7 C
Toronto
Wednesday, November 26, 2025
spot_img
Homeਜੀ.ਟੀ.ਏ. ਨਿਊਜ਼ਟਰੂਡੋ ਦੀ ਜਿੱਤ ਤੋਂ ਬਾਅਦ ਕੈਨੇਡੀਅਨ ਡਾਲਰ ਵਿੱਚ ਆਇਆ ਉਛਾਲ

ਟਰੂਡੋ ਦੀ ਜਿੱਤ ਤੋਂ ਬਾਅਦ ਕੈਨੇਡੀਅਨ ਡਾਲਰ ਵਿੱਚ ਆਇਆ ਉਛਾਲ

ਟੋਰਾਂਟੋ : ਅਮਰੀਕੀ ਡਾਲਰ ਦੇ ਮੁਕਾਬਲੇ ਕੈਨੇਡੀਅਨ ਡਾਲਰ ਦੀ ਸਥਿਤੀ ਏਸ਼ੀਅਨ ਟਰੇਡਿੰਗ ਵਿੱਚ ਮਜ਼ਬੂਤ ਰਹੀ। ਤੇਲ ਦੀਆਂ ਕੀਮਤਾਂ ਵਧ ਜਾਣ ਕਾਰਨ ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਜਿੱਤ ਨਾਲ ਡਾਲਰ ਦੀ ਸਥਿਤੀ ਨੂੰ ਬਲ ਮਿਲਿਆ। ਲਿਬਰਲ ਪਾਰਟੀ ਨੇ ਇਨਵੈਸਟਰਜ ਨੂੰ ਇਹ ਯਕੀਨ ਦਿਵਾਇਆ ਸੀ ਕਿ ਉਨ੍ਹਾਂ ਲਈ ਆਰਥਿਕ ਮਦਦ ਜਾਰੀ ਰਹੇਗੀ।
ਕੈਂਬ੍ਰਿੱਜ ਗਲੋਬਲ ਪੇਅਮੈਂਟਸ ਦੇ ਚੀਫ ਮਾਰਕਿਟ ਸਟ੍ਰੈਟੇਜਿਸਟ ਨੇ ਆਖਿਆ ਕਿ ਲਿਬਰਲਾਂ ਦੀ ਜਿੱਤ ਨਾਲ ਯਥਾਸਥਿਤੀ ਬਣੇ ਰਹਿਣ ਦੀ ਸੰਭਾਵਨਾ ਹੈ। ਇਸ ਨਾਲ ਇਹ ਵੀ ਯਕੀਨੀ ਬਣਾਇਆ ਜਾ ਸਕੇਗਾ ਕਿ ਫਿਸਕਲ ਸਪੈਂਡਿੰਗ ਪਲੈਨਜ ਜਿਹੜੇ ਲਿਬਰਲ ਸਰਕਾਰ ਦੇ ਪਿਛਲੇ ਕਾਰਜਕਾਲ ਵਿੱਚ ਸ਼ੁਰੂ ਕੀਤੇ ਗਏ ਸਨ ਉਹ ਅੱਗੇ ਵੀ ਜਾਰੀ ਰਹਿਣਗੇ ਤੇ ਨਿਵੇਸ਼ਕਾਂ ਨੂੰ ਇਸ ਨਾਲ ਬਹੁਤ ਹਿੰਮਤ ਮਿਲੇਗੀ।
ਕੈਨੇਡੀਅਨ ਡਾਲਰ ਅਮਰੀਕੀ ਡਾਲਰ ਦੇ 78.22 ਸੈਂਟਸ ਦੇ ਮੁਕਾਬਲੇ 0.3 ਫੀ ਸਦੀ ਨਾਲ 1.2785 ਜ਼ਿਆਦਾ ਉੱਤੇ ਟਰੇਡ ਕਰ ਰਿਹਾ ਸੀ।

 

RELATED ARTICLES
POPULAR POSTS