ਬਰੈਂਪਟਨ/ ਬਿਊਰੋ ਨਿਊਜ਼
ਕੌਂਸਲਰ ਗੁਰਪ੍ਰੀਤ ਢਿੱਲੋਂ ਵਲੋਂ ਇਲੈਕਟ੍ਰਾਨਿਕ ਵੋਟਿੰਗ ਸਬੰਧੀ ਦਿੱਤੇ ਗਏ ਮਤੇ ਨੂੰ ਕੌਂਸਲ ਦੀ ਕਾਰਪੋਰੇਟ ਸਰਵਿਸਜ਼ ਕਮੇਟੀ ਦੀ ਮੀਟਿੰਗ ਵਿਚ 5 ਦੇ ਮੁਕਾਬਲੇ 6 ਵੋਟਾਂ ਨਾਲ ਸਵੀਕਾਰ ਕਰ ਲਿਆ ਗਿਆ। ਹੁਣ ਸਿਟੀ ਸਟਾਫ਼ ਕੌਂਸਲ ਦੇ ਵਿਚਾਰ ਲਈ ਇਕ ਰਿਪੋਰਟ ਤਿਆਰ ਕਰੇਗਾ ਅਤੇ ਉਸ ਨੂੰ ਆਉਣ ਵਾਲੇ ਮਹੀਨਿਆਂ ਵਿਚ ਪੇਸ਼ ਕੀਤਾ ਜਾਵੇਗਾ।
ਕੌਂਸਲਰ ਢਿੱਲੋਂ ਨੇ ਕਿਹਾ ਕਿ ਇਸ ਤਰ੍ਹਾਂ ਪਾਰਦਰਸ਼ਿਤਾ ਲਿਆਉਣ ਦੇ ਨਾਲ ਹੀ ਜਵਾਬਦੇਹੀ ਨੂੰ ਵੀ ਬੇਹੱਦ ਸਾਦਾ ਤਰੀਕੇ ਨਾਲ ਤੈਅ ਕੀਤਾ ਜਾ ਸਕੇਗਾ ਅਤੇ ਕੌਂਸਲ ਦਾ ਹਰ ਕੰਮ ਲੋਕਾਂ ਦੇ ਸਾਹਮਣੇ ਹੋਵੇਗਾ। ਸਾਡੀਆਂ ਵੋਟਾਂ ਨੂੰ ਡਿਜ਼ੀਟਲ ਤੌਰ ‘ਤੇ ਰਿਕਾਰਡ ਕਰਨ ਨਾਲ ਉਨ੍ਹਾਂ ਨੂੰ ਸਹੇਜ ਕੇ ਰੱਖਿਆ ਜਾ ਸਕੇਗਾ ਅਤੇ ਇਸ ਨੂੰ ਇਕ ਯੂਜਰ ਫ੍ਰੈਂਡਲੀ ਡੈਟਾਬੇਸ ਵਜੋਂ ਸ਼ਹਿਰ ਦੀ ਵੈੱਬਸਾਈਟ ‘ਤੇ ਵੀ ਪਾ ਸਕਦੇ ਹਨ। ਇਸ ਨਾਲ ਅਸੀਂ ਸ਼ਹਿਰ ਦੇ ਲੋਕਾਂ ਨੂੰ ਇਹ ਗੱਲ ਵੀ ਸਪੱਸ਼ਟ ਤੌਰ ‘ਤੇ ਦੱਸ ਸਕਦੇ ਹਾਂ ਕਿ ਸਾਰੇ ਮਹੱਤਵਪੂਰਨ ਮੁੱਦਿਆਂ ‘ਤੇ ਆਖ਼ਰ ਅਸੀਂ ਕਿਸ ਪਾਸੇ ਵੋਟ ਪਾਈ ਹੈ। ਇਸ ਨਾਲ ਲੋਕ ਵੀ ਸਾਡੇ ਬਾਰੇ ਸਪੱਸ਼ਟ ਰਾਇ ਬਣਾ ਸਕਣਗੇ। ਇਸ ਵੇਲੇ ਕਿਸੇ ਮੁੱਦੇ ‘ਤੇ ਕਿਸੇ ਕੌਂਸਲਰ ਵਲੋਂ ਪਾਈ ਵੋਟ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਕੌਂਸਲ ਜਾਂ ਕਮੇਟੀ ਦੀ ਮੀਟਿੰਗ ਬਾਰੇ ਖ਼ਾਸ ਤਾਰੀਕ ਦੇ ਰਿਕਾਰਡ ਨੂੰ ਦੇਖਣਾ ਪੈਂਦਾ ਹੈ। ਇਸ ਤੋਂ ਇਲਾਵਾ ਵੋਟਾਂ ਨੂੰ ਉਦੋਂ ਹੀ ਡਾਕੂਮੈਂਟੇਡ ਕੀਤਾ ਜਾਂਦਾ ਹੈ ਜੇਕਰ ਕੌਂਸਲਰ ਵੋਟ ਨੂੰ ਰਿਕਾਰਡ ਕਰਨ ਦੀ ਅਪੀਲ ਕਰੇ ਅਤੇ ਹਰੇਕ ਵੋਟ ਨੂੰ ਦਰਜ ਕੀਤਾ ਜਾਂਦਾ ਹੈ।
ਢਿੱਲੋਂ ਨੇ ਕਿਹਾ ਕਿ ਬਰੈਂਪਟਨ ਕੈਨੇਡਾ ਦਾ ਨੌਵਾਂ ਸਭ ਤੋਂ ਵੱਡਾ ਸ਼ਹਿਰ ਹੈ ਅਤੇ ਅਸੀਂ ਆਪਣੇ ਲੋਕਤੰਤਰ ਨੂੰ ਸਾਦਾ ਜਾਂ ਨਾ, ਦੇ ਵੋਟ ਨਾਲ ਚਲਾਉਂਦੇ ਹਨ ਅਤੇ ਆਪਣਾ ਹੱਥ ਦਿਖਾ ਦਿੰਦੇ ਹਨ। ਹੁਣ ਸਮਾਂ ਆ ਗਿਆ ਹੈ ਇਕ ਨਵੇਂ ਕੰਪਿਊਟਰਾਈਜ਼ਡ ਦੌਰ ਵਿਚ ਸ਼ਾਮਲ ਹੋਇਆ ਜਾਵੇ।
ਅਸੀਂ ਪਹਿਲਾਂ ਹੀ ਕੌਂਸਲ ਅਤੇ ਕਮੇਟੀ ਮੀਟਿੰਗਾਂ ਨੂੰ ਆਨਲਾਈਨ ਕਰ ਦਿੱਤਾ ਹੈ ਅਤੇ ਸਾਡੇ ਵਾਸੀ ਉਨ੍ਹਾਂ ਨੂੰ ਫ਼ੇਸਬੁਕ, ਟਵਿੱਟਰ ਅਤੇ ਸੋਸ਼ਲ ਮੀਡੀਆઠ ‘ਤੇ ਦੇਖ ਸਕਦੇ ਹਨ। ਸਾਡੇ ਨਾਮ ਨਾਲ ਡੈਟਾਬੇਸ ਤਿਆਰ ਹੋਣ ਨਾਲ ਆਮ ਲੋਕ ਇਕ ਨਾਮ, ਕੀ-ਵਰਡ ਜਾਂ ਵਿਸ਼ੇ ਦੇ ਨਾਮ ਨਾਲ ਸਰਚ ਕਰ ਸਕਣਗੇ ਅਤੇ ਉਹ ਪੂਰੀ ਜਾਣਕਾਰੀ ਪ੍ਰਾਪਤ ਕਰ ਸਕਣਗੇ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …