Breaking News
Home / ਜੀ.ਟੀ.ਏ. ਨਿਊਜ਼ / ਲਿਬਰਲਾਂ ਦੇ ਹੱਕ ‘ਚ ਵੋਟ ਪਾਉਣ ਦੇ ਚਾਹਵਾਨ ਕੈਨੇਡੀਅਨ ਕੰਸਰਵੇਟਿਵਾਂ ਦੀ ਚੜ੍ਹਤ ਨੂੰ ਚਾਹੁੰਦੇ ਹਨ ਰੋਕਣਾ : ਰਿਪੋਰਟ

ਲਿਬਰਲਾਂ ਦੇ ਹੱਕ ‘ਚ ਵੋਟ ਪਾਉਣ ਦੇ ਚਾਹਵਾਨ ਕੈਨੇਡੀਅਨ ਕੰਸਰਵੇਟਿਵਾਂ ਦੀ ਚੜ੍ਹਤ ਨੂੰ ਚਾਹੁੰਦੇ ਹਨ ਰੋਕਣਾ : ਰਿਪੋਰਟ

ਓਟਵਾ/ਬਿਊਰੋ ਨਿਊਜ਼ : ਇੱਕ ਤਾਜ਼ਾ ਸਰਵੇਖਣ ਅਨੁਸਾਰ ਜਿਹੜੇ ਵੋਟਰ ਲਿਬਰਲ ਪਾਰਟੀ ਨੂੰ ਵੋਟ ਕਰਨਾ ਚਾਹੁੰਦੇ ਹਨ ਉਹ ਪਾਰਟੀ ਦੇ ਨਜ਼ਰੀਏ ਅਤੇ ਆਗੂ ਨਾਲ ਕੋਈ ਸਾਂਝ ਨਹੀਂ ਰੱਖਦੇ ਸਗੋਂ ਉਹ ਨਹੀਂ ਚਾਹੁੰਦੇ ਕਿ ਕੰਸਰਵੇਟਿਵ ਜਿੱਤਣ।
ਇਸੇ ਤਰ੍ਹਾਂ ਬਹੁਤੇ ਕੰਸਰਵੇਟਿਵ ਸਮਰਥਕ ਦੂਜੀ ਤਰ੍ਹਾਂ ਦੀ ਸੋਚ ਰੱਖਦੇ ਹਨ। ਐਂਗਸ ਰੀਡ ਇੰਸਟੀਚਿਊਟ ਵੱਲੋਂ 16 ਤੇ 17 ਜਨਵਰੀ ਨੂੰ ਇਸ ਸਬੰਧ ਵਿੱਚ ਆਨਲਾਈਨ ਸਰਵੇਖਣ ਕਰਵਾਇਆ ਗਿਆ।
ਇਸ ਸਰਵੇਖਣ ਅਨੁਸਾਰ ਕੈਨੇਡੀਅਨ ਜਨਤਾ ਦੁਬਾਰਾ ਟਰੂਡੋ ਨੂੰ ਚੁਣਨ ਦੇ ਹੱਕ ਵਿੱਚ ਨਹੀਂ ਹੈ ਜਦਕਿ ਕੰਸਰਵੇਟਿਵ ਦੇ ਮਾਮਲੇ ਵਿੱਚ ਕੈਨੇਡੀਅਨਜ਼ ਦੀ ਸੋਚ ਵੱਖਰੀ ਹੈ। ਪੰਜ ਵਿੱਚੋਂ ਤਿੰਨ ਕੰਸਰਵੇਟਿਵ ਸਮਰਥਕਾਂ ਦਾ ਕਹਿਣਾ ਹੈ ਕਿ ਉਹ ਇਸ ਲਈ ਪਾਰਟੀ ਨੂੰ ਵੋਟ ਕਰਨਾ ਚਾਹੁੰਦੇ ਹਨ ਕਿਉਂਕਿ ਉਹ ਕੰਸਰਵੇਟਿਵ ਆਗੂ ਪਿਏਰ ਪੌਲੀਏਵਰ ਨੂੰ ਪਸੰਦ ਕਰਦੇ ਹਨ ਤੇ ਪਾਰਟੀ ਦੀ ਸੋਚ ਨਾਲ ਇਤਫਾਕ ਰੱਖਦੇ ਹਨ। ਦੂਜੇ ਪਾਸੇ ਪੰਜਾਂ ਵਿੱਚੋਂ ਤਿੰਨ ਲਿਬਰਲ ਸਮਰਥਕਾਂ ਦਾ ਕਹਿਣਾ ਹੈ ਕਿ ਉਹ ਟਰੂਡੋ ਤੇ ਲਿਬਰਲ ਸਰਕਾਰ ਦੀਆਂ ਨੀਤੀਆਂ ਦਾ ਸਮਰਥਨ ਕਰਨ ਦੀ ਥਾਂ ਕੰਸਰਵੇਟਿਵ ਸਰਕਾਰ ਨੂੰ ਸੱਤਾ ਵਿੱਚ ਆਉਣ ਤੋਂ ਰੋਕਣ ਲਈ ਲਿਬਰਲਾਂ ਦਾ ਸਾਥ ਦੇ ਰਹੇ ਹਨ। ਰਿਪੋਰਟ ਵਿੱਚ ਇਹ ਵੀ ਆਖਿਆ ਗਿਆ ਕਿ ਜੇ ਕੰਸਰਵੇਟਿਵ ਜਿੱਤਦੇ ਨਜ਼ਰ ਆਉਣਗੇ ਤਾਂ ਬਹੁਤੇ ਐਨਡੀਪੀ ਵੋਟਰ ਲਿਬਰਲਾਂ ਦੀ ਹਮਾਇਤ ਲਈ ਤਿਆਰ ਹਨ। ਐਨਡੀਪੀ ਦੇ 36 ਫੀਸਦੀ ਸਮਰਥਕਾਂ ਦਾ ਕਹਿਣਾ ਹੈ ਕਿ ਕੰਸਰਵੇਟਿਵਾਂ ਦੀ ਜਿੱਤ ਯਕੀਨੀ ਹੋਣ ਉੱਤੇ ਉਹ ਐਨਡੀਪੀ ਨੂੰ ਛੱਡ ਕੇ ਲਿਬਰਲਾਂ ਨੂੰ ਵੋਟ ਪਾਉਣਗੇ ਜਦਕਿ ਦਸ ਵਿੱਚੋਂ ਤਿੰਨਾਂ ਨੇ ਆਖਿਆ ਕਿ ਉਹ ਇਸ ਬਦਲ ਬਾਰੇ ਸੋਚ ਸਕਦੇ ਹਨ। ਬਾਕੀ 19 ਫੀਸਦੀ ਦਾ ਕਹਿਣਾ ਹੈ ਕਿ ਅਜਿਹਾ ਕਿਸੇ ਵੀ ਹਾਲ ਸੰਭਵ ਨਹੀਂ ਹੈ।
ਰਿਪੋਰਟ ਵਿੱਚ ਆਖਿਆ ਗਿਆ ਕਿ ਜੇ ਅਜਿਹਾ ਹੁੰਦਾ ਹੈ ਤਾਂ ਇਹ ਐਨਡੀਪੀ ਆਗੂ ਜਗਮੀਤ ਸਿੰਘ ਤੇ ਉਨ੍ਹਾਂ ਦੀ ਪਾਰਟੀ ਲਈ ਵੱਡਾ ਘਾਟਾ ਹੋਵੇਗਾ। 2019 ਤੋਂ 2021 ਤੱਕ ਐਨਡੀਪੀ ਆਪਣਾ ਸਮਰਥਨ 16 ਤੋਂ 18 ਫੀਸਦੀ ਕਰਨ ਵਿੱਚ ਮਸ੍ਹਾਂ ਕਾਮਯਾਬ ਹੋਈ ਹੈ। ਇਸੇ ਤਰ੍ਹਾਂ ਬਲਾਕ ਕਿਊਬਿਕੁਆ ਦੇ ਸੰਭਾਵੀ ਵੋਟਰ ਜਿਹੜੇ ਟੋਰੀਜ਼ ਨੂੰ ਜਿੱਤਣ ਤੋਂ ਰੋਕਣਾ ਚਾਹੁੰਦੇ ਹਨ ਵਿੱਚੋਂ 35 ਫੀਸਦੀ ਦਾ ਕਹਿਣਾ ਹੈ ਕਿ ਉਹ ਆਖਰੀ ਮੌਕੇ ਵੱਖਰੀ ਪਾਰਟੀ ਨੂੰ ਵੋਟ ਪਾ ਸਕਦੇ ਹਨ ਤੇ 19 ਫੀਸਦੀ ਦਾ ਕਹਿਣਾ ਹੈ ਕਿ ਅਜਿਹਾ ਹੋਣ ਦੀ ਸੰਭਾਵਨਾ ਹੋ ਸਕਦੀ ਹੈ।
ਐਂਗਸ ਰੀਡ ਨੇ ਇਹ ਵੀ ਆਖਿਆ ਕਿ ਜੇ ਲੋਕ ਲਿਬਰਲਾਂ ਨੂੰ ਵੋਟ ਕਰਨ ਦਾ ਫੈਸਲਾ ਕਰਦੇ ਵੀ ਹਨ ਤਾਂ ਵੀ ਲਿਬਰਲ ਸੱਤ ਫੀ ਸਦੀ ਦੇ ਫਰਕ ਨਾਲ ਪਿੱਛੇ ਰਹਿਣਗੇ।
ਇਸ ਦੌਰਾਨ ਇਸ ਤਾਜ਼ਾ ਸਰਵੇਖਣ ਤੋਂ ਇਹ ਵੀ ਸਾਹਮਣੇ ਆਇਆ ਹੈ ਕਿ ਜੇ ਅੱਜ ਚੋਣਾਂ ਹੁੰਦੀਆਂ ਹਨ ਤਾਂ ਪੰਜਾਂ ਵਿੱਚੋਂ ਦੋ ਕੈਨੇਡੀਅਨਜ਼ ਕੰਸਰਵੇਟਿਵਾਂ ਦਾ ਸਾਥ ਦੇਣਗੇ ਜਦਕਿ 24 ਫੀਸਦੀ ਲਿਬਰਲਾਂ ਦੀ ਹਮਾਇਤ ਕਰਨਗੇ, ਪੰਜਾਂ ਵਿੱਚੋਂ ਇੱਕ ਐਨਡੀਪੀ ਦਾ ਸਮਰਥਨ ਕਰੇਗਾ।

 

Check Also

ਜਗਮੀਤ ਸਿੰਘ ਦੇ ਫੈਸਲੇ ਨਾਲ ਟਰੂਡੋ ਸਰਕਾਰ ‘ਤੇ ਖਤਰੇ ਦੇ ਬੱਦਲ

ਟੋਰਾਂਟੋ/ਬਿਊਰੋ ਨਿਊਜ਼ : ਜਸਟਿਨ ਟਰੂਡੋ ਦੀ ਸਰਕਾਰ ਵੱਡੇ ਸਿਆਸੀ ਸੰਕਟ ਵਿਚ ਘਿਰਦੀ ਨਜ਼ਰ ਆ ਰਹੀ …