20.6 C
Toronto
Monday, August 31, 2026
spot_img
Homeਜੀ.ਟੀ.ਏ. ਨਿਊਜ਼ਕੈਨੇਡਾ ਤੋਂ ਚੱਲ ਰਿਹਾ ਵਿਸ਼ਵ ਪੱਧਰੀ ਡਰੱਗ ਰੈਕਟ ਆਇਆ ਪਕੜ 'ਚ

ਕੈਨੇਡਾ ਤੋਂ ਚੱਲ ਰਿਹਾ ਵਿਸ਼ਵ ਪੱਧਰੀ ਡਰੱਗ ਰੈਕਟ ਆਇਆ ਪਕੜ ‘ਚ

ਕੈਨੇਡਾ ਤੋਂ ਚੱਲ ਰਿਹਾ ਵਿਸ਼ਵ ਪੱਧਰੀ ਡਰੱਗ ਰੈਕਟ ਆਇਆ ਪਕੜ ‘ਚ25 ਪੰਜਾਬੀਆਂ ਸਣੇ 30 ਗ੍ਰਿਫ਼ਤਾਰ – ਡਰੱਗ ਦੇ ਨਾਲ ਹਥਿਆਰ ਵੀ ਬਰਾਮਦ
ਟੋਰਾਂਟੋ/ਬਿਊਰੋ ਨਿਊਜ਼
ਇੱਕ ਭਾਰਤੀ-ਕੈਨੇਡੀਅਨ ਡਰੱਗ ਰੈਕਟ ਦਾ ਪਰਦਾਫਾਸ਼ ਹੋਇਆ ਹੈ, ਜਿਸ ‘ਚ 25 ਪੰਜਾਬੀਆਂ ਸਮੇਤ 30 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਵਿਚ ਡਰੱਗ ਸਮੱਗਲਰਾਂ ਦੇ ਅਮਰੀਕਾ ਤੇ ਭਾਰਤ ‘ਚ ਵੀ ਸੰਪਰਕ ਦੱਸੇ ਜਾ ਰਹੇ ਹਨ। ਇਨ੍ਹਾਂ ਕੋਲੋਂ ਦਸ ਕਿੱਲੋ ਕੋਕੀਨ, ਅੱਠ ਕਿੱਲੋ ਕੇਟਾਮਾਈਨ, ਤਿੰਨ ਕਿੱਲੋ ਹੈਰੋਇਨ, 2.5 ਕਿੱਲੋ ਅਫ਼ੀਮ, 48 ਹਥਿਆਰ ਤੇ ਸੱਤ ਲੱਖ 30 ਹਜ਼ਾਰ ਕੈਨੇਡੀਅਨ ਡਾਲਰ ਬਰਾਮਦ ਕੀਤੇ ਗਏ ਹਨ। ਇਹ ਗ੍ਰਿਫ਼ਤਾਰੀਆਂ ਤੇ ਬਰਾਮਦਗੀਆਂ ਇਕ ਸਾਲ ਤੱਕ ਚੱਲੇ ਆਪ੍ਰੇਸ਼ਨ ਚੀਤਾ ਤਹਿਤ ਕੀਤੀਆਂ ਗਈਆਂ ਹਨ। ਇਹ ਆਪ੍ਰੇਸ਼ਨ ਪਿਛਲੇ ਹਫ਼ਤੇ ਹੀ ਖ਼ਤਮ ਹੋਇਆ ਸੀ।
ਇਹ ਆਪ੍ਰੇਸ਼ਨ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ, ਅਮਰੀਕੀ ਡਰੱਗ ਇਨਫੋਰਸਮੈਂਟ ਐਡਮਿਨਿਸਟ੍ਰੇਸ਼ਨ ਤੇ ਉਨਟਾਰੀਓ, ਬ੍ਰਿਟਿਸ਼ ਕੋਲੰਬੀਆ ਤੇ ਕੋਲੀਫੋਰਨੀਆ ‘ਚ ਰੀਜਨਲ ਪੁਲਿਸ ਫੋਰਸਿਜ਼ ਵਲੋਂ ਸਾਂਝੇ ਤੌਰ ‘ਤੇ ਚਲਾਇਆ ਗਿਆ ਸੀ ਜਿਸ ਵਿਚ 33 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ‘ਚੋਂ 25 ਪੰਜਾਬੀ ਹਨ ਜਿਹੜੇ ਬਰੈਂਪਟਨ ਦੇ ਰਹਿਣ ਵਾਲੇ ਹਨ।
ਦੱਸਿਆ ਜਾਂਦਾ ਹੈ ਕਿ ਇਹ ਵਿਅਕਤੀ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਕਰਕੇ ਲਿਆਉਂਦੇ ਸਨ ਤੇ ਉਨ੍ਹਾਂ ਨੂੰ ਆਪਣੇ ਅੰਡਰਗਰਾਊਂਡ ਨੈੱਟਵਰਕ ਰਾਹੀਂ ਵੇਚਦੇ ਸਨ। ਉਨ੍ਹਾਂ ਖਿਲਾਫ਼ ਵੱਖ-ਵੱਖ ਅਪਰਾਧਕ ਕੇਸ ਹਨ ਜਿਨ੍ਹਾਂ ‘ਚ ਪਾਬੰਦੀਸ਼ੁਦਾ ਚੀਜ਼ਾਂ ਦੀ ਦਰਾਮਦ, ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਤੇ ਅਪਰਾਧ ਨਾਲ ਜਾਇਦਾਦ ਹਾਸਲ ਕਰਨਾ ਸ਼ਾਮਲ ਹੈ। ਬਰਾਮਦ ਹਥਿਆਰ ਕਾਨੂੰਨੀ ਤਰੀਕੇ ਨਾਲ ਇੱਕ ਵਿਅਕਤੀ ਵਲੋਂ ਹਾਸਲ ਕੀਤੇ ਗਏ ਸਨ, ਜਿਸ ‘ਤੇ ਹੁਣ ਕਈ ਦੋਸ਼ ਹਨ। ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਅਮਰੀਕਾ, ਕੈਲੀਫੋਰਨੀਆ ਤੇ ਭਾਰਤ ਤੋਂ ਕੀਤੀ ਜਾਂਦੀ ਸੀ। ਭਾਰਤ ਦੇ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਕੈਨੇਡਾ ਤੇ ਅਮਰੀਕਾ ਨੂੰ ਪਿਛਲੇ ਦੋ ਸਾਲਾਂ ‘ਚ ਕਾਫੀ ਜਾਣਕਾਰੀ ਦਿੱਤੀ ਸੀ। ਭਾਰਤੀ ਏਜੰਸੀਆਂ ਨੇ ਪਿਛਲੇ ਤਿੰਨ ਸਾਲਾਂ ‘ਚ ਪਤਾ ਲਾਇਆ ਸੀ ਕਿ ਪੰਜਾਬ ਤੋਂ ਕੈਨੇਡਾ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ, ਸਮੁੰਦਰੀ ਜਹਾਜ਼ਾਂ, ਇਲੈਕਟ੍ਰਾਨਿਕ ਮਸ਼ੀਨਾਂ ਤੇ ਧਾਰਮਿਕ ਕਿਤਾਬਾਂ ਜ਼ਰੀਏ ਕੀਤੀ ਜਾਂਦੀ ਸੀ।
ਗ੍ਰਿਫਤਾਰ ਕੀਤੇ ਗਏ ਵਿਅਕਤੀ
ਰੁਪਿੰਦਰ ਸ਼ਰਮਾ (25) ਵੌਨ, ਪ੍ਰਭਸਿਮਰਨ ਕੌਰ (25), ਪਰਸ਼ੋਤਮ ਮਲ੍ਹੀ (54) ਬਰੈਂਪਟਨ, ਰੁਪਿੰਦਰ ਢਿੱਲੋਂ (37) ਬਰੈਂਪਟਨ, ਸਨਵੀਰ ਸਿੰਘ (25) ਬਰੈਂਪਟਨ, ਹਰੀਪਾਲ ਨਾਗਰਾ (45) ਬਰੈਂਪਟਨ, ਹਾਸਮ ਸਈਅਦ (30) ਬਰੈਂਪਟਨ, ਪ੍ਰਿਤਪਾਲ ਸਿੰਘ (56) ਬਰੈਂਪਟਨ, ਹਰਕਿਰਨ ਸਿੰਘ (33) ਬਰੈਂਪਟਨ, ਲਖਪ੍ਰੀਤ ਬਰਾੜ (29) ਬਰੈਂਪਟਨ, ਦੀਦੇ ਅਦਾਂਸੀ (52) ਟੋਰਾਂਟੋ, ਸਰਬਜੀਤ ਸਿੰਘ (43) ਵੁੱਡਸਟਾਕ, ਬਲਵਿੰਦਰ ਧਾਲੀਵਾਲ (60) ਬਰੈਂਪਟਨ, ਰੁਪਿੰਦਰ ਧਾਲੀਵਾਲ (39) ਟੋਰਾਂਟੋ, ਰਣਜੀਤ ਸਿੰਘ (40) ਟੋਰਾਂਟੋ, ਸੁਖਮਨਪ੍ਰੀਤ ਸਿੰਘ (23) ਬਰੈਂਪਟਨ, ਖੁਸ਼ਹਾਲ ਭਿੰਡਰ (36) ਬਰੈਂਪਟਨ, ਵੰਸ਼ ਅਰੋੜਾ (24) ਬਰੈਂਪਟਨ, ਸਿਮਰਨਜੀਤ ਨਾਰੰਗ (28) ਬਰੈਂਪਟਨ, ਹਰਜਿੰਦਰ ਝਜ (28) ਕੈਲੇਡਨ, ਗਗਨਪ੍ਰੀਤ ਗਿੱਲ (28) ਬਰੈਂਪਟਨ, ਸੁਖਜੀਤ ਧਾਲੀਵਾਲ (47) ਬਰੈਂਪਟਨ, ਇਮਰਾਨ ਖਾਨ (33) ਟੋਰਾਂਟੋ, ਚਿਨੇਦੂ ਅਜੋਕੂ (51) ਬਰੈਂਪਟਨ, ਸੁਖਜੀਤ ਧੁੱਗਾ (35) ਬਰੈਂਪਟਨ।

RELATED ARTICLES
POPULAR POSTS