0.9 C
Toronto
Wednesday, January 7, 2026
spot_img
Homeਜੀ.ਟੀ.ਏ. ਨਿਊਜ਼ਓਨਟਾਰੀਓ 'ਚ ਐਮਰਜੈਂਸੀ ਦੀ ਉਲੰਘਣਾ ਕਰਨ ਵਾਲਿਆਂ ਨੂੰ ਹੋਵੇਗਾ ਜੁਰਮਾਨਾ

ਓਨਟਾਰੀਓ ‘ਚ ਐਮਰਜੈਂਸੀ ਦੀ ਉਲੰਘਣਾ ਕਰਨ ਵਾਲਿਆਂ ਨੂੰ ਹੋਵੇਗਾ ਜੁਰਮਾਨਾ

ਟੋਰਾਂਟੋ/ਬਿਊਰੋ ਨਿਊਜ਼ : ਓਨਟਾਰੀਓ ਵਿਚ ਐਮਰਜੈਂਸੀ ਦੀ ਉਲੰਘਣਾ ਕਰਨ ਵਾਲਿਆਂ ਨੂੰ ਹੋਵੇਗਾ ਭਾਰੀ ਜੁਰਮਾਨਾ। ਪ੍ਰੋਵਿੰਸ ਦੇ ਐਮਰਜੰਸੀ ਲਾਅਜ਼ ਤਹਿਤ ਚਾਰਜਿਜ਼ ਦਾ ਸਾਹਮਣਾ ਕਰਨ ਵਾਲਿਆਂ ਨੂੰ ਪੁਲਿਸ ਕੋਲ ਆਪਣੀ ਪਛਾਣ ਜਾਹਰ ਕਰਨੀ ਹੀ ਹੋਵੇਗੀ ਨਹੀਂ ਤਾਂ ਉਨ੍ਹਾਂ ਨੂੰ ਇਸ ਮਾਮਲੇ ਵਿੱਚ ਸਹਿਯੋਗ ਨਾ ਕਰਨ ਦੀ ਸੂਰਤ ਵਿੱਚ ਜੁਰਮਾਨਾ ਭੁਗਤਣਾ ਪੈ ਸਕਦਾ ਹੈ।ઠ
ਐਮਰਜੈਂਸੀ ਮੈਨੇਜਮੈਂਟ ਐਂਡ ਸਿਵਲ ਪ੍ਰੋਟੈਕਸ਼ਨ ਐਕਟ ਤਹਿਤ ਐਮਰਜੈਂਸੀ ਹੁਕਮਾਂ ਰਾਹੀਂ ਓਨਟਾਰੀਓ ਸਰਕਾਰ ਵੱਲੋਂ ਇਹ ਵਿਸ਼ੇਸ਼ ਕਦਮ ਚੁੱਕੇ ਗਏ ਹਨ। ਸਾਲੀਸਿਟਰ ਜਨਰਲ ਸਿਲਵੀਆ ਜੋਨਜ਼ ਨੇ ਆਖਿਆ ਕਿ ਇਹ ਯਕੀਨੀ ਬਣਾਇਆ ਜਾਣਾ ਜ਼ਰੂਰੀ ਹੈ ਕਿ ਪ੍ਰੋਵਿੰਸ਼ੀਅਲ ਅਫੈਂਸਿਜ਼ ਆਫੀਸਰਜ਼ ਨੂੰ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਅਜਿਹੇ ਵਿਅਕਤੀ ਵਿਸ਼ੇਸ਼ ਵੱਲੋਂ ਆਪਣਾ ਸਹੀ ਨਾਂ, ਜਨਮ ਦੀ ਮਿਤੀ ਤੇ ਪਤਾ ਆਦਿ ਨੋਟ ਕਰਵਾਇਆ ਜਾਵੇ ਤਾਂ ਕਿ ਕਮਿਊਨਿਟੀਜ਼ ਦੀ ਮਦਦ ਕੀਤੀ ਜਾ ਸਕੇ।ઠਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਦਿਆਂ ਫੜ੍ਹੇ ਜਾਣ ਵਾਲੇ ਸ਼ਖਸ ਨੂੰ ਇੱਕ ਸਾਲ ਦੀ ਕੈਦ ਜਾਂ 100,000 ਡਾਲਰ ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਕਿਸੇ ਕਾਰਪੋਰੇਸ਼ਨ ਦੇ ਡਾਇਰੈਕਟਰ ਨੂੰ 500,000 ਡਾਲਰ ਤੇ ਕਾਰਪੋਰੇਸ਼ਨ ਨੂੰ 10 ਮਿਲੀਅਨ ਡਾਲਰ ਦਾ ਜੁਰਮਾਨਾ ਹੋ ਸਕਦਾ ਹੈ। ਖੁਦ ਦੀ ਸ਼ਨਾਖ਼ਤ ਵਿੱਚ ਗੜਬੜੀ ਕਰਨ ਵਾਲੇ ਨੂੰ 750 ਡਾਲਰ ਜੁਰਮਾਨਾ ਕੀਤਾ ਜਾ ਸਕਦਾ ਹੈ।

RELATED ARTICLES
POPULAR POSTS