ਮੈਨੀਟੋਬਾ : ਕਰੋਨਾ ਮਹਾਂਮਾਰੀ ਨੂੰ ਠੱਲ੍ਹ ਪਾਉਣ ਲਈ ਟਰੈਵਲ ਉੱਤੇ ਲਾਈਆਂ ਗਈਆਂ ਪਾਬੰਦੀਆਂ ਦੇ ਬਾਵਜੂਦ ਗ੍ਰੀਸ ਦਾ ਦੌਰਾ ਕਰਨ ਵਾਲੀ ਫੈਡਰਲ ਐਨਡੀਪੀ ਦੀ ਅਹਿਮ ਮੈਂਬਰ ਨੂੰ ਆਪਣੇ ਕੈਬਨਿਟ ਕ੍ਰਿਟਿਕ ਦੇ ਅਹੁਦੇ ਤੋਂ ਹੱਥ ਧੋਣੇ ਪਏ ਹਨ। ਪਾਰਟੀ ਵੱਲੋਂ ਜਾਰੀ ਕੀਤੇ ਗਏ ਬਿਆਨ ਵਿੱਚ ਆਖਿਆ ਗਿਆ ਕਿ ਮੈਨੀਟੋਬਾ ਤੋਂ ਮੈਂਬਰ ਪਾਰਲੀਆਮੈਂਟ ਨਿਕੀ ਐਸ਼ਟਨ ਵੱਲੋਂ ਗੰਭੀਰ ਤੌਰ ਉੱਤੇ ਬਿਮਾਰ ਆਪਣੇ ਪਰਿਵਾਰਕ ਮੈਂਬਰ ਦਾ ਪਤਾ ਲੈਣ ਲਈ ਗ੍ਰੀਸ ਦਾ ਦੌਰਾ ਕੀਤਾ ਗਿਆ। ਇਸ ਬਿਆਨ ਵਿੱਚ ਇਹ ਸਫਾਈ ਵੀ ਦਿੱਤੀ ਗਈ ਕਿ ਗ੍ਰੀਕ ਦੇ ਅਧਿਕਾਰੀਆਂ ਵੱਲੋਂ ਅਜੋਕੇ ਹਾਲਾਤ ਵਿੱਚ ਸਿਰਫ ਉਨ੍ਹਾਂ ਵਿਜ਼ੀਟਰਜ਼ ਨੂੰ ਹੀ ਇਜਾਜ਼ਤ ਦਿੱਤੀ ਜਾ ਰਹੀ ਹੈ ਜਿਹੜੇ ਇਹ ਸਿੱਧ ਕਰ ਦਿੰਦੇ ਹਨ ਕਿ ਉਨ੍ਹਾਂ ਦਾ ਦੌਰਾ ਬੇਹੱਦ ਜ਼ਰੂਰੀ ਹੈ। ਐਸ਼ਟਨ ਨੂੰ ਵੀ ਇਸ ਆਧਾਰ ਉੱਤੇ ਹੀ ਉੱਥੇ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਗਈ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …