ਤੋਂ ਬਾਅਦ ਲਗਾਤਾਰ ਟੀਮ ਇੰਡੀਆ ਤੋਂ ਬਾਹਰ ਚੱਲ ਰਹੇ ਸਨ ਜਿਸ ਦੇ ਚਲਦਿਆਂ ਅੱਜ ਉਨ੍ਹਾਂ ਨੇ ਇਹ ਫੈਸਲਾ ਲਿਆ। ਮਿਲੀ ਜਾਣਕਾਰੀ ਅਨੁਸਾਰ ਇਹ ਵੀ ਪਤਾ ਲੱਗਿਆ ਹੈ ਕਿ ਹਰਭਜਨ ਸਿੰਘ ਆਈਪੀਐਲ ਦੀ ਕਿਸੇ ਫਰੈਂਚਾਈਜ਼ੀ ਦੇ ਸਪੋਰਟ ਸਟਾਫ਼ ਜਾਂ ਕੋਚ ਵੀ ਬਣ ਸਕਦੇ ਹਨ। ਹਰਭਜਨ ਸਿੰਘ ਨੇ ਆਪਣਾ ਪਹਿਲਾ ਟੈਸਟ ਮੈਚ 1998 ‘ਚ ਆਸਟਰੇਲੀਆ ਦੇ ਖਿਲਾਫ਼ ਖੇਡਿਆ ਸੀ ਅਤੇ ਆਪਣਾ ਆਖਰੀ ਟੈਸਟ ਮੈਚ 2015 ‘ਚ ਸ੍ਰੀਲੰਕਾ ਦੇ ਖਿਲਾਫ਼ ਖੇਡਿਆ। ਇਸੇ ਤਰ੍ਹਾਂ ਉਨ੍ਹਾਂ ਆਪਣਾ ਪਹਿਲਾ ਵਨਡੇਅ ਮੈਚ ਨਿਊਜੀਲੈਂਡ ਦੇ ਖਿਲਾਫ਼ 1998 ‘ਚ ਖੇਡਿਆ ਅਤੇ ਆਖਰੀ ਵਨਡੇਅ ਮੈਚ 2015 ‘ਚ ਸਾਊਥ ਅਫ਼ਰੀਕਾ ਦੇ ਨਾਲ ਖੇਡਿਆ। ਹਰਭਜਨ ਸਿੰਘ 103 ਟੈਸਟ ਖੇਡ ਕੇ 417 ਵਿਕਟਾਂ ਆਪਣੇ ਨਾਮ ਕਰ ਚੁੱਕੇ ਹਨ। ਚਰਚਾ ਇਹ ਵੀ ਕਿ ਭਜੀ ਕਾਂਗਰਸ ਪਾਰਟੀ ਜੁਆਇਨ ਕਰ ਸਕਦੇ ਹਨ ਕਿਉਂਕਿ ਲੰਘੇ ਦਿਨੀਂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਸੀ। ਜਿਸ ਤੋਂ ਬਾਅਦ ਸਿੱਧੂ ਨੇ ਟਵਿੱਟਰ ‘ਤੇ ਇਕ ਫੋਟੋ ਸਾਂਝੀ ਕਰਕੇ ਇਸ ਦੇ ਸੰਕੇਤ ਦਿੱਤੇ ਸਨ। 15 ਦਸੰਬਰ ਨੂੰ ਸਿੱਧੂ ਨੇ ਫੋਟੋ ਪੋਸਟ ਕਰਦੇ ਹੋਏ ਲਿਖਿਆ ਸੀ ਕਿ ਪਿਕਚਰ ਲੋਡਿਡ ਵਿਦ ਪੌਸੀਬਿਲਟੀ.. .ਵਿਦ ਭਜੀ ਦ ਸ਼ਾਈਨਿੰਗ ਸਟਾਰ।

 

Check Also

ਚੰਡੀਗੜ੍ਹ ਦੇ ਸ਼ਹੀਦ ਭਗਤ ਸਿੰਘ ਏਅਰਪੋਰਟ ਤੋਂ ਰਾਤ ਦੀਆਂ ਫਲਾਇਟਾਂ ਵੀ ਹੋਣਗੀਆਂ ਸ਼ੁਰੂ

ਏਅਰਪੋਰਟ ਅਥਾਰਟੀ ਨੇ ਰਾਤ ਦੀਆਂ ਉਡਾਣਾਂ ਲਈ ਪੂਰੀਆਂ ਕੀਤੀਆਂ ਤਿਆਰੀਆਂ ਚੰਡੀਗੜ੍ਹ/ਬਿਊਰੋ ਨਿਊਜ਼ : ਵਿਦੇਸ਼ ਜਾਣ …