ਟੋਰਾਂਟੋ/ਸਤਪਾਲ ਸਿੰਘ ਜੌਹਲ
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਰਾਜਧਾਨੀ ਓਟਾਵਾ ਵਿਚ ਕਿਹਾ ਹੈ ਕਿ ਕੋਰੋਨਾ ਵਾਇਰਸ ਦਾ ਫੈਲਾਅ ਘੱਟ ਕਰਨ ਲਈ ਦੇਸ਼ ਵਾਸੀਆਂ ਨੇ ਬਹੁਤ ਮਿਹਨਤ ਕੀਤੀ ਤੇ ਸਹਿਯੋਗ ਦਿੱਤਾ ਪਰ ਹੁਣ ਵਾਇਰਸ ਦੇ ਦੂਸਰੇ ਸੰਭਾਵੀ ਹੱਲੇ ਪ੍ਰਤੀ ਸੁਚੇਤ ਰਹਿਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜਹਾਜ਼ਾਂ ਵਿਚ ਸਫਰ ਕਰਨ ਵਾਲਿਆਂ ਦਾ ਤਾਪਮਾਨ ਜਾਂਚਿਆ ਜਾਵੇਗਾ ਜੇਕਰ ਕਿਸੇ ਨੂੰ ਬੁਖਾਰ ਹੋਵੇ ਤਾਂ ਵਾਪਸ ਮੋੜ ਦਿੱਤਾ ਜਾਵੇਗਾ ਅਤੇ ਉਸ ਵਿਅਕਤੀ ਨੂੰ ਅਗਲੇ 14 ਦਿਨ ਸਫਰ ਕਰਨ ਦੀ ਇਜਾਜ਼ਤ ਨਹੀਂ ਮਿਲੇਗੀ। ਹਵਾਈ ਅੱਡਿਆਂ ਅੰਦਰ ਕੰਮ ਕਰਦੇ ਮੁਲਾਜ਼ਮਾਂ ਦਾ ਵੀ ਤਾਪਮਾਨ ਜਾਂਚਿਆ ਜਾਵੇਗਾ। ਆਵਾਜਾਈ ਮੰਤਰੀ ਮਾਰਕ ਗਾਰਨੋ ਨੇ ਦੱਸਿਆ ਕਿ ਜੂਨ ਦੇ ਅਖੀਰ ਤੱਕ ਟੋਰਾਂਟੋ, ਕੈਲਗਰੀ, ਮਾਂਟਰੀਅਲ ਅਤੇ ਵੈਨਕੂਵਰ ਹਵਾਈ ਅੱਡਿਆਂ ‘ਤੇ ਇਸ ਦੇ ਪ੍ਰਬੰਧ ਹੋ ਜਾਣਗੇ ਅਤੇ ਘਰੇਲੂ ਉਡਾਣਾਂ ਵਾਸਤੇ ਸਾਰੇ ਹਵਾਈ ਅੱਡਿਆਂ ਨੂੰ ਵੀ ਇਸ ਪ੍ਰੋਗਰਾਮ ਵਿਚ ਸ਼ਾਮਿਲ ਕੀਤਾ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਮੁਸਾਫਿਰਾਂ ਦੇ ਤਾਪਮਾਨ ਦੀ ਜਾਂਚ ਕਰਨਾ ਹਵਾਈ ਕੰਪਨੀ ਦੇ ਅਧਿਕਾਰੀਆਂ ਦੀ ਜ਼ਿੰਮੇਵਾਰੀ ਹੋਵੇਗੀ। ਇਹ ਵੀ ਕਿ ਸ਼ੱਕੀ ਕੇਸ ਵਿਚ 10 ਮਿੰਟਾਂ ਦੇ ਫਰਕ ਨਾਲ ਦੋ ਵਾਰ ਤਾਪਮਾਨ ਚੈਕ ਕੀਤਾ ਜਾਵੇਗਾ ਤਾਂ ਕਿ ਭੁਲੇਖਾ ਨਾ ਰਹੇ।
ਬਿਮਾਰ ਵਿਅਕਤੀ ਜਹਾਜ਼ ਵਿਚ ਸਫਰ ਨਹੀਂ ਕਰ ਸਕੇਗਾ। ਮੰਤਰੀ ਗਾਰਨੋ ਨੇ ਕਿਹਾ ਕਿ ਸ਼ੀਨ ਹਵਾਈ ਕੰਪਨੀਆਂ ਨਾਲ ਸਹਿਮਤੀ ਬਣਾਉਣ ਦੀ ਕੋਸ਼ਿਸ਼ ਕਰਾਂਗੇ ਕਿ ਮੋੜੇ ਜਾਣ ਵਾਲੇ ਯਾਤਰੀ ਨੂੰ ਟਿਕਟ ਦੁਬਾਰਾ (ਤੰਦਰੁਸਤ ਹੋ ਕੇ) ਬੁੱਕ ਕਰਵਾਉਣ ਲਈ ਕੋਈ ਫੀਸ ਨਾ ਦੇਣੀ ਪਵੇ। ਇਸ ਤੋਂ ਪਹਿਲਾਂ ਅਪ੍ਰੈਲ ਵਿਚ ਹਰੇਕ ਮੁਸਾਫਿਰ ਅਤੇ ਹਵਾਈ ਅੱਡੇ ਦੇ ਮੁਲਾਜ਼ਮਾਂ ਵਾਸਤੇ ਮਾਸਕ ਪਾਉਣਾ ਲਾਜ਼ਮੀ ਕੀਤਾ ਜਾ ਚੁੱਕਾ ਹੈ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …