Breaking News
Home / ਜੀ.ਟੀ.ਏ. ਨਿਊਜ਼ / ਲਿਬਰਲ ਸਰਕਾਰ ਹੇਟ ਗਰੁੱਪ ਨਾਲ ਨਜਿੱਠਣ ਲਈ ਸਖਤ ਕਦਮ ਚੁੱਕੇ : ਜਗਮੀਤ ਸਿੰਘ

ਲਿਬਰਲ ਸਰਕਾਰ ਹੇਟ ਗਰੁੱਪ ਨਾਲ ਨਜਿੱਠਣ ਲਈ ਸਖਤ ਕਦਮ ਚੁੱਕੇ : ਜਗਮੀਤ ਸਿੰਘ

ਓਟਵਾ/ਬਿਊਰੋ ਨਿਊਜ਼ : ਐਨਡੀਪੀ ਆਗੂ ਜਗਮੀਤ ਸਿੰਘ ਦਾ ਕਹਿਣਾ ਹੈ ਕਿ ਲਿਬਰਲ ਸਰਕਾਰ ਨੂੰ ਹੇਟ ਗਰੁੱਪਜ਼ ਨਾਲ ਸਿੱਝਣ ਲਈ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ।
ਪਿਛਲੇ ਪੰਜ ਸਾਲਾਂ ਵਿੱਚ ਨਿਓ ਨਾਜ਼ੀ ਗਰੁੱਪਜ਼ ਤੇ ਉਨ੍ਹਾਂ ਵੱਲੋਂ ਆਪਣੀ ਮਾਨਸਿਕਤਾ ਨੂੰ ਜ਼ਾਹਿਰ ਕਰਨ ਵਾਲੇ ਮਸੌਦੇ ਨੂੰ ਆਨਲਾਈਨ ਪਾਏ ਜਾਣ ਦੇ ਮਾਮਲਿਆਂ ਵਿੱਚ ਕਾਫੀ ਵਾਧਾ ਹੋਇਆ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਕੈਨੇਡਾ ਵਿੱਚ ਹੇਟ ਗਰੁੱਪਜ਼ ਦੀ ਗਿਣਤੀ 2015 ਤੋਂ ਲੈ ਕੇ ਹੁਣ ਤੱਕ ਤਿੰਨ ਗੁਣਾ ਵੱਧ ਚੁੱਕੀ ਹੈ। ਜਗਮੀਤ ਸਿੰਘ ਨੇ ਆਖਿਆ ਕਿ ਸਤੰਬਰ ਵਿੱਚ ਟੋਰਾਂਟੋ ਦੀ ਮਸਜਿਦ ਤੇ 2017 ਵਿੱਚ ਕਿਊਬਿਕ ਸਿਟੀ ਦੀ ਮਸਜਿਦ ਵਿੱਚ ਹੋਈ ਸ਼ੂਟਿੰਗ ਵਰਗੇ ਘਾਤਕ ਮਾਮਲਿਆਂ ਤੋਂ ਬਾਅਦ ਫੈਡਰਲ ਸਰਕਾਰ ਦੀ ਅਜਿਹੇ ਮੁੱਦੇ ਵਿੱਚ ਦਖਲ ਦੇਣ ਦੀ ਮੰਗ ਹੋਰ ਵੀ ਵੱਧ ਜਾਂਦੀ ਹੈ।
ਐਡਵੋਕੇਟਸ ਨਾਲ ਹੋਈ ਵਰਚੂਅਲ ਮੀਟਿੰਗ ਵਿੱਚ ਜਗਮੀਤ ਸਿੰਘ ਨੇ ਨੈਸ਼ਨਲ ਕਾਉਂਸਲ ਆਫ ਕੈਨੇਡੀਅਨ ਮੁਸਲਿਮਜ਼ ਵੱਲੋਂ ਪੇਸ਼ ਕੀਤੇ ਐਕਸ਼ਨ ਪਲੈਨ ਨਾਲ ਸਹਿਮਤੀ ਪ੍ਰਗਟਾਈ ਜਿਸ ਵਿੱਚ ਆਖਿਆ ਗਿਆ ਸੀ ਕਿ ਫੈਡਰਲ ਸਰਕਾਰ ਅਜਿਹਾ ਕਾਨੂੰਨ ਬਣਾਵੇ ਜਿਸ ਤਹਿਤ ਅਧਿਕਾਰੀਆਂ ਨੂੰ ਉਨ੍ਹਾਂ ਸੁਪਰੀਮੇਸਿਸਟ ਜਥੇਬੰਦੀਆਂ ਨੂੰ ਬੰਦ ਕਰਨ ਦੀ ਖੁੱਲ੍ਹ ਹੋਵੇ ਜਿਹੜੀਆਂ ਮਿਲੀਸ਼ੀਆ ਜਾਂ ਅੱਤਵਾਦੀ ਸੋਚ ਨੂੰ ਸ਼ਹਿ ਦਿੰਦੀਆਂ ਹੋਣ। ਕੈਨੇਡੀਅਨ ਐਂਟੀ ਹੇਟ ਨੈੱਟਵਰਕ ਦੇ ਚੇਅਰ ਬਰਨੀ ਫਾਰਬਰ ਨੇ ਆਖਿਆ ਕਿ ਨੈਸ਼ਨਲ ਲਾਅ ਐਨਫੋਰਸਮੈਂਟ ਏਜੰਸੀਆਂ ਨੂੰ ਐਂਟੀ ਹੇਟ ਕ੍ਰਾਈਮ ਡਵੀਜ਼ਨਾਂ ਕਾਇਮ ਕਰਨੀਆਂ ਚਾਹੀਦੀਆਂ ਹਨ। ਨੈਸ਼ਨਲ ਮੁਸਲਿਮ ਕਾਉਂਸਲ ਨੇ ਦੱਸਿਆ ਕਿ ਇਸ ਸਬੰਧ ਵਿੱਚ ਸੰਭਾਵੀ ਕਦਮਾਂ ਬਾਰੇ ਵਿਚਾਰ ਵਟਾਂਦਰਾ ਕਰਨ ਲਈ ਉਨ੍ਹਾਂ ਸੋਮਵਾਰ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਪਬਲਿਕ ਸੇਫਟੀ ਮੰਤਰੀ ਬਿੱਲ ਬਲੇਅਰ ਨਾਲ ਵੀ ਵਰਚੂਅਲੀ ਮੁਲਾਕਾਤ ਕੀਤੀ ਸੀ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …