-3.1 C
Toronto
Tuesday, December 2, 2025
spot_img
Homeਜੀ.ਟੀ.ਏ. ਨਿਊਜ਼ਓਨਟਾਰੀਓ ਹਾਲੇ ਗ੍ਰੀਨ ਜ਼ੋਨ 'ਚ ਦਾਖਲ ਨਹੀਂ

ਓਨਟਾਰੀਓ ਹਾਲੇ ਗ੍ਰੀਨ ਜ਼ੋਨ ‘ਚ ਦਾਖਲ ਨਹੀਂ

ਹੋ ਸਕੇਗਾ : ਐਲੀਅਟ
ਓਨਟਾਰੀਓ/ਬਿਊਰੋ ਨਿਊਜ਼
ਕਰੋਨਾ ਵਾਇਰਸ ਅਤੇ ਛੁੱਟੀਆਂ ਦੇ ਮਾਹੌਲ ਵਿੱਚ ਪ੍ਰੋਵਿੰਸ ਦੀ ਸਿਹਤ ਮੰਤਰੀ ਨਾਲੋਂ ਚੀਫ ਮੈਡੀਕਲ ਸਟਾਫ਼ ਜ਼ਿਆਦਾ ਉਤਸ਼ਾਹਿਤ ਹਨ ਤੇ ਸਕਾਰਾਤਮਕ ਰੌੰਅ ਪ੍ਰਗਟਾ ਰਹੇ ਹਨ।
ਇਸ ਸਬੰਧ ਵਿੱਚ ਡਾ. ਡੇਵਿਡ ਵਿਲੀਅਮਜ਼ ਨੇ ਆਸ ਪ੍ਰਗਟਾਈ ਕਿ ਕ੍ਰਿਸਮਸ ਤੱਕ ਸਮੁੱਚਾ ਪ੍ਰੋਵਿੰਸ ਘੱਟ ਪਾਬੰਦੀਆਂ ਵਾਲੀ ਗ੍ਰੀਨ ਜ਼ੋਨ ਵਿੱਚ ਪਹੁੰਚ ਸਕਦਾ ਹੈ। ਪਰ ਸਿਹਤ ਮੰਤਰੀ ਕ੍ਰਿਸਟੀਨ ਐਲੀਅਟ ਨੂੰ ਅਜਿਹਾ ਨਹੀਂ ਲੱਗਦਾ। ਐਲੀਅਟ ਨੇ ਆਖਿਆ ਕਿ ਇਸ ਮੌਕੇ ਅਜਿਹਾ ਆਖਣਾ ਸੰਭਵ ਨਹੀਂ ਹੈ। ਉਨ੍ਹਾਂ ਆਖਿਆ ਕਿ ਅਸੀਂ ਰੋਜ਼ਾਨਾ ਸਾਰੇ ਡਾਟਾ ਉੱਤੇ ਨਜ਼ਰ ਰੱਖ ਰਹੇ ਹਾਂ। ਅਸੀਂ ਉਨ੍ਹਾਂ ਇਲਾਕਿਆਂ ਦਾ ਖਾਸ ਖਿਆਲ ਰੱਖਦੇ ਹਾਂ ਜਿਨ੍ਹਾਂ ਉੱਤੇ ਵਧੇਰੇ ਪਾਬੰਦੀਆਂ ਲਾਈਆਂ ਗਈਆਂ ਹਨ ਜਿਵੇਂ ਕਿ ਪੀਲ ਤੇ ਟੋਰਾਂਟੋ। ਐਲੀਅਟ ਨੇ ਆਖਿਆ ਕਿ ਡੇਵਿਡ ਦਾ ਰੌਂਅ ਕਾਫੀ ਸਕਾਰਾਤਮਕ ਹੈ ਪਰ ਇਹ ਉਨ੍ਹਾਂ ਦੇ ਸੁਭਾਅ ਵਿੱਚ ਹੀ ਸ਼ਾਮਲ ਹੈ।
ਉਨ੍ਹਾਂ ਆਖਿਆ ਕਿ ਡਾ. ਵਿਲੀਅਮਜ਼ ਤੇ ਉਨ੍ਹਾਂ ਦੀ ਟੀਮ ਆਉਣ ਵਾਲੇ ਹਫਤਿਆਂ ਵਿੱਚ ਨਵੀਂ ਸੇਧ ਨਾਲ ਸਾਹਮਣੇ ਆਵੇਗੀ। ਇਸ ਸਮੇਂ ਪੀਟਜਬੌਰੋ, ਚੈਟਮ-ਕੈਂਟ ਤੇ ਐਲਗੋਮਾ ਇਲਾਕੇ ਗ੍ਰੀਨ ਜ਼ੋਨ ਵਿੱਚ ਹਨ। ਪਰ ਕੋਵਿਡ-19 ਦੇ ਟਰਾਂਸਮਿਸ਼ਨ ਤੇ ਪਾਜ਼ੀਟਿਵ ਮਾਮਲਿਆਂ ਦੀ ਦਰ ਕਾਰਨ ਟੋਰਾਂਟੋ, ਪੀਲ, ਹਾਲਟਨ ਤੇ ਯੌਰਕ ਰੈੱਡ ਜ਼ੋਨ ਵਿੱਚ ਹਨ।
ਐਲੀਅਟ ਨੇ ਆਖਿਆ ਕਿ ਅਸੀਂ ਸਾਰੇ ਵੀ ਚਾਹੁੰਦੇ ਹਾਂ ਕਿ ਇਨ੍ਹਾਂ ਛੁੱਟੀਆਂ ਤੋਂ ਪਹਿਲਾਂ ਸਮੁੱਚਾ ਓਨਟਾਰੀਓ ਗ੍ਰੀਨ ਜ਼ੋਨ ਵਿੱਚ ਆ ਜਾਵੇ। ਪਰ ਹਾਲ ਦੀ ਘੜੀ ਇਹ ਆਖਣਾ ਬਹੁਤ ਮੁਸ਼ਕਲ ਹੈ। ਉਨ੍ਹਾਂ ਆਖਿਆ ਕਿ ਜੇ ਅਸੀਂ ਸਾਰੇ ਹੀ ਚਾਹੁੰਦੇ ਹਾਂ ਕਿ ਅਸੀਂ ਜਲਦ ਤੋਂ ਜਲਦ ਗ੍ਰੀਨ ਜ਼ੋਨ ਵਿੱਚ ਦਾਖਲ ਹੋਈਏ ਤਾਂ ਸਾਨੂੰ ਸਾਰਿਆਂ ਨੂੰ ਆਪੋ ਆਪਣੀ ਜ਼ਿੰਮੇਵਾਰੀ ਸਹੀ ਢੰਗ ਨਾਲ ਪੂਰੀ ਕਰਨੀ ਹੋਵੇਗੀ।

RELATED ARTICLES
POPULAR POSTS