Breaking News
Home / ਜੀ.ਟੀ.ਏ. ਨਿਊਜ਼ / ਓਨਟਾਰੀਓ ਨੇ ਸਕੂਲਾਂ ਲਈ ਕੋਵਿਡ-19 ਸਬੰਧੀ ਜਾਰੀ ਕੀਤੀਆਂ ਨਵੀਆਂ ਗਾਈਡਲਾਈਨਜ਼

ਓਨਟਾਰੀਓ ਨੇ ਸਕੂਲਾਂ ਲਈ ਕੋਵਿਡ-19 ਸਬੰਧੀ ਜਾਰੀ ਕੀਤੀਆਂ ਨਵੀਆਂ ਗਾਈਡਲਾਈਨਜ਼

ਟੋਰਾਂਟੋ/ਬਿਊਰੋ ਨਿਊਜ਼ : ਓਨਟਾਰੀਓ ਸਰਕਾਰ ਵੱਲੋਂ ਵੈਕਸੀਨੇਸ਼ਨ ਮੁਕੰਮਲ ਕਰਵਾ ਚੁੱਕੇ ਵਿਦਿਆਰਥੀਆਂ ਅਤੇ ਸਟਾਫ ਲਈ ਆਈਸੋਲੇਸ਼ਨ ਸਬੰਧੀ ਵੱਖਰੇ ਨਿਯਮ ਕਾਇਮ ਕੀਤੇ ਜਾਣ ਦੀ ਪੁਸ਼ਟੀ ਕੀਤੀ ਗਈ ਹੈ। ਇਸ ਦੇ ਨਾਲ ਹੀ ਇਹ ਜਾਣਕਾਰੀ ਵੀ ਦਿੱਤੀ ਗਈ ਕਿ ਇਸ ਸਾਲ ਦੇ ਅੰਤ ਤੱਕ ਕੋਵਿਡ-19 ਆਊਟਬ੍ਰੇਕ ਹੋਣ ਦੀ ਸੂਰਤ ਵਿੱਚ ਕੀ ਹੋਵੇਗਾ।
ਲੰਘੇ ਦਿਨੀਂ ਜਾਰੀ ਕੀਤੇ ਗਏ ਦਸਤਾਵੇਜ ”ਕੋਵਿਡ-19 ਗਾਈਡੈਂਸ : ਸਕੂਲ ਕੇਸ, ਕਾਂਟੈਕਟ ਐਂਡ ਆਊਟਬ੍ਰੇਕ ਮੈਨੈਜਮੈਂਟ,” ਵਿੱਚ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਜਿਹੜੇ ਵਿਅਕਤੀਆਂ ਦੀ ਮੁਕੰਮਲ ਵੈਕਸੀਨੇਸ਼ਨ ਹੋ ਚੁੱਕੀ ਹੈ ਤੇ ਜਿਹੜੇ ਏਸਿੰਪਟੋਮੈਟਿਕ ਹਨ, ਉਨ੍ਹਾਂ ਨੂੰ ਵਾਇਰਸ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਵੀ ਖੁਦ ਨੂੰ ਆਈਸੋਲੇਟ ਕਰਨ ਦੀ ਲੋੜ ਨਹੀਂ। ਇਸ ਲਈ ਉਨ੍ਹਾਂ ਨੂੰ ਸਕੂਲ ਤੋਂ ਡਿਸਮਿਸ ਨਹੀਂ ਕੀਤਾ ਜਾਵੇਗਾ।
ਇਸੇ ਤਰ੍ਹਾਂ ਹੀ ਵਾਇਰਸ ਦੇ ਸੰਪਰਕ ਵਿੱਚ ਆਉਣ ਵਾਲੇ ਵਿਦਿਆਰਥੀ ਦੇ ਨਾਲ ਰਹਿਣ ਵਾਲੇ ਉਸ ਦੇ ਘਰਦਿਆਂ ਵਿੱਚੋਂ, ਜਿਨ੍ਹਾਂ ਨੇ ਵੈਕਸੀਨੇਸ਼ਨ ਮੁਕੰਮਲ ਕਰਵਾਈ ਹੋਵੇਗੀ, ਕਿਸੇ ਨੂੰ ਸੈਲਫ ਆਈਸੋਲੇਟ ਹੋਣ ਦੀ ਲੋੜ ਨਹੀਂ ਹੈ। ਜਿਹੜੇ ਵਿਦਿਆਰਥੀ ਪੂਰੀ ਤਰ੍ਹਾਂ ਇਮਿਊਨਾਈਜਡ ਨਹੀਂ ਹਨ ਤੇ ਜੇ ਉਹ ਕੋਵਿਡ-19 ਦੇ ਸੰਪਰਕ ਵਿੱਚ ਆਉਂਦੇ ਹਨ ਤਾਂ ਉਨ੍ਹਾਂ ਨੂੰ ਖੁਦ ਨੂੰ 10 ਦਿਨਾਂ ਲਈ ਆਈਸੋਲੇਟ ਕਰਨਾ ਹੋਵੇਗਾ। ਗਾਈਡਲਾਈਨਜ ਮੁਤਾਬਕ ਆਈਸੋਲੇਸਨ ਪੀਰੀਅਡ ਦੇ ਸੱਤਵੇਂ ਦਿਨ ਟੈਸਟ ਕਰਵਾਉਣ ਦੀ ਸਿਫਾਰਿਸ਼ ਵੀ ਕੀਤੀ ਗਈ ਹੈ। ਜੇ ਕਿਸੇ ਵਿਦਿਆਰਥੀਆਂ ਦੇ ਸਮੂਹ ਵਿੱਚ ਅਜਿਹੇ ਵਿਦਿਆਰਥੀ ਹਨ ਜਿਨ੍ਹਾਂ ਨੇ ਵੈਕਸੀਨੇਸ਼ਨ ਨਹੀਂ ਕਰਵਾਈ ਹੋਈ, ਜਾ ਇਮਿਊਨਾਈਜੇਸ਼ਨ ਕਵਰੇਜ ਦਾ ਪਤਾ ਨਹੀਂ ਹੈ, ਤਾਂ ਸਬੰਧਤ ਪਬਲਿਕ ਹੈਲਥ ਯੂਨਿਟਸ ( ਪੀਐਚਯੂ) ਪੂਰੇ ਸਮੂਹ ਨੂੰ ਡਿਸਮਿੱਸ ਕਰ ਸਕਦੀ ਹੈ। ਇਸ ਤੋਂ ਇਲਾਵਾ ਕਿਸੇ ਸਕੂਲ ਵਿੱਚ ਆਊਟਬ੍ਰੇਕ ਉਦੋਂ ਮੰਨੀ ਜਾਵੇਗੀ ਜਦੋਂ ਸਕੂਲ ਦੇ ਵਿਦਿਆਰਥੀਆਂ, ਅਧਿਆਪਕਾਂ, ਸਟਾਫ ਜਾਂ ਵਿਜੀਟਰਜ ਵਿੱਚ ਕੋਵਿਡ 19 ਦੇ ਦੋ ਜਾਂ ਦੋ ਤੋਂ ਵੱਧ ਮਾਮਲੇ, ਜਿਨ੍ਹਾਂ ਦੀ ਪੁਸਟੀ ਲੈਬ ਵੱਲੋਂ ਕੀਤੀ ਗਈ ਹੋਵੇ, ਨਿਕਲਦੇ ਹਨ। ਇਹੋ ਨਿਯਮ ਚਾਈਲਡ ਕੇਅਰ ਸੈਟਿੰਗਜ ਤੇ ਸਕੂਲ ਦੇ ਪਹਿਲਾਂ ਤੇ ਬਾਅਦ ਵਾਲੇ ਪ੍ਰੋਗਰਾਮਜ ਉੱਤੇ ਵੀ ਨਿਰਭਰ ਕਰਦਾ ਹੈ।
ਆਊਟਬ੍ਰੇਕ ਦੌਰਾਨ ਪੂਰੇ ਸਕੂਲ ਨੂੰ ਬੰਦ ਕੀਤਾ ਜਾ ਸਕਦਾ ਹੈ ਤੇ ਜਾਂ ਫਿਰ ਕਿਸੇ ਇੱਕ ਸਮੂਹ ਜਾਂ ਕਲਾਸ ਆਦਿ ਨੂੰ ਆਈਸੋਲੇਟ ਕੀਤਾ ਜਾ ਸਕਦਾ ਹੈ। ਪੀਐਚਯੂ ਵੱਲੋਂ ਹੀ ਆਊਟਬ੍ਰੇਕ ਦੀ ਗੰਭੀਰਤਾ ਤੈਅ ਕੀਤੀ ਜਾਵੇਗੀ ਤੇ ਇਸ ਸਬੰਧ ਵਿੱਚ ਜਿਹੜੇ ਮਾਪਦੰਡ ਅਪਣਾਏ ਜਾਣੇ ਚਾਹੀਦੇ ਹਨ ਉਹ ਅਪਣਾਏ ਜਾਣਗੇ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …