Breaking News
Home / ਕੈਨੇਡਾ / Front / ਸਰਕਾਰੀ ਪੀਪੀਈ ਕਿੱਟਾਂ ਵੇਚਣ ਵਾਲਿਆਂ ਨੂੰ ਲੱਗੇਗਾ ਜੁਰਮਾਨਾ !

ਸਰਕਾਰੀ ਪੀਪੀਈ ਕਿੱਟਾਂ ਵੇਚਣ ਵਾਲਿਆਂ ਨੂੰ ਲੱਗੇਗਾ ਜੁਰਮਾਨਾ !

 

ਓਨਟਾਰੀਓ ਸਰਕਾਰ ਵੱਲੋਂ ਉਨ੍ਹਾਂ ਵਿਅਕਤੀਆਂ ਉੱਤੇ ਸਖ਼ਤ ਜੁਰਮਾਨੇ ਲਾਉਣ ਲਈ ਨਵੇਂ ਨਿਯਮ ਲਿਆਉਣ ਦਾ ਫੈਸਲਾ ਕੀਤਾ ਗਿਆ ਹੈ ਜਿਹੜੇ ਸਰਕਾਰ ਵੱਲੋਂ ਮੁਹੱਈਆ ਕਰਵਾਏ ਗਏ ਮੁਫਤ ਪਰਸਨਲ ਪ੍ਰੋਟੈਕਟਿਵ ਇਕਿਉਪਮੈਂਟ (ਪੀਪੀਈ) ਨੂੰ ਮੁੜ ਵੇਚਦੇ ਫੜ੍ਹੇ ਜਾਂਦੇ ਹਨ।

ਇਨ੍ਹਾਂ ਨਵੇਂ ਨਿਯਮਾਂ ਤਹਿਤ ਸਰਕਾਰ ਵੱਲੋਂ ਮੁਹੱਈਆ ਕਰਵਾਈਆਂ ਗਈਆਂ ਪੀਪੀਈ ਕਿੱਟਸ ਨੂੰ ਮੁੜ ਵੇਚਣਾ ਜਾਂ ਵੇਚਣ ਦੀ ਪੇਸ਼ਕਸ਼ ਕਰਨਾ ਗੈਰਕਾਨੂੰਨੀ ਹੋਵੇਗਾ। ਇਨ੍ਹਾਂ ਵਿੱਚ ਰੈਪਿਡ ਐਂਟੀਜਨ ਟੈਸਟਸ, ਮਾਸਕਸ, ਗਲੱਵਸ ਤੇ ਹੈਂਡ ਸੈਨੇਟਾਈਜ਼ਰ ਆਦਿ ਵੀ ਸ਼ਾਮਲ ਹਨ। ਇਸ ਤਰ੍ਹਾਂ ਦਾ ਗੈਰਕਾਨੂੰਨੀ ਕੰਮ ਕਰਨ ਵਾਲੇ ਨੂੰ 20,000 ਡਾਲਰ ਤੱਕ ਦਾ ਜੁਰਮਾਨ ਜਾਂ ਕਾਰਪੋਰੇਸ਼ਨ ਨੂੰ 250,000 ਡਾਲਰ ਜੁਰਮਾਨਾ ਹੋ ਸਕਦਾ ਹੈ।

ਕੰਜਿ਼ਊਮਰ ਸਰਵਿਸਿਜ਼ ਮੰਤਰੀ ਰੌਸ ਰੋਮਾਨੋ ਵੱਲੋਂ ਇਹ ਐਲਾਨ ਅੱਜ ਦੁਪਹਿਰ ਕੀਤੇ ਜਾਣ ਦੀ ਸੰਭਾਵਨਾ ਹੈ।ਪਿਛਲੇ ਸਾਲ ਓਮਾਈਕ੍ਰੌਨ ਦੇ ਮਾਮਲਿਆਂ ਵਿੱਚ ਹੋਏ ਵਾਧੇ ਤੋਂ ਬਾਅਦ ਹੀ ਅਚਾਨਕ ਕੋਵਿਡ-19 ਰੈਪਿਡ ਐਂਟੀਜਨ ਟੈਸਟਸ ਦੀ ਮੰਗ ਵਧਣ ਕਾਰਨ ਦਸੰਬਰ ਵਿੱਚ ਸਰਕਾਰ ਨੇ ਇਸ ਸਮਾਨ ਨੂੰ ਮੁੜ ਵੇਚਣ ਵਾਲਿਆਂ ਖਿਲਾਫ ਕਾਰਵਾਈ ਸਖ਼ਤ ਕੀਤੀ ਸੀ।ਸਰਕਾਰ ਨੂੰ ਇਸ ਤਰ੍ਹਾਂ ਦੇ ਸਮਾਨ ਦੇ ਇੰਟਰਨੈੱਟ ਉੱਤੇ ਮਹਿੰਗੇ ਮੁੱਲ ਮਿਲਦੇ ਹੋਣ ਦਾ ਵੀ ਪਤਾ ਲੱਗਿਆ ਸੀ।

 

 

 

 

 

 

Check Also

ਚੋਣਾਂ ਨੇੜੇ ਆਉਂਦੀਆਂ ਦੇਖ ਸਿਆਸੀ ਆਗੂਆਂ ਨੇ ਡੇਰਿਆਂ ਦੇ ਚੱਕਰ ਲਗਾਉਣੇ ਕੀਤੇ ਸ਼ੁਰੂ

ਪ੍ਰਤਾਪ ਬਾਜਵਾ, ਪ੍ਰਨੀਤ ਕੌਰ ਤੇ ਕੁਲਦੀਪ ਧਾਲੀਵਾਲ ਨੇ ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ ਨਾਲ …